ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੀ ਪੁਲਿਸ ਵਲੋ 02 ਮੁਕੱਦਮਿਆ ਵਿੱਚ 01 ਪੀ.ੳ (ਭਗੋੜਾ) ਨੂੰ ਗ੍ਰਿਫਤਾਰ ਕਰਨ ਵਿੱਚ ਕੀਤੀ ਸਫਲਤਾ ਹਾਸਲ

ਜਲੰਧਰ ਦਿਹਾਤੀ ਭੋਗਪੁਰ (ਵਿਵੇਕ/ਗੁਰਪ੍ਰੀਤ)  ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਭਗੋੜਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਐਸ.ਆਈ ਰਸ਼ਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵਲੋਂ ()2 ਮੁਕੱਦਮਿਆਂ ਵਿੱਚ ()1 ਪੀ.ੳ (ਭਗੜਾ) ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 20.01.2023 ਨੂੰ A51 ਤਲਵਿੰਦਰ ਸਿੰਘ ਚੋਂਕੀ ਪਚਰੰਗਾ ਥਾਣਾ ਭੋਗਪੁਰ ਵਲੋਂ ਮੁਕੱਦਮਾ ਨੰਬਰ 34 ਮਿਤੀ 08.04.2014 ਅ/ਧ 323,324,325,34 ਭ:ਦ ਥਾਣਾ ਭੋਗਪੁਰ ਵਿੱਚ ਭਗੌੜੇ ਦੋਸ਼ੀ ਵਿਸ਼ਾਲ ਉਰਫ ਬਾਬਾ ਪੁੱਤਰ ਜਸਵਿੰਦਰਪਾਲ ਸਿੰਘ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਜੋ ਮਾਣਯੋਗ ਅਦਾਲਤ ਸ਼੍ਰੀ ਰਜਿੰਦਰ ਸਿੰਘ ਤੇਜੀ ਜੇ.ਐਮ.ਆਈ.ਸੀ ਸਾਹਿਬ ਜਲੰਧਰ ਜੀ ਵਲੋਂ ਮਿਤੀ 6.12.19 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ।ਇਸੇ ਤਰ੍ਹਾਂ ਇਹ ਦੋਸ਼ੀ ਮੁ:ਨੰ 42 ਮਿਤੀ 28.3.21 ਅ/ਧ 363,366-ਏ ਭ:ਦ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਵਿੱਚ ਮਿਤੀ 21.12.22 ਨੂੰ ਬਾ-ਅਦਾਲਤ ਮਿਸ ਹਿਨਾ ਅਗਰਵਾਲ ਜੇ.ਐਮ.ਆਈ ਸੀ ਸਾਹਿਬ ਜਲੰਧਰ ਵਲੋਂ 299 ਸੀ.ਆਰ.ਪੀ.ਸੀ. ਤਹਿਤ ਪੀ ਓ ਘੋਸ਼ਿਤ ਕੀਤਾ ਗਿਆ ਸੀ।ਜਿਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਸਾਲ ਕੀਤੀ ਗਈ ਹੈ।