ਬਲਾਕ ਸੰਮਤੀ ਦੇ ਨਵੇਂ ਚੇਅਰਮੈਨ ਬਣੇ ਦਰਸ਼ਨ ਸਿੰਘ ਕਾਲਾਝਾੜ

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਭਵਾਨੀਗੜ੍ਹ ਵਿਖੇ ਅੱਜ ਬਲਾਕ ਸੰਮਤੀ ਦੀ ਬਾਰਾਂ ਮੈਂਬਰੀ ਕਮੇਟੀ ਵੱਲੋਂ ਦਰਸ਼ਨ ਸਿੰਘ ਕਾਲਾਝਾੜ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ, ਕਾਫੀ ਲੰਮੇ ਸਮੇਂ ਤੋ ਬਲਾਕ ਸੰਮਤੀ ਦੀ ਚੋਣ ਨਹੀ ਹੋਈ ਸੀ ਕਿਉਂਕਿ ਸਾਬਕਾ ਚੇਅਰਮੈਨ ਵਰਿੰਦਰ ਪੰਨਵਾ ਵਲੋਂ ਇਸ ਚੋਣ ਨੂੰ ਟਾਲਿਆ ਜਾ ਰਿਹਾ ਸੀ ਪਰ ਅੱਜ ਬਾਰਾਂ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਅੱਜ ਦਰਸ਼ਨ ਸਿੰਘ ਕਾਲਾਝਾੜ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ ਅਤੇ ਟਰੱਕ ਯੁਨੀਅਨ ਦੇ ਪ੍ਰਧਾਨ ਲਵਲੀ ਕਾਕੜਾ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਬਿਕਰਮ ਨਕਟੇ,ਗੁਰਪ੍ਰੀਤ ਨਦਾਮਪੁਰ,ਗੁਰਮੁੱਖ ਸਿੰਘ,ਅਤੇ ਗੁਰਤੇਜ ਝਨੇੜੀ ਮੌਕੇ ਤੇ ਮੌਜੂਦ ਰਹੇ ।

error: Content is protected !!