ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲਿਸ ਵੱਲੋ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 03 ਮੋਟਰਸਾਈਕਲ, 02 ਦਾਤਰ ਲੋਹਾ, 08 ਮੋਬਾਇਲ ਫੋਨ, ਚਾਂਦੀ ਦੀ ਚੈਨ ਦਾ ਟੁਕੜਾ ਸਮੇਤ ਲੋਕਟ ਅਤੇ 360 ਰੁਪਏ ਨਕਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਲੋਹੀਆ ( ਵਿਵੇਕ/ਗੁਰਪ੍ਰੀਤ/ਪਰਮਜੀਤ ਪੰਮਾ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਲੁੱਟਾਂ ਖੋਹਾਂ ਕਰਨ ਵਾਲੇ ਮੁਜਰਿਮਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਮਿਤੀ 04,01,2023 ਨੂੰ ਲੁੱਟਾਂ ਖੋਹਾਂ ਕਰਨ ਵਾਲੇ 13 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸ 03 ਮੋਟਰਸਾਈਕਲ, 02 ਦਾਤਰ ਲੋਹਾ, 08 ਮੋਬਾਇਲ ਫੋਨ, ਚਾਂਦੀ ਦੀ ਚੈਨ ਦਾ ਟੁਕੜਾ ਸਮੇਤ ਲੋਕਟ ਅਤੇ 360 ਰੁਪਏ ਨਕਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 04,01,2023 ਨੂੰ ਏ.ਐਸ.ਆਈ ਹੰਸ ਰਾਜ ਨੇ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 02 ਮਿਤੀ 04,01,2023 ਜੁਰਮ 3798,482,411 (PC ਥਾਣਾ ਲੋਹੀਆ ਬਰਖਿਲਾਫ ਸਾਗਰ ਪੁੱਤਰ ਲੇਟ ਸੁਖਵਿੰਦਰ ਸਿੰਘ ਵਾਸੀ ਵਾਰਡ ਨੰਬਰ 07 ਪੱਡਾ ਕਲੋਨੀ ਲਹੀਆ ਥਾਣਾ ਲੋਹੀਆ, ਸੰਨੀ ਪੁੱਤਰ ਸੇਵਾ ਸਿੰਘ ਵਾਸੀ ਕੁਤਬੀਵਾਲ ਥਾਣਾ ਲੋਹੀਆ ਅਤੇ ਰਿਸ਼ਵ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪੱਡਾ ਕਲੋਨੀ ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਕਾਬੂ ਕਰਕੇ ਦੋਸ਼ੀ ਸਾਗਰ ਦੇ ਪਾਸੋਂ 01 ਮੋਟਰਸਾਈਕਲ ਸਪਲੈਡਰ, 01 ਮੋਬਾਇਲ ਫੋਨ, 01 ਕਾਲੀ ਟੋਪ ਜਿਸ ਨਾਲ ਇਹ ਖੋਹੇ ਹੋਏ ਵਹੀਕਲ ਦਾ ਨੰਬਰ ਬਦਲਦੇ ਸੀ, 01 ਕਾਲਾ ਰੁਮਾਲ ਜਿਸ ਤੇ ਚਿੱਟੇ ਰੰਗ ਦਾ ਲੋਗੋ ਬਣਿਆਂ ਹੋਇਆਂ ਹੈ।