ਸਰਕਾਰ ਵੱਲੋੰ ਕਣਕ ਤੇ ਕੱਟ ਵਧਾ ਕੇ 20 ਤੋਂ 30 ਫੀਸਦੀ ਕਰ ਦਿੱਤਾ ਜਿਸ ਜਿਸਨੂੰ ਲੈ ਕੇ ਡਿਪੂ ਹੋਲਡਰਾਂ ਵਿੱਚ ਭਾਰੀ ਰੋਸ

ਭਵਾਨੀਗੜ੍ਹ,(ਕ੍ਰਿਸ਼ਨ ਚੌਹਾਨ)- ਰਾਸ਼ਨ ਡਿਪੂਆਂ ‘ਤੇ ਆਮ ਲੋਕਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਦੇ ਕੋਟੇ ‘ਤੇ ਇਸ ਵਾਰ ਸਰਕਾਰ ਵੱਲੋੰ ਕੱਟ ਵਧਾ ਕੇ 20 ਤੋਂ 30 ਫੀਸਦੀ ਕਰ ਦਿੱਤਾ ਜਿਸ ਜਿਸਨੂੰ ਲੈ ਕੇ ਡਿਪੂ ਹੋਲਡਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਇੱਥੇ ਫੂਡ ਸਪਲਾਈ ਦਫਤਰ ਵਿਖੇ ਇਕੱਤਰ ਹੋਏ ਡਿਪੂ ਹੋਲਡਰਾਂ ਨੇ ਇਸ ਕਟੌਤੀ ਸਮੇਤ ਆਪਣੀ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਜਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ।ਇਸ ਮੌਕੇ ਡਿੱਪੂ ਹੋਲਡਰ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਮੁਕੇਸ਼ ਸਿੰਗਲਾ, ਗਿਆਨ ਚੰਦ, ਅਬਨੀਸ਼ ਕੁਮਾਰ ਨੇ ਕਿਹਾ ਕਿ ਕਣਕ ‘ਤੇ ਪਹਿਲਾਂ ਤੋਂ ਲੱਗ ਰਹੇ 11 ਫੀਸਦੀ ਕੱਟ ਤੋਂ ਡਿਪੂ ਹੋਲਡਰਾਂ ਨੂੰ ਨਿਜਾਤ ਦਿਵਾਉਣ ਦੀ ਥਾਂ ਸਰਕਾਰ ਵੱਲੋਂ ਇਹ ਕੱਟ ਵਧਾ ਕੇ 20-30 ਫੀਸਦੀ ਕਰ ਦਿੱਤਾ ਜਿਸ ਕਾਰਨ ਡਿਪੂ ਹੋਲਡਰਾਂ ਤੇ ਖਪਤਕਾਰਾਂ ਵਿੱਚ ਹਾਹਾਕਾਰ ਮੱਚੀ ਹੈ। ਆਗੂਆਂ ਨੇ ਕਿਹਾ ਕਿ ਇਹ ਉਨ੍ਹਾਂ ਸਮੇਤ ਆਮ ਲੋਕਾਂ ਨਾਲ ਸਰਾਸਰ ਧੱਕਾ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡਿਪੂ ਹੋਲਡਰ ਪਹਿਲਾਂ ਹੀ ਪਰੇਸ਼ਾਨ ਹਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਦਸੰਬਰ 2021 ਤੋਂ 2022 ਤੱਕ 13 ਮਹੀਨਿਆਂ ਦੀ ਵੰਡੀ ਗਈ ਕਣਕ ਦਾ ਕਮੀਸ਼ਨ ਹੁਣ ਡਿੱਪੂ ਹੋਲਡਰਾਂ ਨੂੰ ਨਹੀੰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਬਾਕੀ ਸੂਬਿਆਂ ਦੀ ਤਰਜ਼ ‘ਤੇ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਤਨਖਾਹ ਦਿੱਤੀ ਜਾਵੇ ਤੇ ਕਣਕ ਦੀ ਵੰਡ ਹਰੇਕ ਮਹੀਨੇ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ‘ਚ ਆਖਿਆ ਕਿ ਜੇਕਰ ਕੇਂਦਰ ਸਰਕਾਰ ਵੱਲੋੰ ਡਿਪੂ ਹੋਲਡਰਾਂ ਦੀਆਂ ਮੰਗਾਂ ਵੱਲ ਜਲਦ ਗੰਭੀਰਤਾ ਨਹੀੰ ਦਿਖਾਈ ਗਈ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋੰ ਇਲਾਵਾ ਰੂਪ ਚੰਦ ਗੋਇਲ, ਸੰਜੀਵ ਕੁਮਾਰ ਬਾਲਦ ਖੁਰਦ, ਬਲਵਿੰਦਰ ਲਾਲ, ਕਰਮ ਸਿੰਘ, ਬਲਵੰਤ ਸਿੰਘ ਮਸਾਣੀ, ਦਲਬਾਰਾ ਸਿੰਘ ਨਦਾਮਪੁਰ, ਬਰਖਾ ਸਿੰਘ ਮੁਨਸ਼ੀਵਾਲਾ, ਖਾਨ ਨਦਾਮਪੁਰ, ਮਲਕੀਤ ਸਿੰਘ ਮੱਟਰਾਂ, ਰਣਜੀਤ ਕੁਮਾਰ, ਮਨਿੰਦਰ ਪਾਲ, ਕਰਮਜੀਤ ਝਨੇੜੀ, ਕਸ਼ਮੀਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

error: Content is protected !!