ਜਿਲ੍ਹਾ ਜਲੰਧਰ ਦਿਹਾਤੀ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ 100 ਗ੍ਰਾਮ ਹੈਰੋਇਨ ਅਤੇ ਇੱਕ ਦੇਸੀ ਪਿਸਟਲ ਬ੍ਰਾਮਦਗੀ ਕੀਤੀ ਗਈ।

ਜਲੰਧਰ ਦਿਹਾਤੀ ਆਦਮਪੁਰ (ਸਾਬ ਸੂਰਿਆ/ਭਗਵਾਨ ਦਾਸ/ਬਲਜਿੰਦਰ ਕੁਮਾਰ/ਰੋਹਿਤ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵਲੋਂ ਪ੍ਰਾਪਤ ਹੁਕਮਾਂ ਅਨੁਸਾਰ ਕੀਤੇ ਗਏ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਇੰਸ: ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 02 ਅਲੱਗ-2 ਮੁਕੱਦਮਿਆਂ ਵਿੱਚ 100 ਗ੍ਰਾਮ ਹੈਰੋਇਨ ਅਤੇ ਇੱਕ ਦੋਸੀ ਪਿਸਟਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 23.01.20023 ਨੂੰ ASI ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿਮ ਤਹਿਤ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਬਲਜਿੰਦਰ ਸਿੰਘ ਉਰਫ ਗਾਂਧੀ ਪੁੱਤਰ ਗੁਰਦੀਪ ਸਿੰਘ ਵਾਸੀ ਮੁਹੰਦੀਪੁਰ ਜੱਟਾਂ ਥਾਣਾ ਆਦਮਪੁਰ, ਜਿਲ੍ਹਾ ਜਲੰਧਰ, ਜਿਸ ਪਰ ਪਹਿਲਾਂ ਹੀ ਵੱਖ-2 ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਰਜਿਸਟਰ ਹਨ, ਦੇ ਘਰ ਰੇਡ ਕੀਤਾ ਗਿਆ।ਜੋ ਦੋਰਾਨੋ ਰੋਡ ਬਲਜਿੰਦਰ ਸਿੰਘ ਉਰਫ ਗਾਂਧੀ ਉਕਤ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋਂ ਭੱਜ ਗਿਆ।ਜੋ ਬਲਜਿੰਦਰ ਸਿੰਘ ਉਰਫ ਗਾਂਧੀ ਦੇ ਕਮਰੇ ਦੀ ਤਲਾਸ਼ੀ ਕਰਨ ਤੇ ਇੱਕ ਦੇਸੀ ਪਿਸਟਲ ਸਮੇਤ 4 ਜਿੰਦਾ ਰੱਦ ਬ੍ਰਾਮਦ ਹੋਏ।ਜਿਸ ਤੇ ਉਕਤ ਦੋਸ਼ੀ ਦੇ ਖਿਲਾਫ ਮੁਕਦਮਾ ਨੰਬਰ 13 ਮਿਤੀ 23.01,2025 ਅਧ 25/54/59 ਅਸਲਾ ਐਕਟ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਿਜਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਇਸੇ ਤਰ੍ਹਾਂ ਏ.ਐਸ.ਆਈ ਭਗਵੰਤ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੁਖਬਰ ਖਾਸ ਵਲੋਂ ਮਿਲੀ ਇਤਲਾਹ ਤੇ ਦਸੜਕਾਂ-ਜੰਡੂਸਿੰਘਾ ਰੋੜਾ ਪਰ ਦੌਰਾਨੇ ਨਾਕਾਬੰਦੀ ਇੱਕ ਗੱਡੀ ਨੰਬਰੀ PB10-H1-3577 ਮਾਰਕਾ ਨਿਸ਼ਾਨ ਮਾਇਰਾ ਰੰਗ ਗ ਜਿਸ ਵਿਚ 13 ਨੋਜਵਾਨ ਸਵਾਰ ਸਨ ਜਿਹਨਾਂ ਦੇ ਨਾਮ ਬਲਜੀਤ ਸਿੰਘ ਪੁੱਤਰ ਤਰਸੇਮ ਸਿੰਘ, ਜਗਦੀਸ਼ ਪੁੱਤਰ ਸਤਪਾਲ ਵਾਸੀਆਨ ਡੁਮੇਲੀ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਅਤੇ ਅਮਨਦੀਪ ਜੈਸਲ ਪੁੱਤਰ ਮਨਜੀਤ ਸਿੰਘ ਵਾਸੀ ਭਬਿਆਣਾ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਸਵਾਰ ਸਨ, ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ।ਜੋ ਦੌਰਾਨ ਚੈਕਿੰਗ ਗੱਡੀ ਦੀ ਡਰਾਇਵਰ ਸੀਟ ਦੇ ਥੱਲੇ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 23.01.2023 ਅਧ21(B)/61/85 NDPS ਐਕਟ ਥਾਣਾ ਆਦਮਪੁਰ, ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।ਜੋ ਉਕਤ ਮੁੱਕਦਮਿਆਂ ਦੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਬ੍ਰਾਮਦਗੀ:-

1. ਦੋਸ਼ੀ ਪਿਸਟਲ

2. 04 ਜਿੰਦਾ ਰੌਂਦ

3. ਹੈਰੋਇਨ=100 ਗ੍ਰਾਮ

4. ਕਾਰ ਨਿਸ਼ਾਨ ਮਾਇਕਰਾ

error: Content is protected !!