ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋ NDPS Act ਦਾ ਪੀ.ਓ ਗ੍ਰਿਫਤਾਰ ।

ਜਲੰਧਰ ਦਿਹਾਤੀ ਲਾਂਬੜਾ (ਵਿਵੇਕ/ਗੁਰਪ੍ਰੀਤ/ਕੁਨਾਲ ਸਹਿਗਲ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ NDPS Act ਦਾ ਪੀ.ਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ASI ਨਰੰਜਨ ਸਿੰਘ ਦੇ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ।ਜਿਹਨਾ ਨੂੰ ਦੋਰਾਨੇ ਤਲਾਸ਼ ਪੀ.ਓ ਪਤਾ ਲੱਗਾ ਕਿ ਮੁੱਕਦਮਾ ਨੰਬਰ 38 ਮਿਤੀ 13.04,2019 ਜੁਰਮ 21 NDPS Act ਥਾਣਾ ਲਾਂਬੜਾ ਵਿੱਚ ਪੀ.ਓ ਧਰਮਿੰਦਰ ਸਿੰਘ ਉਰਫ ਤਿੰਦਰੀ ਪੁੱਤਰ ਮਲਕੀਤ ਸਿੰਘ ਵਾਸੀ ਲੱਖਣ ਕਲਾਂ ਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ ਨੂੰ ਬਾਅਦਾਲਤ ਸ਼੍ਰੀ ਧਰਮਿੰਦਰ ਪਾਲ ਸਿੰਗਲਾ ASI ਜਲੰਧਰ ਵੱਲੋਂ ਮਿਤੀ 17.12.2022 ਨੂੰ ਪੀ.ਓ. ਕਰਾਰ ਦਿੱਤਾ ਸੀ।ਜੋ ਥਾਣਾ ਢਿਲਵਾਂ ਜਿਲ੍ਹਾ ਕਪੂਰਥਲਾ ਦੇ ਮੁਕੱਦਮਾ ਨੰਬਰ 52 ਮਿਤੀ 24.07.2020 ਜੁਰਮ 302,201,120-B IPC ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਵਿੱਚ ਉਕਤ ਦੋਸ਼ੀ ਕੇਂਦਰੀ ਜੇਲ ਕਪੂਰਥਲਾ ਵਿੱਚ ਬੰਦ ਹੈ।ਜਿਸਨੂੰ ਪ੍ਰੋਡਕਸ਼ਨ ਵਰੰਟ ਪਰ ਲਿਆ ਕੇ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕਰਨ ਉਪਰੰਤ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਕੇਂਦਰੀ ਜੇਲ ਕਪੂਰਥਲਾ ਭੇਜਿਆ ਗਿਆ।

error: Content is protected !!