ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਡੋਡੇ ਚੂਰਾ ਪੋਸਤ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।

ਜਲੰਧਰ ਦਿਹਾਤੀ ਲੋਹੀਆ ( ਜਸਕੀਰਤ ਰਾਜਾ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੰਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਡੋਡੇ ਚੂਰਾ ਪੋਸਤ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 21.01.2023 ਨੂੰ ਐਸ.ਆਈ ਗੋਵਿੰਦਰ ਸਿੰਘ ਨੰਬਰ 175/ਜਲੰ: ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆਂ ਦੇ ਦੋਰਾਨੇ ਨਾਕਾ ਬੰਦੀ ਇੱਕ ਵਿਅਕਤੀ ਪੂਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆ ਨੂੰ ਕਾਬੂ ਕਰਕੇ ਉਸ ਪਾਸੋਂ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਹਨ।ਜਿਸ ਤੇ ਐਸ.ਆਈ ਗੋਵਿੰਦਰ ਸਿੰਘ ਨੇ ਮੁਕੱਦਮਾ ਨੰਬਰ 07 ਮਿਤੀ 21.01.2023 ਜੁਰਮ 158-61-85 NDPS Act ਥਾਣਾ ਲੋਹੀਆ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ।

ਦੋਸ਼ੀ ਪੂਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆ ਦੇ ਖਿਲਾਫ ਦਰਜ ਮੁਕਦਮੇ:- 04

1.ਮੁਕੱਦਮਾ ਨੰਬਰ 95 ਮਿਤੀ 24,08,2013 ਜੁਰਮ 15-61-85 NDPS Act ਥਾਣਾ ਲੋਹੀਆ ਜਿਲਾ ਜਲੰਧਰ ਬਰਾਮਦਗੀ 15 ਕਿਲੋਗ੍ਰਾਮ ਡੋਡੇ ਚੂਰਾ ਪੋਸਤ

2. ਮੁਕੱਦਮਾ ਨੰਬਰ 26 ਮਿਤੀ 26,03.2017 ਜੁਰਮ 15-61-85 NDPS Act,61-1-14 EX ACT ਥਾਣਾ ਲੋਹੀਆ ਜਿਲ੍ਹਾ ਜਲੰਧਰ ਬਰਾਮਦਗੀ 500 ਗ੍ਰਾਮ ਡੋਡੇ ਚੂਰਾ ਪੋਸਤ ਅਤੇ 100 ਕਿਲੋ ਲਾਹਣ

3.ਮੁਕੱਦਮਾ ਨੰਬਰ 48 ਮਿਤੀ 14.05.2007 ਜੁਰਮ 61-1-14 EX Act ਥਾਣਾ ਲੋਹੀਆ ਜਿਲ੍ਹਾ ਜਲੰਧਰ ਬਰਾਮਦਗੀ 6750 ML ਸ਼ਰਾਬ ਨਜੈਜ

4. ਮੁਕੱਦਮਾ ਨੰਬਰ 07 ਮਿਤੀ 21.01,2023 ਜੁਰਮ 158-61-85 NDPS Act ਥਾਣਾ ਲੋਹੀਆ ਬਰਾਮਦਗੀ 10 ਕਿਲੋਗ੍ਰਾਮ ਜੋੜੇ · ਪੋਸਤ