ਜਿਲਾਂ ਜਲੰਧਰ ਦਿਹਾਤੀ ਦੋ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 13 ਮਿਤੀ 09.02.2023 ਅਧ 379-B (2) IPC ਥਾਣਾ ਮਕਸੂਦਾਂ ਨੂੰ ਟਰੇਸ ਕਰਕੇ ਲੋੜੀਂਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਮਕਸੂਦਾਂ ( ਪਰਮਜੀਤ ਪਮਮਾ/ਲਵਜੀਤ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 13 ਮਿਤੀ 09.02.2023 ਅਧ 379-B (2) IPC ਥਾਣਾ ਮਕਸੂਦਾਂ ਜਿਲਾ ਜਲੰਧਰ ਨੂੰ ਟਰੇਸ ਕਰਕੇ ਲੋੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ NRI ਗੁਰਸ਼ਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿਥੋਰਾਹੁਲ ਥਾਣਾ ਕਬੀਰਪੁਰ ਹਾਲ ਵਾਸੀ ਮੁਹੱਲਾ ਕਾਜੀਬਾਗ ਥਾਣਾ ਸੁਲਤਾਨਪੁਰ ਜਿਲ੍ਹਾ ਕਪੂਰਥਲਾ ਕਨੇਡਾ ਦਾ ਵਸਨੀਕ ਹੈ ਮਾਹ ਨਵੰਬਰ ਸਾਲ 2022 ਵਿਚ ਪੰਜਾਬ ਆਇਆ ਸੀ। ਜੋ ਮਿਤੀ 09.02.2023 ਨੂੰ NRI ਗੁਰਸ਼ਨ ਸਿੰਘ ਸਮੇਤ ਆਪਣੀ ਪਤਨੀ ਸੰਦੀਪ ਕੌਰ ਨਾਲ ਗੱਡੀ ਸਵਿਫਟ ਡਿਜਾਈਰ ਵਿੱਚ ਆਪਣੇ ਪਿੰਡ ਤੋ ਕਨੇਡਾ ਵਾਪਸ ਜਾਣ ਲਈ ਇੰਡੋ- ਕਨੇਡੀਅਨ ਬੱਸ ਲੈਣ ਲਈ ਜਲੰਧਰ ਨੂੰ ਜਾ ਰਹੇ ਸੀ ਤਾਂ ਪਿੰਡ ਮੰਡ ਅੱਗੇ ਪੈਟਰੋਲ ਪੰਪ ਕਰਾਸ ਕੀਤਾ ਤਾਂ ਅਚਾਨਕ ਗੱਡੀ ਖਰਾਬ ਹੋਣ ਕਰਕੇ ਚੈੱਕ ਕਰਦੇ ਪਿੱਛੇ 04 ਅਣਪਛਾਤੇ ਵਿਅਕਤੀ ਜਿੰਨਾ ਦੇ ਮੂੰਹ ਬੰਨੇ ਹੋਏ ਸੀ ਉਹਨਾ ਦੇ ਹੱਥਾ ਵਿਚ ਦਾਤਰ ਲੋਹਾ ਰਾਡਾਂ ਸਨ ਜਿੰਨਾ ਨੇ ਸੱਟਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਲੜਕੇ ਨੇ ਅੱਖਾ ਵਿੱਚ ਮਿਰਚਾ ਪਾ ਦਿਤੀਆ ਜਿੰਨਾ ਨੇ ਉਸਦੇ ਅਤੇ ਉਸਦੀ ਪਤਨੀ ਦੇ ਰਾਝਾ ਮਾਰ ਕੇ ਜਖਮੀ ਕਰ ਦਿੱਤਾ ਅਤੇ 4 ਨਾ ਮਲੂਮ ਨੌਜਵਾਨਾ ਨੇ ਜਾਂਦੇ ਹੋਏ ਸੋਨੇ ਦਾ ਕੜਾ, ਤਿੰਨ ਮੁੰਦਰੀਆ, ਕਨੇਡਾ ਦੀਆ ਸਾਰੀਆ IDs, ATM ਕਾਰਡ ਅਤੇ 1400/- ਕੈਨੇਡੀਅਨ ਡਾਲਰ ਖੋਹ ਕਰਕੇ ਲੈ ਗਏ। ਜਿਸ ਤੇ 51 ਸਰਬਜੀਤ ਸਿੰਘ ਪੁਲਿਸ ਚੌਂਕੀ ਮੰਡ ਥਾਣਾ ਮਕਸੂਦਾਂ ਵੱਲੋਂ ਮੁਕੱਦਮਾ ਨੰਬਰ 13 ਮਿਤੀ 09.02.2023 ਅ/ਧ 379-B (2) 1 ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ।ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ NRI ਗੁਰਸ਼ਰਨ ਸਿੰਘ ਨੇ ਦੂਸਰਾ ਵਿਆਹ ਸੁਖਦੀਪ ਕੌਰ ਨਾਲ 14 ਸਾਲ ਪਹਿਲਾਂ ਕਰਵਾਇਆ ਸੀ। ਜੋ ਇਸਦਾ ਲੜਕਾ ਰਣਦੀਪ ਸਿੰਘ ਉਰਫ ਦੀਪੂ ਪੁੱਤਰ ਸੁਖਤੇਜ ਸਿੰਘ ਵਾਸੀ ਪਿੰਡ ਸਰਾਵਾਲੀ ਥਾਣਾ ਘੱਲ ਖੁਰਦ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਮੁਹੱਲਾ ਕਾਜੀ ਬਾਗ ਪੰਛੀ ਵਾਲੀ ਗੋਲੀ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਪੈਸਿਆ ਦੀ ਮੰਗ ਕਰਦਾ ਸੀ, ਜੋ ਪੈਸਿਆ ਦੀ ਮੰਗ ਪੂਰੀ ਨਾ ਹੋਣ ਕਰਕੇ ਉਸਨੇ ਆਪਣੇ ਸਾਥੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਲੇਟ ਗੁਰਦੀਪ ਸਿੰਘ ਵਾਸੀ ਪਿੰਡ ਖੁਆਜਾ ਖੜਕ ਥਾਣਾ ਘੱਲ ਖੁਰਦ ਜਿਲ੍ਹਾ ਫਿਰੋਜਪੁਰ, ਬੇਅੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਦਨੀ ਜੈਮਲ ਸਿੰਘ ਥਾਣਾ ਕੁਲਗੜੀ ਜਿਲ੍ਹਾ ਫਿਰੋਜਪੁਰ ਅਤੇ ਜਗਤਾਰ ਸਿੰਘ ਉਰਫ ਲਾਡਾ ਵਾਸੀ ਲਹੁਕੇ ਖੁਰਦ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜੋ ਮਿਤੀ 10,022023 ਨੂੰ ਰਣਦੀਪ ਸਿੰਘ ਉਰਫ ਦੀਪੂ ਪੁੱਤਰ ਸਖਤੇਜ ਸਿੰਘ ਵਾਸੀ ਪਿੰਡ ਸਰਾਵਾਲੀ ਥਾਣਾ ਘੱਲ ਖੁਰਦ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਮੁਹੱਲਾ ਕਾਜੀ ਬਾਗ ਪੰਛੀ ਵਾਲੀ ਗੱਲੀ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਰਣਦੀਪ ਸਿੰਘ ਨੇ ਦੱਸਿਆ ਕਿ ਉਸਨੇ ਗੱਡੀ ਦੇ ਡਰਾਈਵਰ ਸੰਦੀਪ ਸਿੰਘ ਨਾਲ ਮਿਲੀ ਭੁਗਤ ਕਰਕੇ ਉਕਤ ਗੱਡੀ ਵਿਚ ਪਹਿਲਾਂ ਹੀ GPS ਸਿਸਟਮ ਲਗਵਾ ਲਿਆ ਸੀ। ਜਿਸਨੇ ਸੁਨਸਾਨ ਰੋਡ ਪਰ GIPS ਸਿਸਟਮ ਨਾਲ ਗੱਡੀ ਬੰਦ ਕਰ ਦਿੱਤੀ ਸੀ ਅਤੇ ਆਪਣੇ ਪਿਤਾ NRI ਗੁਰਸ਼ਰਨ ਸਿੰਘ ਕੋਲੋ ਕੀਮਤੀ ਸਮਾਨ ਖੋਹ ਕਰਕੇ ਲੈ ਗਏ ਸੀ ਅਤੇ ਉਸਨੇ ਇਹ ਵੀ ਦਸਿਆ ਹੈ ਕਿ ਗੱਡੀ ਸਵਿਫਟ ਨੂੰ ਚਲਾਉਣ ਵਾਲਾ ਡਰਾਈਵਰ ਸਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੁਰੂਵਾਲ ਥਾਣਾ ਕਬੀਰਪੁਰ ਜਿਲ੍ਹਾ ਕਪੂਰਥਲਾ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਸ਼ਾਮਲ ਸੀ। ਮਿਤੀ 11,02,2023 ਨੂੰ ਅਮਨਦੀਪ ਸਿੰਘ ਉਰਵ ਅਮਨਾ ਪੁੱਤਰ ਲੋਟ ਗੁਰਦੀਪ ਸਿੰਘ ਵਾਸੀ ਪਿੰਡ ਖੁਆਜਾ ਖੜਕ ਥਾਣਾ ਘੱਲ ਖੁਰਦ ਜਿਲ੍ਹਾ ਫਿਰੋਜ਼ਪੁਰ ਗ੍ਰਿਫਤਾਰ ਕੀਤਾ ਜਾ ਚੁਕਾ ਹੈ ਅਤੇ ਮਿਤੀ 12,42,2023 ਨੂੰ ਤੀਸਰਾ ਦੇਸ਼ੀ ਬੇਅੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਦਨੀ ਜੈਮਲ ਸਿੰਘ ਥਾਣਾ ਕੁਲਗੜੀ ਜਿਲ੍ਹਾ ਫਿਰੋਜਪੁਰ ਹਸਬ ਜਾਬਤਾ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕੱਦਮਾ ਹਜਾ ਦੋ ਚੌਥੇ ਦੋਸ਼ੀ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰੋਡ ਕੀਤੇ ਜਾ ਰਹੇ ਹਨ। ਦੋਸ਼ੀਆ ਪਾਸ ਖੋਹ ਕੀਤਾ ਹੋਇਆ ਸਮਾਨ, ਸੋਨੇ ਦਾ ਕੜਾ, ਸੋਨੇ ਦੀ ਮੁੰਦਰੀ ਨਗ ਵਾਲੀ ਅਤੇ ਗੱਡੀ ਨੰਬਰੀ PB-30-Z-5866 ਮਾਰਕਾ ਸਵਿਫਟ ਡਜਾਇਰ ਬ੍ਰਾਮਦ ਕਰ ਲਈ ਹੈ।ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:

1, ਸੋਨੇ ਦਾ ਕੜਾ, ਸੋਨੇ ਦੀ ਮੁੰਦਰੀ ਨੰਗ ਵਾਲੀ

2. ਗੱਡੀ ਨੰਬਰੀ 18-30-2-5806 ਮਾਰਕਾ ਸਵਿਫਟ ਡਜਾਇਰ

error: Content is protected !!