ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਡੀਸੀ ਦਫਤਰ ਸਾਹਮਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ

(ਪਰਮਿੰਦਰ)ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਡੀਸੀ ਦਫਤਰ ਸਾਹਮਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਕਿਹਾ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਕਿਉਂਕਿ ਬਰਾਬਰ ਯੋਗਤਾ ਰੱਖਦੇ ਕਲਰਕ ਪਟਵਾਰੀ ਗ੍ਰਾਮ ਸੇਵਕ ਪੰਚਾਇਤ ਸੈਕਟਰੀ ਆਦਿ ਜਿਨ੍ਹਾਂ ਕਰਮਚਾਰੀਆਂ ਦਾ ਸਕੇਲ ਪੰਜਵੇਂ ਪੇ ਕਮਿਸ਼ਨ ਵਿੱਚ ਬਰਾਬਰ ਸੀ ਉਨ੍ਹਾਂ ਦਾ ਦੋ ਹਜਾਰ ਗਿਆਰਾਂ ਦੀ ਅਨਾਮਲੀ ਕਮੇਟੀ ਵਿੱਚ 3200 ਗ੍ਰੇਡ ਵਿੱਚ ਸੈੱਟ ਕਰ ਦਿੱਤਾ ਗਿਆ ਤੇ ਜਲ ਸਪਲਾਈ ਵਿਭਾਗ ਦੇ ਪੰਪ ਅਪਰੇਟਰਾਂ ਨੂੰ 2400 ਗਰੇਡ ਪੇ ਹੀ ਦਿੱਤਾ ਗਿਆ ਜਥੇਬੰਦੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕਈ ਪੰਜਾਬ ਪੱਧਰੀ ਰੈਲੀਆਂ ਕੀਤੀਆਂ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਯਕੀਨ ਦਿੱਤਾ ਗਿਆ ਸੀ ਕਿ ਛੇਵੇਂ ਪੇ ਕਮਿਸ਼ਨ ਵਿੱਚ ਇਹ ਸਾਰੀਆਂ ਤਰੁੱਟੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਪਰ ਹੁਣ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ ਮਹਿਕਮੇ ਦੇ ਫੀਲਡ ਸਟਾਫ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ ਦੂਸਰੀ ਮੰਗ ਮਹਿਕਮੇ ਵਿਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਇਨਲਿਸਟਮੈਂਟ ਕਾਮੇ ਜੋ ਕਿ ਦੱਸ ਪੰਦਰਾਂ ਸਾਲ ਤੋਂ ਲਗਾਤਾਰ ਸੇਵਾ ਨਿਭਾਅ ਰਹੇ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਮਹਿਕਮੇ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇ ਅਤੇ ਤੀਸਰੀ ਅਹਿਮ ਮੰਗ ਜਥੇਬੰਦੀ ਵੱਲੋਂ ਪਿਛਲੇ ਚਾਰ ਪੰਜ ਸਾਲ ਤੋਂ ਟਾਈਮ ਸਕੇਲ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਸੀ ਅਤੇ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਮਹਿਕਮੇ ਦੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਫੀਲਡ ਸਟਾਫ ਦੇ ਸਰਵਿਸ ਰੂਲ ਬਣਨ ਤੋਂ ਬਾਅਦ ਜਲ ਸਪਲਾਈ ਵਿਭਾਗ ਦੇ ਫੀਲਡ ਕਾਮਿਆਂ ਨੂੰ ਵੀ ਗਾਰੰਟਰ ਪੰਜ ਸਾਲ ਜਾਂ ਸੱਤ ਸਾਲ ਬਾਅਦ ਅਗਲੀ ਤਰੱਕੀ ਜ਼ਰੂਰ ਦਿੱਤੀ ਜਾਵੇਗੀ ਪਰ ਹੁਣ ਮਹਿਕਮੇ ਦੇ ਫੀਲਡ ਕਾਮਿਆਂ ਦੇ ਸਰਵਿਸ ਰੂਲ ਬਣ ਕੇ ਸਾਹਮਣੇ ਆਏ ਹਨ ਤਾਂ ਇਨ੍ਹਾਂ ਵਿੱਚ ਕੋਈ ਵੀ ਫੀਲਡ ਸਟਾਫ ਲਈ ਤਰੱਕੀ ਨਹੀਂ ਦਿੱਤੀ ਗਈ ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਜਥੇਬੰਦੀ ਵਲੋਂ ਪੰਜਾਬ ਪੱਧਰੀ ਪੱਕਾ ਮੋਰਚਾ ਅਣਮਿੱਥੇ ਸਮੇਂ ਲਈ ਅੱਠ ਜੁਲਾਈ ਤੋਂ ਮਹਿਕਮੇ ਦੇ ਹੈੱਡ ਆਫਿਸ ਮੁਹਾਲੀ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਇਹ ਮੋਰਚਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤਕ ਇਹ ਜਥੇਬੰਦੀ ਦੀਆਂ ਭਖਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਇਸ ਮੌਕੇ ਨਰਿੰਦਰ ਸਿੰਘ ਰਾਮ ਲਾਲ ਰਾਜਨ ਕੁਮਾਰ ਬਾਸ ਦੇਵਪਾਲ ਰਵੀ ਕੁਮਾਰ ਭੋਪਾਲ ਸਿੰਘ ਰੋਸ਼ਨ ਲਾਲ ਜਸਵੰਤ ਸਿੰਘ ਸੁਨੀਲ ਕੁਮਾਰ ਜੁਗਰਾਜ ਸਿੰਘ ਅਸ਼ਵਨੀ ਕੁਮਾਰ ਰਾਕੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਹੋਏ

Leave a Reply

Your email address will not be published. Required fields are marked *