ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ 01 ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਕੀਤੀ ਸਫਲਤਾ ਹਾਸਿਲ।

ਜਲੰਧਰ ਦਿਹਾਤੀ ਸਿਟੀ ਨਕੋਦਰ ( ਪਰਮਜੀਤ ਪਮਮਾ/ਲਵਜੀਤ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋਂ ()1 ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜੀ ਨੇ ਦੱਸਿਆ ਕਿ $1 ਮਨਦੀਪ ਸਿੰਘ ਅਤੇ ਮਹਿਲਾ ਸਿਪਾਹੀ ਰਮਨਦੀਪ ਕੌਰ ਸਮੇਤ ਸਾਥੀ ਕਰਮਚਾਰੀਆ ਦੇ ਪਿੰਡ ਖੁਰਸ਼ੀਦਪੁਰ, ਪੰਡੋਰੀ ਖਾਸ ਅਤੇ ਲਈਏਵਾਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਖੁਰਸੈਦਪੁਰ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੀ ਸੀ ਤਾਂ ਇੱਕ ਮੋਟਰਸਾਈਕਲ ਨੰਬਰੀ PB-08-EM-4491 ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਨੀਲਾ ਪਰ ਇੱਕ ਆਦਮੀ ਅਤੇ ਇਕ ਔਰਤ ਆਉਂਦੇ ਦਿਖਾਈ ਦਿੱਤੇ। ਜਿਹਨਾਂ ਪਾਸ ਇੱਕ ਪਲਾਸਟਿਕ ਬੁਰਾ ਸੀ। ਮੋਟਰਸਾਈਕਲ ਚਾਲਕ ਨੇ ਮੋਟਰਸਾਈਕਲ ਰੋਕ ਕੇ ਕਣਕ ਦੇ ਖੇਤਾ ਵਿੱਚ ਹੁੰਦਾ ਹੋਇਆ ਕਮਾਦ ਦੇ ਖੇਤਾ ਵਿੱਚ ਦੌੜ ਗਿਆ। $1 ਮਨਦੀਪ ਸਿੰਘ ਨੇ ਮਹਿਲਾ ਸਿਪਾਹੀ ਰਮਨਦੀਪ ਕੌਰ ਦੀ ਮਦਦ ਨਾਲ ਮੋਟਰਸਾਈਕਲ ਦੇ ਪਿਛੇ ਬੈਠੀ ਔਰਤ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੁਲਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਪੰਡੋਰੀ ਖਾਸ ਦੱਸਿਆ ਜਿਸ ਨੂੰ ਦੋੜ ਗਏ ਵਿਅਕਤੀ ਦਾ ਨਾਮ ਪੂਛਿਆਂ ਜਿਸ ਨੇ ਦੱਸਿਆ ਕਿ ਉਹ ਉਸ ਦਾ ਪਤੀ ਹੈ ਜਿਸ ਦਾ ਨਾਮ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਕੋਰਾ ਸਿੰਘ ਵਾਸੀ ਪਿੰਡ ਪੰਡੋਰੀ ਖ਼ਾਸ ਥਾਣਾ ਸਿਟੀ ਨਕੋਦਰ ਦੱਸਿਆ ਅਤੇ ਉਸ ਦੇ ਬੋਰਾ ਪਲਾਸਟਿਕ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋ 21) ਕਿਲੋਗ੍ਰਾਮ ਡੋਡੇ ਚੂਰਾ ਪੋਸਤ ਮਿਲੇ। ਜਿਸ ਤੇ ਦੋਸ਼ਣ ਕੁਲਵਿੰਦਰ ਕੌਰ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 11 ਮਿਤੀ 03,02,2023 ਅ/ਧ 15(ਬੀ)-61-85 NDPS ACT ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਬਲਵਿੰਦਰ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਬ੍ਰਾਮਦਗੀ :-

1. 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ

2 ਮੋਟਰਸਾਈਕਲ ਨੰਬਰੀ PB-08-EM-4491, ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਨੀਲਾ

error: Content is protected !!