ਜੋ ਸਾਗਰ ਆਪਣੇ ਮੂੰਹ ਉਪਰ ਬੰਨ ਕੇ ਵਾਰਦਾਤਾ ਕਰਦੇ ਸੀ, 01 ਟੋਟਾ ਚਾਂਦੀ ਦੀ ਚੈਨ ਸਮੇਤ ਲੋਕਟ,ਸਾਗਰ ਦੀ ਜੇਬ ਵਿੱਚ 200 ਰੁਪਏ ਅਤੇ ਸੰਨੀ ਪਾਸੋਂ 01 ਮੋਬਾਇਲ ਬਟਨਾ ਵਾਲਾ, 01 ਦਾਤਰ ਲੋਹਾ,ਸੰਨੀ ਦੀ ਜੇਬ ਵਿੱਚ 60 ਰੁਪਏ ਨਗਦੀ ਅਤੇ ਇਸੇ ਤਰਾ ਰਿਸ਼ਵ ਪਾਸੋਂ 01 ਦਾਤਰ ਲੋਹਾ, 01 ਮੋਬਾਇਲ ਫੋਨ ਅਤੇ 100 ਰੁਪਏ ਨਗਦ ਬ੍ਰਾਮਦ ਹੋਏ ਹਨ ਅਤੇ ਮਿਤੀ 05.01.21023 ਨੂੰ ਇਹਨਾ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਦੋਰਾਨੇ ਪੁਲਿਸ ਰਿਮਾਡ ਸਾਗਰ ਉਕਤ ਪਾਸੋਂ 01 ਮੋਟਰਸਾਈਕਲ ਸਪਲੈਡਰ ਨੰਬਰੀ PB08-EE-0018(ਜਾਅਲੀ ਨੰਬਰ) ਜੋ ਇਹਨਾ ਨੇ ਕਾਲਾ ਸੰਘਿਆ ਰੋਡ ਨਕੋਦਰ ਤੋਂ ਖੋਹਿਆ ਸੀ, 01 ਮੋਬਾਇਲ ਫੋਨ ਮਾਰਕਾ ਰੀਅਲ-ਮੀ ਟੱਚ, 01 ਮੋਬਾਇਲ ਫੋਨ ਮਾਰਕਾ ਸੈਮਸੰਗ ਟੱਚ, ਸੰਨੀ ਪਾਸੋਂ 11 ਮੋਟਰਸਾਈਕਲ ਮਾਰਕਾ CD-ਡੀਲਕਸ ਨੰਬਰੀ PB08-CE-5518 ਜੋ ਇਹਨਾਂ ਸ਼ਾਹਕੋਟ ਏਰੀਆ ਵਿੱਚੋਂ ਖੋਹਿਆ ਸੀ, 01 ਮੋਬਾਇਲ ਫੋਨ ਬਟਨਾ ਵਾਲਾ ਮਾਰਕਾ itel, 01 ਮੋਬਾਇਲ ਫੋਨ ਮਾਰਕਾ VIVO ਟਚ ਬਰਾਮਦ ਕੀਤਾ ਅਤੇ ਵਿਸ਼ਵ ਪਾਸੋਂ 01 ਮੋਬਾਇਲ ਫੋਨ ਮਾਰਕਾ ਜੋਨੀ ਟੱਚ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।ਜੋ ਇਹ ਸਾਰੇ ਮੋਬਾਇਲ ਅਤੇ ਮੋਟਰਸਾਈਕਲ ਇਹਨਾ ਨੇ ਵੱਖ-ਵੱਖ ਥਾਵਾਂ ਤੋਂ ਦਾਤਰਾ ਦੀ ਨੋਕ ਤੇ ਖੋਹ ਕੀਤੇ ਹਨ।ਇਸ ਤੋਂ ਇਲਾਵਾ ਥਾਣਾ ਸਦਰ ਕਪੂਰਥਲਾ ਦੇ ਏਰੀਆ ਵਿੱਚੋ 200/- ਨਕਦੀ ਅਤੇ ਹੋਰ ਅਨੇਕਾ ਖੋਹਾ ਨੂੰ ਅੰਜਾਮ ਦਿੱਤਾ ਹੈ।ਜੋ ਇਹਨਾ ਪਾਸੋ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਤੇ ਇਹਨਾ ਦੇ ਹੋਰ ਸਾਥੀਆ ਦੇ ਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

