ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲੀਸ ਵੱਲੋ ਲੁੱਟਾ ਖੋਹਾ ਕਰਨ ਵਾਲੇ 02 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਦਾਤਰ ਲੋਹਾ, ਇੱਕ ਏਅਰ ਪਿਸਟਲ, ਇੱਕ ਮੋਬਾਇਲ ਵੀਵੋ, ਇੱਕ ਬਟੂਆ ਜਿਸ ਵਿੱਚ 200/ਰੂਪਏ ਨਗਦੀ, ਮੋਟਰ ਸਾਈਕਲ ਪਲਟੀਨਾ ਬਿਨਾ ਨੰਬਰੀ ਬਰਾਮਦ ਕਰਨ ਵਿੱਚ ਸਫਲਤਾ ਕੀਤੀ।

ਜਲੰਧਰ ਦਿਹਾਤੀ ਲੋਹੀਆਂ (ਜਸਕੀਰਤ ਰਾਜਾ)
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਮਿਤੀ 17.12.2022 ਨੂੰ 02 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਇੱਕ ਦਾਤਰ ਲੋਹਾ, ਇੱਕ ਏਅਰ ਪਿਸਟਲ, ਇੱਕ ਮੋਬਾਇਲ ਵੀਵੋ, ਇੱਕ ਬਟੂਆ ਜਿਸ ਵਿੱਚ 20)/ਰੂਪਏ ਨਗਦੀ, ਮੋਟਰ ਸਾਈਕਲ ਪਲਟੀਨਾ ਬਿਨਾ ਨੰਬਰੀ ਬਰਾਮਦ ਕਰਨ ਅਤੇ 02 ਹੋਰ ਮੁਕੱਦਮੇ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 17.12.2022 ਨੂੰ ਐਸ.ਆਈ ਇਕਬਾਲ ਸਿੰਘ ਥਾਣਾ ਲੋਹੀਆ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਕਰਨਦੀਪ ਸਿੰਘ ਉਰਫ ਨੋਨਾ ਪੁੱਤਰ ਪਰਮਜੀਤ ਸਿੰਘ ਅਤੇ ਦੋਸ਼ੀ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਨਛੱਤਰ ਸਿੰਘ ਵਾਸੀਆਨ ਜਲਾਲਪੁਰ ਕਲਾ ਥਾਣਾ ਲੋਹੀਆ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਸੀ ਅਤੇ ਦੋਸ਼ੀ ਕਰਨਦੀਪ ਸਿੰਘ ਉਰਫ ਨੋਨਾ ਪਾਸੇ ਇੱਕ ਦਾਤਰ ਲੋਹਾ ਅਤੇ ਦੂਸਰੇ ਦੋਸ਼ੀ ਕਰਨਦੀਪ ਸਿੰਘ ਉਰਫ ਕਰਨ ਪਾਸੇ ਏਅਰ ਪਿਸਟਲ, ਜੇਬ ਵਿਚ ਇੱਕ ਪਰਸ ਜਿਸ ਵਿੱਚ 200/ਰੂਪਏ ਨਗਦੀ, ਇੱਕ ਫੋਨ ਵੀਵੋ ਜੋ ਉਹਨਾ ਮੁਦੱਈ ਮੁਕੱਦਮਾ ਪਾਸੋ ਖੋਹ ਕੀਤੀ ਸੀ ਬਰਾਮਦ ਕੀਤੇ ਹਨ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 156 ਮਿਤੀ 17.12.2022 ਜੁਰਮ 379- ਬੀ,341,427,34 IPC ਥਾਣਾ ਲੋਹੀਆ ਦਰਜ ਰਜਿਸਟਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਦੀ ਸੀ।ਦੋਸ਼ੀਆ ਨੂੰ ਮਿਤੀ 18.12.22 ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।ਦੋਰਾਨੇ ਤਫਤੀਸ਼ ਦੋਸ਼ੀਆ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾ ਮਿਤੀ 19,04,2022 ਦੀ ਰਾਤ ਨੂੰ ਪਿੰਡ ਪਿੱਪਲੀ ਦੇ ਸਰਕਾਰੀ ਸਕੂਲ ਦੀ ਲੈਬ ਵਿੱਚ 03 ਐਲ.ਈ.ਡੀ ਮੋਨੀਟਰ, 01 ਲੇਜਰ ਪ੍ਰਿੰਟਰ, 01 ਐਲ.ਈ.ਡੀ ਟੀਵੀ 43 ਇੰਚ, 01 ਸੀ.ਸੀ.ਟੀ.ਵੀ ਡੀ.ਵੀ.ਆਰ ਚੋਰੀ ਕੀਤੇ ਸਨ ਅਤੇ ਮਿਤੀ 21.08.22 ਦੀ ਰਾਤ ਨੂੰ ਦਾਣਾ ਮੰਡੀ ਲੋਹੀਆਂ ਨੇੜੇ ਛਾਬੜਾ ਇਲੈਕਟ੍ਰੀਕਲ ਬਿਜਲੀ ਵਾਲੀ ਦੁਕਾਨ ਵਿੱਚ ਦੁਕਾਨ ਦੇ ਕਾਊਂਟਰ ਦੇ ਗੱਲੇ ਵਿੱਚੋਂ ਕ੍ਰੀਬ 10,000/12,000 ਰੁਪਏ ਚੋਰੀ ਕੀਤੇ ਅਤੇ ਕੁਝ ਬਿਜਲੀ ਦੀਆਂ ਤਾਰਾਂ ਦੇ ਰੋਲ ਅਤੇ DVR ਚੋਰੀ ਕੀਤੇ ਸਨ।ਜੋ ਇਸ ਸਬੰਧੀ ਪਹਿਲਾਂ ਹੀ ਮੁੱਕਦਮਾ ਨੰਬਰ 38 ਮਿਤੀ 22.04.2022 ਜੁਰਮ 457,380 IPC ਥਾਣਾ ਲੋਹੀਆਂ ਅਤੇ ਮੁੱਕਦਮਾ ਨੰਬਰ 115 ਮਿਤੀ 22.08.2022 ਜੁਰਮ 457,380 IPC ਥਾਣਾ ਲੋਹੀਆਂ ਦਰਜ ਰਜਿਸਟਰ ਹੈ।ਜਿਸ ਤੇ ਉਕਤ ਦੋਸ਼ੀਆਂ ਨੂੰ ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਦੋਸ਼ੀਆਂ ਦੇ ਖਿਲਾਫ ਦਰਜ ਮੁਕੱਦਮੇ:- 03

1.ਮੁਕੱਦਮਾ ਨੰਬਰ 156 ਮਿਤੀ 17.12.2022 ਜੁਰਮ 379-ਬੀ, 341,427,34 IPC ਥਾਣਾ ਲੋਹੀਆ

2 ਮੁੱਕਦਮਾ ਨੰਬਰ 38 ਮਿਤੀ 22.04.2022 ਜੁਰਮ 457,380 IPC ਥਾਣਾ ਲੋਹੀਆਂ

3 ਮੁੱਕਦਮਾ ਨੰਬਰ 115 ਮਿਤੀ 22.08.2022 ਜੁਰਮ 457,380 IPC ਥਾਣਾ ਲੋਹੀਆਂ