ਭਵਾਨੀਗੜ੍ਹ (ਸਵਰਨ ਜਲਾਣ) ਸਾਡੇ ਜੀਵਨ ਵਿੱਚ ਜਰੂਰੀ ਵਸਤਾਂ ਇੱਕ ਥਾਂ ਤੋਂ ਦੂਸਰੀ ਪਹੁੰਚਦੀਆਂ ਕਰਕੇ ਸਾਡੇ ਜੀਵਨ ਨੂੰ ਸੁਖਾਲਾ ਬਣਾਉਣ ਵਾਲੇ ਟਰੱਕ ਉਪਰੇਟਰਾ ਦਾ ਕਾਰੋਬਾਰ ਅੱਜ ਖਤਮ ਹੋਣ ਕਿਨਾਰੇ ਆ ਚੁੱਕਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੰਗਰੂਰ ਤੋਂ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਦਿਆ ਹੀ ਯੂਨੀਅਨਾਂ ਭੰਗ ਕਰਕੇ ਟਰੱਕ ਉਪਰੇਟਰਾ ਦੇ ਹੱਕਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਹੁਣ ਰੋਜਾਨਾ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਹਨੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਉਹ ਆਪਣੇ ਕਾਰੋਬਾਰ ਨਹੀ ਚਲਾ ਸਕਦੇ ਅਤੇ ਲਗਪਗ ਆਪਣਾ ਪੂਰਾ ਜੀਵਨ ਇਸ ਕਾਰੋਬਾਰ ਵਿੱਚ ਬਿਤਾ ਚੁੱਕੇ ਟਰੱਕ ਉਪਰੇਟਰ ਹੁਣ ਕਿਸੇ ਹੋਰ ਧੰਦੇ ਨੂੰ ਵੀ ਨਹੀ ਅਪਣਾ ਸਕਦੇ।
ਸੂਬਾ ਅਤੇ ਕੇਂਦਰ ਸਰਕਾਰ ਲਗਾਤਾਰ ਟਰੱਕ ਉਪਰੇਟਰਾ ਦੀਆਂ ਮੰਗਾਂ ਨੂੰ ਨਜਰ ਅੰਦਾਜ ਕਰਦੀ ਆ ਰਹੀ ਜਿਸ ਕਾਰਨ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਬਹੁਤ ਮੰਦਹਾਲੀ ਵੱਲ ਜਾ ਰਿਹਾ ਹੈ।
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਟਰੱਕ ਉਪਰੇਟਰਾ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਦੇ ਹੋਏ ਤੇਲ ਕੀਮਤਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਤਾਂ ਜੋ ਟਰੱਕ ਉਪਰੇਟਰਾ ਅਤੇ ਟਰਾਂਸਪੋਰਟਰਾਂ ਦੇ ਜੀਵਨ ਪੱਧਰ ਵਿੱਚ ਖੁਸ਼ਹਾਲੀ ਆ ਸਕੇ ਅਤੇ ਉਹ ਆਪਣਾ ਕਾਰੋਬਾਰ ਚੱਲਦਾ ਰੱਖ ਸਕਣ l
Thank you very much for sharing, I learned a lot from your article. Very cool. Thanks. nimabi
Thanks for sharing. I read many of your blog posts, cool, your blog is very good. https://www.binance.com/id/join?ref=B4EPR6J0
Can you be more specific about the content of your article? After reading it, I still have some doubts. Hope you can help me.