ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਐੱਨ.ਡੀ.ਪੀ.ਐਸ.ਐਕਟ ਮੁੱਕਦਮਾ ਵਿੱਚ ਲੋੜੀਂਦੀ 01 ਔਰਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ, ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ- ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਲੋੜੀਂਦੀ 01 ਔਰਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਨੇ ਦਸਿਆ ਕਿ ਮਿਤੀ 30-01-2023 ਨੂੰ AS| ਅਨਵਰ ਮਸੀਹ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਗਸਤ ਬਾ ਚੈਕਿੰਗ ਭੈੜੇ ਗਸ਼ਤ ਦੇ ਸਬੰਧ ਵਿੱਚ ਥਾਣਾ ਬਿਲਗਾ ਤੋ ਪਿੰਡ ਖੋਖੇਵਾਲ ਤੇ ਪਿੰਡ ਸੰਗੋਵਾਲ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਸੰਗੋਵਾਲ ਤੋਂ ਥੋੜਾ ਪਿੱਛੇ ਸੀ ਤਾਂ ਪਿੰਡ ਸੰਗਵਾਲ ਵੱਲੋਂ ਆ ਰਹੇ ਵਿਅਕਤੀ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਦਾਸ ਸਿੰਘ ਵਾਸੀ ਸੰਗਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਖੁੱਲੀਆ ਨਸ਼ੀਲੀਆ ਗਲੀਆ 120 ਬ੍ਰਾਮਦ ਕਰਕੇ ਮੁਕਦਮਾ ਨੰਬਰ 09 ਮਿਤੀ 30-01-2023 ਅ/ਧ 22(B)-61-85 NDPS ACT ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।ਦੇਸ਼ੀ ਰਣਜੀਤ ਸਿੰਘ ਉਰਫ ਰਾਣਾ ਉਕਤ ਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਉਸਦੀ ਪਤਨੀ ਸਰਬਜੀਤ ਕੌਰ ਉਸਨੂੰ ਨਸ਼ੀਲੀਆ ਗੋਲੀਆਂ ਵੇਚਣ ਵਾਸਤੇ ਕਿਸੇ ਨਾ ਮਾਲੂਮ ਵਿਅਕਤੀ ਪਾਸੋਂ ਲਿਆ ਕੇ ਦਿੰਦੀ ਸੀ।ਜਿਸਦੇ ਨਾਮ ਬਾਰੇ ਉਸਦੀ ਪਤਨੀ ਸਰਬਜੀਤ ਕੌਰ ਉਕਤ ਨੂੰ ਹੀ ਪਤਾ ਹੈ।ਜਿਸਤੇ ਮੁਕਦਮਾ ਹਜਾ ਵਿੱਚ ਵਾਧਾ ਜੁਰਮ 29 NDPS Act ਦਾ ਕਰਕੇ ਦੋਸ਼ਣ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸੰਗਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਨਾਮਜਦ ਕੀਤਾ ਗਿਆ।ਜਿਸਨੂੰ ਦੌਰਾਨੇ ਤਫਤੀਸ਼ ਮਿਤੀ (02-02-2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ਣ ਸਰਬਜੀਤ ਕੌਰ ਦੇ ਖਿਲਾਫ ਇਸਤੋਂ ਪਹਿਲਾ 04 ਮੁੱਕਦਮੇ ਦਰਜ ਰਜਿਸਟਰ ਹੋਏ ਹਨ।

error: Content is protected !!