ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਵੱਲੋ 02 ਬੈਂਕ ਲੁਟੇਰੇ ਸਮੇਤ ਅੰਮ੍ਰਿਤਸਰ ਤੋ ਖੋਹ ਕੀਤੀ ਗੱਡੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਕਰਾਈਮ ਬ੍ਰਾਂਚ ( ਜਸਕੀਰਤ ਰਾਜਾ ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ . ਸ਼੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ., ਉੱਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ ਰਾਮਾ ਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪਰ ਸਥਿਤ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ()2 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਤੋਂ ਅੰਮ੍ਰਿਤਸਰ ਨਾਵਲਟੀ ਕਾਰ ਸ਼ੋਅ ਰੂਮ ਵਿੱਚੋਂ ਖੋਹ ਕੀਤੀ ਗੱਡੀ ਵੀ ਬ੍ਰਾਮਦ ਹੋਈ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 11.01,2023 ਨੂੰ 02 ਨਾਮਲੂਮ ਵਿਅਕਤੀਆ ਵੱਲੋ ਰਮਾਮੰਡੀ ਜਲੰਧਰ ਤੋਂ ਜੰਡੂ ਸਿੰਘਾ ਰੋਡ ਪੁਰ ਸਥਿਤ ਕੋਟਕ ਮਹਿੰਦਰਾ ਬੈਂਕ ਜਲੰਧਰ ਵਿੱਚ ਗੋਲੀ ਚਲਾ ਕੇ ਕ੍ਰੀਬ 9 ਲੱਖ ਰੁਪਏ ਭਾਰਤੀ ਕਰੰਸੀ ਦੀ ਲੁੱਟ ਦੀ ਵਾਰਾਤ ਨੂੰ ਅੰਜਾਮ ਦਿੱਤਾ ਸੀ।ਇਸ ਸਬੰਧੀ ਮੁਕੱਦਮਾ ਨੰਬਰ 67 ਮਿਤੀ 11.01.2023 ਜੁਰਮ 392/506/34 IPC 25/54/59 AACT ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ।ਜਿਸ ਸਬੰਧੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਕਰਾਇਮ ਬਰਾਂਚ ਦੀ ਸਪੈਸ਼ਲ ਟੀਮ ਤਫਤੀਸ਼ ਲਈ ਤਾਇਨਾਤ ਕੀਤੀ ਗਈ ਜੋ ਇੰਚਾਰਜ ਕਰਾਈਮ ਬਰਾਂਚ ਪੁਸ਼ਪ ਬਾਲੀ ਵੱਲੋ ਲੁਟੇਰੇ ਦੀ ਭਾਲ ਕਰਦੇ- ਕਰਦੇ ਅੰਮ੍ਰਿਤਸਰ, ਜੰਡਿਆਲਾ ਤਰਨ ਤਾਰਨ ਇਲਾਕੇ ਵਿੱਚ ਪੂਜੋ ਜੋ ਇਨ੍ਹਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਕ ਨੌਜਵਾਨ ਵੱਲੋਂ ਹੁੰਡਾਈ i10 Nios sports ਗੱਡੀ ਮਿਤੀ 04.01.2023 ਨੂੰ ਕ੍ਰੀਬ ਸ਼ਾਮ 4:15 ਵਜੇ ਹੁੰਡਾਈ ਨਾਵਲਟੀ ਸ਼ੋਅਰੂਮ ਅੰਮ੍ਰਿਤਸਰ ਦੀ ਡੈਮੋ ਕਾਰ ਟੈਸਟ ਡਰਾਇਵ ਦੇ ਬਹਾਨੇ ਗੰਨ ਪੁਆਇੰਟ ਤੇ ਖੋਹ ਕੇ ਫਰਾਰ ਹੋ ਗਿਆ ਸੀ ਜਿਸ ਸਬੰਧੀ ਮੁਕਦਮਾ ਨੰਬਰ ()2 ਮਿਤੀ (04.01.2023 ਜੁਰਮ 379-B(2)- 336-IPC 25.54.59 AAI ਥਾਣਾ ਚਾਟੀਵਿੰਡ ਜਿਲ੍ਹਾਂ ਅੰਮ੍ਰਿਤਸਰ ਦਰਟਜ ਰਜਿਸਟਰ ਹੋਇਆ ਸੀ।ਇਸ ਸਬੰਧੀ ਕਰਾਈਮ ਬ੍ਰਾਂਚ ਅਤੇ ਮੁੱਖ ਅਫਸਰ ਥਾਣਾ ਪਤਾਰਾ ਦੀਆ ਟੀਮਾ ਦਿਨ ਰਾਤ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਲੁਟੇਰਿਆ ਦੀ ਭਾਲ ਕਰ ਰਹੇ ਸੀ ਤੇ ਜਾਂਚ ਕਰਦੇ ਕਰਦੇ ਕਰਾਈਮ ਬਰਾਂਚ ਦੀ ਟੀਮ ਤਰਨਤਾਰਨ ਜਿਲ੍ਹੇ ਦੇ ਥਾਣਾ ਭਿਖੀਵਿੰਡ ਵਿਖੇ ਪੁੱਜੀਆ ਜਿਸ ਸਬੰਧੀ ਖੁਫੀਆ ਸਰਸਾਂ ਤੋਂ ਪਤਾ ਲੱਗਿਆ ਕਿ ਵਾਰਦਾਤ ਕਰਨ ਵਾਲਾ ਇਕ ਵਿਅਕਤੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਜੋ ਕਿ SDM ਦਫਤਰ ਸਬ ਤਹਿਸੀਲ ਭਿਖੀਵਿੰਡ ਵਿਖੇ ਅਰਜੀ ਨਵੀਸ਼ ਦਾ ਕੰਮ ਕਰਦਾ ਹੈ ਜੋ ਇਹ ਖੂਫੀਆ ਇਨਪੁਟ ਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਕੰਮ ਕਰਨਾ ਸ਼ੁਰੂ ਕੀਤਾ ਪਤਾ ਲੱਗਾ ਕਿ ਇਹ ਵਿਅਕਤੀ 1-2 ਦਿਨ ਤੋਂ ਘਰ ਤੋਂ ਗੈਰ ਹਾਜਿਰ ਹੈ। ਜਿਸ ਸਬੰਧੀ ਇਲਾਕੇ ਵਿੱਚ ਹੋਰ ਪੁੱਛਗਿੱਛ ਕਰਨ ਪਰ ਕਰਾਈਮ ਬ੍ਰਾਂਚ ਦੀ ਟੀਮ ਨੂੰ ਪਤਾ ਲੱਗਿਆ ਕਿ ਇਸ ਨਾਲ ਇਕ ਹੋਰ ਵਿਅਕਤੀ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਂਣਾ ਖਾਲੜਾ ਜਿਲ੍ਹਾ ਤਰਨਤਾਰਨ ਵਜੋਂ ਤਸਦੀਕ ਹੋਇਆ ਅਤੇ ਇਹ ਵੀ ਪਤਾ ਲੱਗਿਆ ਕਿ ਵਾਰਦਾਤ ਵਾਲੀ ਗੱਡੀ ਇਸ ਵਿਅਕਤੀ ਨੇ 04,01,2023 ਨੂੰ ਨਜਦੀਕ ਪਿੰਗਲਵਾੜਾ ਹਾਈਵੇ ਤੋ ਗੰਨ ਪੁਆਇੰਟ ਤੇ ਖੋਹ ਕੀਤੀ ਸੀ ਜੋ ਇਹ ਵਿਅਕਤੀ ਵੀ ਘਰੇ ਗੈਰ ਹਾਜਿਰ ਮਿਲਿਆ ਤਾਂ ਪੁਲਿਸ ਪਾਰਟੀ ਨੂੰ ਪੱਕਾ ਸ਼ੱਕ ਹੋ ਗਿਆ ਤਾਂ ਪੁਲਿਸ ਟੀਮ ਨੇ ਇਨ੍ਹਾਂ ਨੂੰ ਟਰੇਸ ਕਰਨਾ ਸ਼ੁਰੂ ਕੀਤਾ
