ਮੌਸਮ ਵਿਭਾਗ ਨੇ ਦੱਸਿਆ ਕਿ 9 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੇਠਾਂ ਡਿੱਗ ਸਕਦਾ ਹੈ।

(ਭਗਵਾਨ ਦਾਸ/ਬਲਜਿੰਜਰ ਕੂਮਾਰ) ਪੰਜਾਬ ਭਰ ਦੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਸੂਬੇ ਭਰ ‘ਚ ਕੁਝ ਦਿਨ ਪਹਿਲਾਂ ਤੱਕ ਹਵਾਵਾਂ ਦਾ ਰੁਖ ਨਾਰਥ ਵੈਸਟ ਸੀ ਪਰ ਅੱਜ ਤੋਂ ਇਸ ਵਿਚ ਬਦਲਾਅ ਆ ਗਿਆ ਹੈ। ਹੁਣ ਹਵਾ ਦਾ ਰੁਖ ਸਾਊਥ-ਈਸਟ ਹੋ ਗਿਆ ਹੈ, ਜਿਸ ਨਾਲ ਮਾਨਸੂਨ ਦੇ ਆਉਣ ਦੇ ਸੰਕੇਤ ਮਿਲਣ ਲੱਗੇ ਹਨ।

ਇਹ ਜਾਣਕਾਰੀ ਅੱਜ ਚੰਡੀਗੜ੍ਹ ਮੌਸਮ ਵਿਭਾਗ ਨੇ ਦਿੰਦਿਆਂ ਦੱਸਿਆ ਕਿ ਦੋ ਤੋਂ ਤਿੰਨ ਦਿਨਾਂ ਤੱਕ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਲੈ ਕੇ 40 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੇਠਾਂ ਡਿੱਗ ਸਕਦਾ ਹੈ।
ਇਸ ਦੌਰਾਨ ਨਾਲ ਹੀ ਉਨ੍ਹਾਂ ਨੇ ਇਹ ਵੀ ਸੰਭਾਵਨਾ ਪ੍ਰਗਟ ਕੀਤੀ ਕਿ ਪੰਜਾਬ ਭਰ ‘ਚ ਮਾਨਸੂਨ 11 ਜੁਲਾਈ ਤੱਕ ਦਸਤਕ ਦੇ ਸਕਦਾ ਹੈ।

Leave a Reply

Your email address will not be published. Required fields are marked *

error: Content is protected !!