ਜਿਲਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵੱਲੋ 60 ਗ੍ਰਾਮ ਹੈਰੋਇਨ , ਇੱਕ ਗੱਡੀ ਬਰੀਜਾ ਨੰਬਰੀ PB08 – EG – 6500 ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ।

ਜਲੰਧਰ(ਪਰਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ)
ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ , ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ 03 ਨਸ਼ਾ ਤਸਕਰਾਂ ਨੂੰ 60 ਗ੍ਰਾਮ ਹੈਰੋਇਨ ਸਮੇਤ ਅਤੇ ਇੱਕ ਗੱਡੀ ਬਰੀਜਾ ਨੰਬਰ PB08 – EG – 6500 ਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 01.07.2021 ਨੂੰ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ ਟੀਮ ਤਿਆਰ ਕੀਤੀ ਗਈ । ਜਿਸਤੇ ਏ.ਐਸ.ਆਈ ਗੁਰਮੀਤ ਰਾਮ ਅਤੇ ਸੀ.ਆਈ.ਏ ਸਟਾਫ -2 ਦੀ ਪੁਲਿਸ ਪਾਰਟੀ ਵਲੋ ਲੰਮਾ ਪਿੰਡ ਚੋਕ ਤੋਂ ਜੰਡੂ ਸਿੰਘਾ ਰੋਡ , ਪਿੰਡ ਸ਼ੇਰਪੁਰ ਸੇਖੇ ਪੁਲ ਦੇ ਨੇੜੇ ਤੋ ਚੈਕਿੰਗ ਦੌਰਾਨ ਇੱਕ ਗੱਡੀ ਬਰੀਜਾ ਨੰਬਰ PB08 – EG – 6500 ਵਿੱਚ ਸਵਾਰ ਤਿੰਨ ਵਿਅਕਤੀਆਂ ਲਖਵਿੰਦਰ ਸਿੰਘ ਉਰਫ ਲੱਖਾ ਲਹੌਰੀਆ ( ਉਮਰ 62 ਸਾਲ ) ਪੁੱਤਰ ਲੇਟ ਤੇਗਾ ਸਿੰਘ ਵਾਸੀ ਮਕਾਨ ਨੰਬਰ 216 ਮੁਹੱਲਾ ਅਰਜਨ ਸਿੰਘ ਜਲੰਧਰ 2. ਵਿਕਾਸ ਕੁਮਾਰ ਉਰਫ ਵਿੱਕੀ ਢੀਗਰਾ ( ਉਮਰ 38 ਸਾਲ ) ਪੁੱਤਰ ਲੇਟ ਸੁਦਰਸ਼ਨ ਕੁਮਾਰ ਵਾਸੀ ਮਕਾਨ ਨੰਬਰ 25 , ਅਮਨ ਨਗਰ ਜਲੰਧਰ ਅਤੇ 3. ਅਕਾਸ਼ ਵਾਲੀਆ ਉਰਫ ਕਾਕਾ ( ਉਮਰ 24 ਸਾਲ ) ਪੁੱਤਰ ਰਣਬੀਰ ਕੁਮਾਰ ਵਾਸੀ ਮਕਾਨ ਨੰਬਰ 259 ਬਲਦੇਵ ਨਗਰ , ਜਲੰਧਰ ਦੀ ਚੈਕਿੰਗ ਦੌਰਾਨ ਇਹਨਾਂ ਤਿੰਨਾ ਪਾਸੋ 2020 ਗ੍ਰਾਮ ਹੈਰੋਇਨ ਕੁੱਲ 60 ਗ੍ਰਾਮ ਹੈਰੋਇਨ ਦੀ ਬਾਮਦਗੀ ਕੀਤੀ ਗਈ ਹੈ । ਇਹਨਾਂ ਤਿੰਨਾਂ ਦੋਸ਼ੀਆ ਲਖਵਿੰਦਰ ਸਿੰਘ ਉਰਫ ਲੱਖਾ ਲਹੌਰੀਆ , ਵਿਕਾਸ ਕੁਮਾਰ ਉਰਫ ਵਿੱਕੀ ਢੀਂਗਰਾ , ਅਤੇ ਅਕਾਸ਼ ਵਾਲੀਆ ਦੇ ਵਿਰੁੱਧ ਮੁਕੱਦਮਾ ਨੰਬਰ 85 ਮਿਤੀ 01.07.2021 ਅ / ਧ 21 ਬੀ – 61-85 ਐਨ.ਡੀ.ਪੀ.ਐਸ ਐਕਟ ਥਾਣਾ ਮਕਸੂਦਾ , ਜਲੰਧਰ ( ਦਿਹਾਤੀ ) ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ -2 ਜਲੰਧਰ ( ਦਿਹਾਤੀ ) ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ । ਆਪਣੀ ਪੁੱਛਗਿੱਛ ਵਿੱਚ ਲਖਵਿੰਦਰ ਸਿੰਘ ਉਰਫ ਲੱਖਾ ਲਹੋਰੀਆ , ਵਿਕਾਸ ਕੁਮਾਰ ਉਰਫ ਵਿੱਕੀ ਢੀਗਰਾ ਅਤੇ ਅਕਾਸ਼ ਵਾਲੀਆ ਉਰਫ ਕਾਕਾ ਨੇ ਦੱਸਿਆ ਉਹ ਤਿੰਨੇ ਜਣੇ ਇੱਕ ਦੂਸਰੇ ਦੇ ਵਾਕਫਕਾਰ ਹਨ ਅਤੇ ਇਸ ਸਮੇਂ ਵਿਹਲੇ ਹੀ ਹਨ ਅਤੇ ਕੋਈ ਕੰਮਕਾਰ ਨਹੀਂ ਕਰ ਰਹੇ । ਇਸ ਲਈ ਪਿਛਲੇ ਕੁਝ ਸਮੇਂ ਤੋਂ ਉਹ ਤੇਜੀ ਨਾਲ ਅਤੇ ਅਸਾਨੀ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਉਹ ਤਿੰਨੋ ਰਲਕੇ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਏ ਹਨ । ਵਿਕਾਸ ਕੁਮਾਰ ਅਤੇ ਅਕਾਸ਼ ਵਾਲੀਆ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਮਿਤੀ 01.07.2021 ਨੂੰ ਉਹ ਲਖਵਿੰਦਰ ਸਿੰਘ ਉਰਫ ਲੱਖਾ ਲਹੌਰੀਆ ਨਾਲ ਉਸਦੀ ਗੱਡੀ ਬਰੇਜਾ ਵਿੱਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਲਈ ਕਿਸ਼ਨਪੁਰਾ ਜੰਡੂਸਿੰਘਾ ਰੋਡ ਪਰ ਜਾ ਰਹੇ ਸਨ , ਜਿੱਥੇ ਸੀ.ਆਈ.ਏ -2 ਜਲੰਧਰ ( ਦਿਹਾਤੀ ) ਦੀ ਪੁਲਿਸ ਨੇ ਇਹਨਾਂ ਤਿੰਨਾ ਨਸ਼ਾ ਤਸਕਰਾਂ ਨੂੰ ਸਮੇਤ ਬਰੀਜਾ ਕਾਰ ਨੰਬਰ PB08 – EG – 6500 ਦੇ ਕਾਬੂ ਕਰ ਲਿਆ । ਲਖਵਿੰਦਰ ਸਿੰਘ ਉਰਫ ਲੱਖਾ ਲਹੋਰੀਆ ਦੇ ਵਿਰੁੱਧ ਵੱਖ – ਵੱਖ ਥਾਣਿਆ ਵਿੱਚ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ । ਉਕਤ ਤਿੰਨਾ ਹੀ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਤਿੰਨਾ ਦੋਸ਼ੀਆ ਪਾਸੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਹੈਰੋਇਨ ਕਿਸ ਪਾਸੇ ਲੈ ਕੇ ਆਏ ਸਨ ਅਤੇ ਅੱਗੇ ਇਹ ਹੈਰੋਇਨ ਇਹਨਾਂ ਨੇ ਕਿਸ ਨੂੰ ਵੇਚਣੀ ਸੀ । ਕੁੱਲ ਬ੍ਰਾਮਦਗੀ : 1. 60 ਗ੍ਰਾਮ ਹੈਰੋਇਨ 2. ਇੱਕ ਗੱਡੀ ਬਰੀਜਾ ਨੰਬਰ PB08 – E – 6500 ਲਖਵਿੰਦਰ ਸਿੰਘ ਉਰਫ ਲੱਖਾ ਲਹੌਰੀਆ ਖਿਲਾਫ ਪਹਿਲਾਂ ਦਰਜ ਹੋਏ ਮੁਕੱਦਮੇ : 1 . 2 . 3 . ਮੁ . ਨੰ . 169 ਮਿਤੀ 21.10.2002 ਅ / ਧ 21-61-85 NDPS ACT ਥਾਣਾ ਡਵੀ . ਨੂੰ 8 ਜਲੰਧਰ ਮੁ . ਨੰ . 57 ਮਿਤੀ 02.05.2003 ਅ / ਧ 22-61-85 NDPS ACT ਥਾਣਾ ਬਿਆਸ ਅੰਮ੍ਰਿਤਸਰ ( ਦਿਹਾਤੀ ) ਮੁ . ਨੰ . 248 ਮਿਤੀ 12.07.2003 ਅ / ਧ 21-61-85 NDPS ACT ਥਾਣਾ ਸਦਰ ਜਲੰਧਰ ੪. ਨੰ . 04 ਮਿਤੀ 05.01.2004 ਅ / ਧ 21-61-85 NDPS ACT ਥਾਣਾ ਡਵੀ . ਨੂੰ 8 ਜਲੰਧਰ ਮੁ . ਨੰ . 79 ਮਿਤੀ 24.02.2004 ਅ / ਧ 3,4,5 IMMORAL ACT 1956 ਥਾਣਾ ਸਦਰ ਜਲੰਧਰ ਮੁ . ਨੰ . 145 ਮਿਤੀ 14.07.2005 ਅ / ਧ 365,342,387 IPC ਥਾਣਾ ਡਵੀ . ਨੂੰ 8 ਜਲੰਧਰ ੪. ਨੰ . 131 ਮਿਤੀ 06.05.2007 ਅ / ਧ 21-61-85 NDPS ACT ਥਾਣਾ ਡਵੀ . ਨੂੰ 8 ਜਲੰਧਰ ਮੁ . ਨੰ . 30 ਮਿਤੀ 09.02.2008 ਅ / ਧ 21-61-85 NDPS ACT ਥਾਣਾ ਡਵੀ . ਨੂੰ 8 ਜਲੰਧਰ 5 . 6 . 7 . 8 .

3 thoughts on “ਜਿਲਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵੱਲੋ 60 ਗ੍ਰਾਮ ਹੈਰੋਇਨ , ਇੱਕ ਗੱਡੀ ਬਰੀਜਾ ਨੰਬਰੀ PB08 – EG – 6500 ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ।

Leave a Reply

Your email address will not be published. Required fields are marked *