ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਨਸ਼ਾ ਤਸਕਰ ਨੂੰ 100 ਲੀਟਰ ਲਾਹਣ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਕੁਨਾਲ ਸਹਿਗਲ/ਪ੍ਰਦੀਪ ਸਹਿਗਲ/ਵਿਵੇਕ)  ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ. ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵਲੋਂ 01 ਨਸ਼ਾ ਤਸਕਰ ਨੂੰ 100 ਲੀਟਰ ਲਾਹਣ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 20-12-2022 ਨੂੰ AS1 ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਸਮੇਤ ਐਕਸਾਈਜ਼ ਪਾਰਟੀ ਬੱਸ ਅੱਡਾ ਤਲਵਣ ਤੇ ਪਿੰਡ ਬੁਰਜ ਹੁਸਨ ਵੱਲ ਜਾ ਰਹੇ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਪਰ ਬੰਨ ਦਰਿਆ ਸਤਲੁਜ ਪਿੰਡ ਬੁਰਜ ਹਸਨ ਪੁੱਜ ਕੇ ਗੁਰਦਿਆਲ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਬੁਰਜ ਹੁਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ ਚਾਲੂ ਭੱਠੀ, ਡਰੰਮ ਲੋਹਾ, ਇੱਕ ਪਾਇਪ, ਇੱਕ ਪੀਪਾ ਲੋਹਾ, ਲਾਹਣ 1(() ਲੀਟਰ ਬਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕਦਮਾ ਨੰਬਰ 144 ਮਿਤੀ 20.12.2022 ਅੱਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ।

ਬ੍ਰਾਮਦਗੀ ਦਾ ਵੇਰਵਾ

1. ਲਾਹਣ 100 ਲੀਟਰ

2. ਚਾਲੂ ਭੱਠੀ ਸਮੇਤ ਡਰੰਮ ਲੋਹਾ, ਇੱਕ ਪਾਇਪ, ਇੱਕ ਪੀਪਾ ਵਗੈਰਾ

error: Content is protected !!