DSP ਸਬ-ਡਵੀਜਨ ਆਦਮਪੁਰ ਵਲੋਂ ਪਿੰਡ ਮਦਾਰ ਵਿੱਚ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ।

ਜਲੰਧਰ ਦਿਹਾਤੀ ਆਦਮਪੁਰ (ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਦੇ ਪਿੰਡ ਮਦਾਰ ਵਿਖੇ ਕ੍ਰਿਸ਼ਚਨ ਭਾਈਚਾਰਾ, ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਨਾਲ ਪਬਲਿਕ ਮੀਟਿੰਗ ਕੀਤੀ ਗਈ।ਜਿਸ ਵਿੱਚ ਮੁੱਖ ਅਫਸਰ ਥਾਣਾ ਆਦਮਪੁਰ SI ਸਿਕੰਦਰ ਸਿੰਘ ਵਿਰਕ ਸਮੇਤ ਇੰਚਾਰਜ ਚੌਂਕੀ ਜੰਡੂਸਿੰਘਾ ASI ਭਗਵੰਤ ਸਿੰਘ ਵੀ ਮੌਜੂਦ ਸਨ।ਜੋ ਮੀਟਿੰਗ ਵਿੱਚ ਪਿੰਡ ਮਦਾਰ ਦੇ ਮੋਹਤਵਰ ਵਿਅਕਤੀਆਂ, ਕ੍ਰਿਸ਼ਚਨ ਭਾਈਚਾਰਾ, ਪਿੰਡ ਮਦਾਰਾਂ ਦੀ ਸਮੂਹ ਪੰਚਾਇਤ ਨੇ ਭਾਗ ਲਿਆ।ਇਸ ਮੀਟਿੰਗ ਵਿੱਚ ਪਬਲਿਕ ਦੀਆਂ ਸ਼ਿਕਾਇਤਾਂ ਸੁਣੀਆ ਗਈਆ।ਪਬਲਿਕ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਜੋ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਬਾਰੇ ਦੱਸੇਗਾ ਤਾਂ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਤੇ ਅਧਾਰ ਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਇਸ ਬਾਬਤ ਪਬਲਿਕ ਦੇ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਪਿੰਡ ਦੇ ਧਾਰਮਿਕ ਸਥਾਨਾ ਦੀ ਸੁਰੱਖਿਆ ਵਾਸਤੇ CCTV ਕੈਮਰੇ ਲਗਾਏ ਜਾਣ ਅਤੇ ਪੱਕੇ ਤੌਰ ਤੇ ਸੇਵਾਦਾਰ ਰੱਖੇ ਜਾਣ ਅਤੇ ਪਿੰਡ ਵਿੱਚ ਕੋਈ ਵੀ ਬਾਹਰੋਂ ਆ ਕੇ ਵਿਅਤਕੀ ਰਹਿੰਦੇ ਹਨ, ਉਸ ਦੀ ਸੂਚਨਾ ਤੁਰੰਤ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਹੋਣ ਤੋਂ ਰੋਕਿਆ ਜਾ ਸਕੇ।

error: Content is protected !!