ਜਿਲ੍ਹਾ ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ ਵੱਲੋ 7000 ਨਸ਼ੀਲੀਆ ਗੋਲੀਆ ਦੇ ਮੁਕਦਮੇ ਵਿੱਚੋ ਫਰਾਰ ਮੈਡੀਕਲ ਸਟੋਰ ਮਾਲਕ ਨੂੰ ਕੀਤਾ ਗ੍ਰਿਫਤਾਰ।

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ( ਪਰਮਜੀਤ ਪਮਮਾ/ਲਵਜੀਤ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 7000 ਨਸ਼ੀਲੀਆਂ ਗੋਲੀਆਂ ਦੇ ਮੁਕਦਮੇ ਵਿੱਚ ਫਰਾਰ ਚੱਲ ਰਹੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਐਸ.ਆਈ ਨਿਰਮਲ ਸਿੰਘ ਜਲੰਧਰ ਦਿਹਾਤੀ ਨੇ ਸਮੇਤ ਸਾਥੀ ਕਰਮਚਾਰੀਆ ਦੇ ਮਿਤੀ 07,10,2022 ਨੂੰ ਦੋਸ਼ੀ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਹਲਵਾ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਨੂੰ ਕਾਬੂ ਕਰਕੇ ਉਸ ਪਾਸੋਂ 7000 ਨਸ਼ੀਲੀਆ ਗੋਲੀਆਂ ਬ੍ਰਾਮਦ ਕੀਤੀਆਂ ਸਨ ਅਤੇ ਜਿਸ ਪਰ $1 ਨਿਰਮਲ ਸਿੰਘ ਨੇ ਮੁਕਦਮਾ ਨੰਬਰ 167 ਮਿਤੀ 07,10,2022 ਅ/ਧ 22-61-85 NDPS Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਸੀ। ਦੋਸ਼ੀ ਹਰਦੀਪ ਸਿੰਘ ਨੇ SI ਨਿਰਮਲ ਸਿੰਘ ਪਾਸ ਮੰਨਿਆ ਸੀ ਕਿ ਉਸ ਨੇ ਇਹ 7000/- ਨਸ਼ੀਲੀਆ ਗੋਲੀਆਂ ਜਤਿਨ ਨੰਦਾ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰਬਰ 01 ਵਾਰਡ ਨੰਬਰ 01 ਲੋਹਾਰਾ ਮੁਹੱਲਾ ਕਰਤਾਰਪੁਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਜਿਸਦਾ ਕਿ ਵਡਾਲਾ ਚੌਂਕ ਨਜਦੀਕ ਇਕ ਮੈਡੀਕਲ ਦਾ ਸਟੋਰ ਹੈ ਪਾਸੋਂ ਖਰੀਦ ਕੀਤੀਆ ਹਨ। ਜਿਸ ਪਰ $1 ਨਿਰਮਲ ਸਿੰਘ ਨੇ ਜਤਿਨ ਨੰਦਾ ਉਕਤ ਨੂੰ ਮੁਕਦਮਾ ਵਿੱਚ ਨਾਮਜਦ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਸੀ ਜੋ ਦੋਸ਼ੀ ਜਤਿਨ ਨੰਦਾ ਉਕਤ ਨੇ ਪਹਿਲਾ ਆਪਣੀ ਅਗਾਊਂ ਜ਼ਮਾਨਤ ਲਈ ਮਾਨਯੋਗ ਸੈਸ਼ਨ ਕੋਰਟ ਜਲੰਧਰ ਅਤੇ ਫਿਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ ਵਿੱਚ ਅਰਜ਼ੀ ਲਗਾਈ ਸੀ ਪਰ ਉਸ ਨੂੰ ਅਗਾਊ ਜਮਾਨਤ ਨਹੀਂ ਮਿਲ ਸਕੀ ਜਿਸ ਘਰ ਕੱਲ ਮਿਤੀ 06,02,2023 ਨੂੰ $1 ਨਿਰਮਲ ਸਿੰਘ ਨੇ ਜਤਿਨ ਨੰਦਾ ਉਕਤ ਨੂੰ ਸਿਨੇਮਾ ਮੋੜ ਕਿਸ਼ਨਗੜ ਰੋਡ ਕਰਤਾਰਪੁਰ ਤੋ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਤਿਨ ਨੰਦਾ ਉਕਤ ਦੇ ਖਿਲਾਫ ਪਹਿਲਾ ਵੀ ਇੱਕ ਮੁਕੱਦਮਾ ਨੰਬਰ 113 ਮਿਤੀ 01.07.2018 ਜੁਰਮ 22/61/85 ਥਾਣਾ ਡਵੀਜਨ ਨੰਬਰ 0। ਜਲੰਧਰ ਜਿਸ ਵਿੱਚ ਕਿ ਉਸ ਪਾਸੋ 8000 ਨਸ਼ੀਲੀਆ ਗੋਲੀਆ ਬ੍ਰਾਮਦ ਹੋਇਆ ਸੀ ਦਰਜ ਰਜਿਸਟਰ ਹੈ। ਦੋਸ਼ੀ ਜਤਿਨ ਸਿੰਘ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਪਾਸੋਂ ਇਹ ਵੀ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਨਸ਼ੀਲੀਆ ਗੋਲੀਆਂ ਕਿਸ ਪਾਸੋਂ ਖਰੀਦ ਕਰਦਾ ਸੀ, ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਂਕਵਡ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।

ਪਹਿਲਾ ਦਰਜ ਮੁਕੱਦਮਾ :-

1. ਮੁਕਦਮਾ ਨੰਬਰ 113 ਮਿਤੀ 01.07.2018 ਜੁਰਮ 22/61/85 ਥਾਣਾ ਡਵੀਜਨ ਨੰਬਰ 0। ਜਲੰਧਰ

error: Content is protected !!