ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ 04 ਵਿਅਕਤੀਆ ਨੂੰ ਕਾਬੂ ਕਰਕੇ ਉਹਨਾਂ ਪਾਸੋ 65,000/- ਰੁਪਏ ਭਾਰਤੀ ਕਰੰਸੀ, 3 ਮੋਬਾਇਲ ਫੋਨ 1 ਲੈਪਟਾਪ, 01 ਛੋਟਾ ਪ੍ਰਿੰਟਰ ਪੈਨ ਕਾਪੀਆਂ ਡਾਇਰੀ ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਸਿਟੀ ਨਕੋਦਰ (ਜਸਕੀਰਤ ਰਾਜਾ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ, ਦੜਾ ਸੱਟਾ ਲਗਾਉਣ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀ) ਅਤੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਦੀ ਅਗਵਾਈ ਹੇਠ, ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਨੇ 4 ਵਿਅਕਤੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 65,000/- ਰੁਪਏ ਭਾਰਤੀ ਕਰੰਸੀ, 3 ਮੋਬਾਇਲ ਫੋਨ 1 ਲੈਪਟਾਪ, ()1 ਪ੍ਰਿੰਟਰ ਬ੍ਰਾਮਦ ਕਰਕੇ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਭਜਨ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਝਾਏ ਇਲਾਕਾ ਗਸ਼ਤ ਬ੍ਰਾਏ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਫੁਆਰਾ ਚੌਕ ਮੌਜੂਦ ਸੀ ਤਾਂ ਇੱਕ ਦੋਸ਼ ਸੇਵਕ ਨੇ ਹਾਜਰ ਆ ਕੇ ਇਤਲਾਹ ਦਿਤੀ ਕਿ ਸੁਨੀਲ ਨੇਗੀ ਪੁੱਤਰ ਖੁਸ਼ਹਾਲ ਸਿੰਘ ਵਾਸੀ ਰਤਨੀ ਥਾਣਾ ਨਰਾਇਣਗੜ ਜਿਲ੍ਹਾ ਚਮੋਲੀ ਉਤਰਾਖੰਡ, ਪ੍ਰੇਮ ਸਿੰਘ ਉਰਫ ਪ੍ਰੇਮ ਪੁੱਤਰ ਤਰਲੋਕ ਸਿੰਘ ਵਾਸੀ ਮਟਿਆਲਾ ਥਾਣਾ ਕਰਨ ਪਿਆਰਾ ਉਤਰਾਖੰਡ ਹਾਲ ਵਾਸੀ ਕਿਰਾਏਦਾਰ ਪ੍ਰੀਤ ਗਲੀ ਮਲਿਕ ਬਜਾਰ ਨਕੋਦਰ ਥਾਣਾ ਸਿਟੀ ਨਕੋਦਰ ਜੋ ਕਿ ਅੱਡਾ ਮਹਿਤਪੁਰ ਨਕੋਦਰ ਵਿਖੇ ਦੜਾ ਸਟਾ ਲਗਾਉਣ ਦਾ ਧੰਦਾ ਕਰਦੇ ਹਨ। ਇਹ ਫੋਨ ਪਰ ਵੀ ਦੁੜਾ ਸੱਟਾ ਦੇ ਨੰਬਰ ਲਿਖਦੇ ਹਨ ਅਤੇ ਪਰਚੀ ਦੜਾ ਸੱਟਾ ਲਿਖਣ ਲੱਗੇ ਲੋਕਾਂ ਨੂੰ ਕਹਿੰਦੇ ਹਨ ਕਿ ਅਸੀ ਪੰਜਾਬ ਸਰਕਾਰ ਦੀ ਲਾਟਰੀ ਲਗਾਉਂਦੇ ਹਾਂ। ਪਰ ਇਹ ਲੋਕਾ ਨੂੰ ਝੂਠ ਬੋਲ ਕੇ ਸਰਕਾਰੀ ਲਾਟਰੀ ਪਾਉਣ ਦਾ ਝਾਂਸਾ ਦੇ ਕੇ ਬੇਈਮਾਨੀ ਨਾਲ ਦੜਾ ਸੱਟਾ ਲਗਾ ਕੇ ਖੁਦ ਹੀ ਲੋਕਾਂ ਦੇ ਪੈਸੇ ਹਜਮ ਕਰ ਲੈਂਦੇ ਹਨ। ਇਹ ਦੜਾ ਸੱਟਾ ਦੀ ਪਰਚੀ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਲੁਹਾਰਾ ਥਾਂਣਾ ਜਮਸ਼ੇਰ ਥਾਣਾ ਸਦਰ ਜਲੰਧਰ ਅਤੇ ਅਰਜਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਦੋਲਤ ਰਾਮ ਵਾਸੀ ਵਾਰਡ ਨੰਬਰ 11 ਰੋਲੀ ਰੋਡ ਮਹਿਤਪੁਰ ਥਾਣਾ ਮਹਿਤਪੁਰ ਦੀ ਦੁਕਾਨ ਮਹਿਤਪੁਰ ਅੱਡਾ ਨਕੋਦਰ ਪਾਸ ਜਮ੍ਹਾ ਕਰਾਉਂਦੇ ਹਨ। ਰਣਜੀਤ ਸਿੰਘ ਅਤੇ ਅਰਜਿੰਦਰ ਕੁਮਾਰ ਆਪਣੇ ਕੰਪਿਊਟਰ ਪਰ ਜਾਅਲੀ ਲਾਟਰੀ ਦੀਆਂ ਪਰਚੀਆ ਤਿਆਰ ਕਰਕੇ ਲੋਕਾਂ ਨਾਲ ਬੇਈਮਾਨੀ ਅਤੇ ਧੋਖਾਦੇਹੀ ਕਰਦੇ ਹਨ। ਇਹਨਾਂ ਪਾਸ ਪੰਜਾਬ ਸਰਕਾਰ ਦੀ ਕੋਈ ਮੰਨਜੂਰ ਸ਼ੁਦਾ ਲਾਇਸੰਸ ਨਹੀ ਹੈ। ਜੇਕਰ ਇਸ ਵਕਤ ਰੋਡ ਕੀਤਾ ਜਾਵੇ ਤਾਂ ਇਹਨਾਂ ਦੇ ਕਬਜਾ ਵਿੱਚ ਪਰਚੀ ਦੜਾ ਸੱਟਾ ਅਤੇ ਹੋਰ ਸਮਾਨ ਵੀ ਬ੍ਰਾਮਦ ਹੋ ਸਕਦਾ ਹੈ। ਦੇਸ਼ ਸੇਵਕ ਦੀ ਇਤਲਾਹ ਤੇ ASI ਭਜਨ ਸਿੰਘ ਨੇ ਮੁਕਦਮਾ ਨੰਬਰ 19 ਮਿਤੀ 16.02,2023 ਅਧ 420 ਭ:ਦ: 13-3-67 ਜੂਆ ਐਕਟ ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਹੈ। ਦੋਰਾਨੇ ਤਫਤੀਸ਼ ASI ਭਜਨ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ (04 ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਹੋਏ ਕਾਬੂ ਕਰਕੇ ਉਹਨਾਂ ਪਾਸੇ 65,000/- ਰੁਪਏ ਭਾਰਤੀ ਕਰੰਸੀ, 3 ਮੋਬਾਇਲ ਫੋਨ 1 ਲੈਪਟਾਪ, ਇੱਕ ਛੋਟਾ ਪ੍ਰਿੰਟਰ ਪੈਨ ਕਾਪੀਆਂ ਡਾਇਰੀ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਬ੍ਰਾਮਦਗੀ :-

1) 65,000/- ਰੁਪਏ ਭਾਰਤੀ ਕਰੰਸੀ,

2) 3 ਮੋਬਾਇਲ ਫੋਨ 1 ਲੈਪਟਾਪ,

3) 01 ਛੋਟਾ ਪ੍ਰਿੰਟਰ

4) ਪੁੰਨ ਕਾਪੀਆਂ ਡਾਇਰੀ

error: Content is protected !!