ਜਿਲਾ ਜਲੰਧਰ (ਦਿਹਾੜੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਨਸ਼ੀਲੀਆ ਗੋਲੀਆ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 155 ਨਸ਼ੀਲੀਆ ਗੋਲੀਆ ਖੁੱਲੀਆ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।

ਜਲੰਧਰ ਦਿਹਾੜੀ ਲੋਹੀਆ ( rhrpnews )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼),ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੰਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਨਸ਼ੀਲੀਆ ਗੋਲੀਆ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 155 ਨਸ਼ੀਲੀਆਂ ਗੋਲੀਆਂ ਖੁੱਲੀਆ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 16.02.2023 ਨੂੰ ਐਸ.ਆਈ ਇਕਬਾਲ ਸਿੰਘ ਨੰਬਰ 66/ਜਲੰ: ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆਂ ਦੇ ਦੋਰਾਨੇ ਨਾਕਾ ਬੰਦੀ ਇੱਕ ਵਿਅਕਤੀ ਜੋਰਾ ਸਿੰਘ ਪੁੱਤਰ ਲੇਟ ਜਗਦੀਸ਼ ਸਿੰਘ ਵਾਸੀ ਧੁੰਸੀ ਬੰਨ ਪਿੱਪਲੀ ਥਾਣਾ ਲੋਹੀਆ ਨੂੰ ਕਾਬੂ ਕਰਕੇ ਉਸ ਪਾਸੋ 155 ਨਸ਼ੀਲੀਆ ਗੋਲੀਆ ਖੁੱਲੀਆ ਬਰਾਮਦ ਕੀਤੀਆ ਹਨ।ਜਿਸ ਤੇ ਐਸ.ਆਈ ਇਕਬਾਲ ਸਿੰਘ ਥਾਣਾ ਲੋਹੀਆ ਨੇ ਮੁਕੱਦਮਾ ਨੰਬਰ 17 ਮਿਤੀ 16.02.2023 ਜੁਰਮ 22-61-85 NDPS Act ਥਾਣਾ ਲੋਹੀਆ ਜਿ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਦੀ ਹੈ।

ਦੋਸ਼ੀ ਦੇ ਖਿਲਾਫ ਦਰਜ ਮੁਕੱਦਮੇ :-

ਮੁਕੱਦਮਾ ਨੰਬਰ 17 ਮਿਤੀ 16.02.2022 ਜੁਰਮ 22-61-85 NDPS Act ਥਾਣਾ ਲੋਹੀਆਂ

ਮੁਕੱਦਮਾ ਨੰਬਰ 64 ਮਿਤੀ 13.06.19 ਅ/ਧ 21-61-85 NDPS Act ਥਾਣਾ ਲੋਹੀਆ

ਮੁਕੱਦਮਾ ਨੰਬਰ 94 ਮਿਤੀ 13.08.19 ਅ/ਧ 21-61-85 NDPS Act ਥਾਣਾ ਲੋਹੀਆ

ਮੁਕਦਮਾ ਨੰਬਰ 44 ਮਿਤੀ 24.03.20021 ਅਧ 379 IPC ਥਾਣਾ ਸ਼ਾਹਕੋਟ

ਮੁਕੱਦਮਾ ਨੰਬਰ 81 ਮਿਤੀ 08.05.2021 ਅ/ਧ 3798,392,188 (PC,25/27-54-59 A.ACT ਥਾਣਾ

ਸ਼ਾਹਕੋਟ ਮੁਕੱਦਮਾ ਨੰਬਰ 73 ਮਿਤੀ (02.05.2020 ਅਧ 307,325,323,452 IPC ਥਾਣਾ ਲੋਹੀਆਂ

error: Content is protected !!