ਮਿਤੀ 17.01.2023 ਨੂੰ ਕਰਾਈਮ ਬ੍ਰਾਂਚ ਦੀ ਟੀਮ ਨੇ ਮੁੱਕਦਮੇ ਦੀ ਤਫਤੀਸ਼ ਨੂੰ ਜਾਰੀ ਰਖਦੇ ਹੋਏ SI ਨਿਰਮਲ ਸਿੰਘ ਕਰਾਈਮ ਬ੍ਰਾਂਚ ਸਮੇਤ ਟੀਮ ਸੀਨੀਅਰ ਅਫਸਰਾ ਦੇ ਨਿਰਦੇਸ਼ ਬਿਧੀਪੁਰ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਗੱਡੀ ਬਿਨ੍ਹਾਂ ਨੰਬਰੀ 110 Nios ਸਪੋਰਟਸ ਕਾਰ ਜੋ ਇਕ ਪਾਸੇ ਐਕਸੀਡੈਂਟ ਸ਼ੁਦਾ ਅੰਮ੍ਰਿਤਸਰ ਵੱਲ ਲਿੰਕ ਰੋਡ ਤੋਂ ਜਲੰਧਰ ਸ਼ਹਿਰ ਵੱਲ ਆਉਂਦੀ ਹੋਈ ਨੂੰ ਰੋਕ ਕੇ ਚੈਕ ਕੀਤਾ ਜਿਸ ਵਿੱਚ ()2 ਵਿਅਕਤੀ ਬੈਠੇ ਹੋਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਦੋਸ਼ੀਆਂ ਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ ਥੇਹ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਦੱਸਿਆ ਅਤੇ ਦੂਸਰੇ ਨਾ ਆਪਣਾ ਨਾਮ ਰਮਨਦੀਪ ਸਿੰਘ ਉਰਫ ਰਮਨ ਪੁਤਰ ਦਰਸ਼ਨ ਸਿੰਘ ਵਾਸੀ ਬਾਸਰਕੇ ਥਾਂਣਾ ਖਾਲੜਾ ਜਿਲ੍ਹਾ ਤਰਨਤਾਰਨ ਦੱਸਿਆ ਜੋ ਗੱਡੀ ਦੀ ਤਲਾਸ਼ੀ ਕਰਨ ਪਰ ਉਸ ਵਿੱਚੋ 3 ਲੱਖ 90 ਹਜਾਰ ਰੁਪਏ ਭਾਰਤੀ ਕਰੰਸ਼ੀ ਬ੍ਰਾਮਦ ਹੋਈ ਜਿਸ ਵਿੱਚ (07 ਪੈਕਟ 50)/50) ਦੇ ()2 ਪੈਕਟ 200/2000 ਅਤੇ 01 ਪੈਕਟ 100/100 ਵਾਲਾ ਸੀ। ਨੋਟਾ ਦੀ ਜਾਂਚ ਕੀਤੀ ਗਈ 6 ਪੈਕਟ 5000/510) ਵਾਲੇਆ ਤੇ ਕੋਟਕ ਮਹਿੰਦਰਾ ਬੈਂਕ ਦੀ ਮੋਹਰ ਅਤੇ ਕੈਸ਼ਅਰ ਦੇ ਦਸਤਖਤ ਅਤੇ ਮਿਤੀ 11.01.2023 ਲਿਖਿਆ ਹੋਇਆ ਸੀ ਅਤੇ ਗੱਡੀ ਵਿੱਚ ਇਕ ਲੈਪਟਾੱਪ ਤੇ ਸੋਨਾ ਮੂੰਦਰੀ ਤੇ ਟੋਪਸ ਬ੍ਰਾਮਦ ਹੋਏ। ਦੋਸ਼ੀ ਦਵਿੰਦਰ ਸਿੰਘ ਉਕਤ ਦੀ ਡੱਬ ਵਿੱਚੋਂ 32 ਬੋਰ ਦਾ ਮਾਊਜਰ ਕੰਟਰੀ ਖੇਡ ਸਮੇਤ 03 ਜਿੰਦਾ ਰੋਂਦ ਬ੍ਰਾਮਦ ਕੀਤੇ ਹੋਏ ਜਿਸ ਨਾਲ ਬੈਂਕ ਡਕੈਤੀ ਅਤੇ ਗੱਡੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਦੋਸ਼ੀਆ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਵਾਰਦਾਤ ਵਾਲੇ ਦਿਨ ਕਰੀਬ 10 ਵਜੇ ਘਰ ਤੋ ਤੂਰੇ ਸੀ ਜੋ ਉਨ੍ਹਾ ਨੇ 11:30 ਵਜੇ ਪਹਿਲਾ ਕੋਟਕ ਮਹਿੰਦਰਾ ਬੈਂਕ ਰਾਮਾਮੰਡੀ ਜੰਡੂ ਸਿੰਘਾ ਰੋਡ ਤੇ ਰੁਕੀ ਕੀਤੀ ਬੈਂਕ ਦੇ ਅੰਦਰ ਜਾ ਕੇ ਰਮਨਦੀਪ ਉਰਫ ਰਮਨ ਵੱਲੋ ਮੁਆਇਨਾ ਕੀਤਾ ਗਿਆ ਅਤੇ ਇਨ੍ਹਾਂ ਨੇ ਪਤਾ ਕੀਤਾ ਕਿ ਬੈਂਕ ਦੇ ਗਾਰਡ ਪਾਸ ਅਸਲਾ ਨਹੀਂ ਹੈ ਅਤੇ ਇਨ੍ਹਾਂ ਨੇ ਬੈਂਕ ਨੂੰ ਸੋਫਟ ਟਾਰਗੇਟ ਮੰਨਦੇ ਹੋਏ ਬੈਂਕ ਦੇ ਬੰਦ ਹੋਣ ਦੇ ਸਮੇ ਤੋਂ ਪਹਿਲਾ ਬੈਂਕ ਲੁੱਟਣ ਦਾ ਫੈਸਲਾ ਕੀਤਾ ਅਤੇ ਰੇਕੀ ਕਰਨ ਤੋਂ ਬਾਅਦ ਇਹ ਦੇਣ ਜਣੇ ਜੰਡੂ ਸਿੰਘਾ ਆਦਮਪੁਰ ਵੱਲ ਨੂੰ ਚਲੇ ਗਏ ਜਿਨ੍ਹਾਂ ਨੇ ਮਿਤੀ 11.01.2023 ਨੂੰ ਸ਼ਾਮ 4:22 ਤੇ ਬੈਂਕ ਵਿੱਚ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਪਿਸਤੌਲ ਦੀ ਨੋਕ ਤੇ ਗੋਲੀ ਚਲਾ ਕੇ ਕਰੀਬ 09 ਲੱਖ ਰੂਪਏ ਦੀ ਭਾਰਤੀ ਕਰੰਸੀ ਲੁੱਟ ਕੇ ਭੱਜ ਗਏ ਸੀ। ਦੋਨਾ ਦੋਸ਼ੀਆ ਨੇ ਮੰਨਿਆ ਕਿ ਅਸੀ ਲੁੱਟ ਦੀ ਰਕਮ (03 ਲੇਖ 90 ਹਜਾਰ ਰੁਪਏ ਗੱਡੀ ਵਿੱਚ ਰੱਖ ਕੇ ਬਾਕੀ ਰਕਮ ਆਪਸ ਵਿੱਚ ਵੰਡ ਲਈ ਸੀ ਦਵਿੰਦਰ ਸਿੰਘ ਨੇ ਆਪਣੇ ਕੰਮ ਲਈ ਮਿਤੀ 16.01.2023 ਨੂੰ ਲੈਪਟਾਪ 14000/- ਰੁਪਏ ਦਾ ਲਾਰੇਂਸ ਰੋਡ ਅੰਮ੍ਰਿਤਸਰ ਤੋਂ ਖਰੀਦ ਕੀਤਾ ਸੀ ਅਤੇ ਰਮਨਦੀਪ ਉਰਫ ਰਮਨ ਨੇ 76938/- ਰੁਪਏ ਦਾ ਸੋਨਾ ਪੁਤਲੀ ਘਰ ਅੰਮ੍ਰਿਤਸਰ ਤੋ ਖਰੀਦ ਕੀਤਾ ਸੀ ਕੁਝ ਪੈਸੇ ਇਨ੍ਹਾਂ ਨੇ ਨਸ਼ੇ ਅਤੇ ਅਯਾਸ਼ੀ ਵਿੱਚ ਉਡਾ ਦਿੱਤੇ ਹਨ।

ਕੁੱਲ ਬ੍ਰਾਮਦਗੀ :-

1, 03 ਲੱਖ 90 ਹਜਾਰ ਭਾਰਤੀ ਕੰਰਸੀ

2. 01 ਪਿਸਟਲ 32 ਬੋਰ ਸਮੇਤ 03 ਰੱਦ ਜਿੰਦਾ

3, 01 ਕਾਰ i10 NIOS Sports ਰੰਗ ਚਿੱਟਾ ਬਿਨ੍ਹਾਂ ਨੰਬਰ

4, 01 ਮੁੰਦਰੀ ਸਨਾ

5, 01 ਜੋੜੀ ਟੋਪਸ

error: Content is protected !!