ਸਾਗਰ ਪਾਸੋ ਬਰਾਮਦਗੀ:-

01 ਮੋਟਰਸਾਈਕਲ ਸਪਲੰਡਰ ਨੰਬਰੀ PB09-Y-5846,01 ਮੋਟਰਸਾਈਕਲ ਸਪਲੈਂਡਰ ਨੰਬਰੀ PB08-EE-0018(ਜਾਅਲੀ ਨੰਬਰ), 01 ਮੋਬਾਇਲ ਫੋਨ,01 ਮੋਬਾਇਲ ਫੋਨ ਮਾਰਕਾ ਰੀਅਲ-ਮੀ ਟੱਚ 01 ਮੋਬਾਇਲ ਫੋਨ ਮਾਰਕਾ ਸੈਮਸੰਗ ਟੱਚ 01 ਕਾਲੀ ਟੇਪ,01 ਕਾਲਾ ਰੁਮਾਲ,01 ਟੋਟਾ ਚਾਂਦੀ ਦੀ ਚੈਨ ਸਮੇਤ ਲੋਕਟ,200 ਰੁਪਏ ਨਗਦੀ

ਸੰਨੀ ਪਾਸੋਂ ਬਰਾਮਦਗੀ:-

ਇਕ ਮੋਟਰਸਾਈਕਲ ਮਾਰਕਾ CD-ਡੀਲੈਕਸ ਨੰਬਰੀ PB08-CE-5548, ਇਕ ਮੋਬਾਇਲ ਫੋਨ ਬਟਨਾ ਵਾਲਾ ਮਾਰਕਾ itel,ਇੱਕ ਮੋਬਾਇਲ ਫੋਨ ਮਾਰਕਾ ViVO ਟੱਚ ਇੱਕ ਮੋਬਾਇਲ ਬਟਨਾ ਵਾਲਾ,ਇੱਕ ਦਾਤਾਰ ਲੋਹਾ,60 ਰੁਪਏ ਨਗਦੀ

ਰਿਸ਼ਵ ਪਾਸੋ ਬਰਾਮਦਗੀ:-

ਇੱਕ ਦਾਤਰ ਲੋਹਾ,ਇੱਕ ਮੋਬਾਇਲ ਫੋਨ ਮਾਰਕਾ ਜਿੰਨੀ ਟੱਚ, ਇੱਕ ਮੋਬਾਇਲ ਫੋਨ ਅਤੇ 100 ਰੁਪਏ ਨਗਦੀ ਦੋਸ਼ੀਆ ਦੇ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:-

ਸਾਗਰ ਦੇ ਖਿਲਾਫ ਦਰਜ ਮੁਕੱਦਮੇ :- 04

ਮੁਕੱਦਮਾ ਨੰਬਰ 02 ਮਿਤੀ 04,01,2023 ਜੁਰਮ 3798,482,411 IPC ਥਾਣਾ ਲੋਹੀਆ

ਮੁਕੱਦਮਾ ਨੰਬਰ 79/2021 ਜੁਰਮ 399,402 IPC ਥਾਣਾ ਫੱਤੂ ਢੀਗਾ ਜਿਲਾ ਕਪੂਰਥਲਾ

ਮੁਕਦਮਾ ਨੰਬਰ 29/21 ਜੁਰਮ 323,324,34,511 IPC ਥਾਣਾ ਸ਼ਾਹਕੋਟ (ਬਿਨਾ ਜਮਾਨਤੀ ਵਾਰੰਟ ਜਾਰੀ)

ਮੁਕੱਦਮਾ ਨੰਬਰ 189/21 ਜੁਰਮ 379B IPC ਥਾਣਾ ਡਵੀਜਨ ਨੰਬਰ (15 ਜਲੰਧਰ (ਬਿਨਾ ਜਮਾਨਤੀ ਵਾਰੰਟ ਜਾਰੀ)

ਸੰਨੀ ਦੇ ਖਿਲਾਫ ਦਰਜ ਮੁਕੱਦਮੇ :- 03

ਮੁਕੱਦਮਾ ਨੰਬਰ 02 ਮਿਤੀ 04,01,2023 ਜੁਰਮ 3798,482,411 IPC ਥਾਣਾ ਲੋਹੀਆ

ਮੁਕੱਦਮਾ ਨੰਬਰ 148/21 ਜੁਰਮ 22-1-85 NDPS ACT ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ

ਰਿਸ਼ਵ ਦੇ ਖਿਲਾਫ ਦਰਜ ਮੁਕੱਦਮੇ :- 01

ਮੁਕੱਦਮਾ ਨੰਬਰ 02 ਮਿਤੀ 04.01.223 ਜੁਰਮ 3798,482,411 IPC ਥਾਣਾ ਲੋਹੀਆ

error: Content is protected !!