(ਪਰਮਜੀਤ ਪਮਮਾ/ਲਵਜੀਤ/ਕੂਨਾਲ ਤੇਜੀ)
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵੀਨ ਸਿੰਗਲਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ IPS ਜੀ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ ਅੱਜ ਮਿਤੀ 27-06-2021 ਨੂੰ ਨਕੋਦਰ ਸਬ ਡਵੀਜਨ ਵਿੱਚ ਨੈਸ਼ਨਲ ਕਾਲਜ ਨਕੋਦਰ ਦੀ ਗਰਾਊਡ ਵਿੱਚ ਟਰੇਨਿੰਗ ਕੈਂਪ ਲਗਾਇਆ ਗਿਆ । ਪੰਜਾਬ ਪੁਲਿਸ ਦੀ ਭਰਤੀ ਸਾਲ 2021 ਦੇ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਪੁਲਿਸ ਦੀ ਭਰਤੀ ਸਬੰਧੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਤੇ ਉਹਨਾ ਨੂੰ District Cadre ਦੀਆ 2016 ਤੇ Armed Cadre ਦੀਆ 2346 ਅਸਾਮੀਆ ਜਿਹਨਾ ਵਿੱਚੋਂ 33 % ਲੜਕੀਆ ਲਈ
ਅਸਾਮੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਫਿਜੀਕਲ ਟੈਸਟ 1600 ਮੀਟਰ ਦੌੜ , ਲੰਬੀ ਛਾਲ , ਉੱਚੀ ਛਾਲ ਬਾਰੇ ਫਿਜੀਕਲੀ ਟੈਸਟ ਕਰਵਾ ਕੇ ਦੱਸਿਆ ਗਿਆ।ਫਿਜੀਕਲੀ ਛਿੱਟ ਰਹਿਣ ਸਬੰਧੀ ਤੇ COVID – 19 ਦੇ ਅਨੁਸਾਰ ਗਾਇਡ ਲਾਈਨ ਦਿੱਤੀਆ ਗਈਆ ਤੇ ਉਮੀਦਵਾਰਾ ਨੂੰ Drop Test ਸਬੰਧੀ ਜਾਣੂ ਕੀਤਾ ਤਾਂ ਜੋ ਪੰਜਾਬ ਪੁਲਿਸ ਦੀ ਹੋਣ ਵਾਲੀ ਭਰਤੀ ਵਿੱਚ ਨੌਜਵਾਨਾ ਦੇ ਉਤਸ਼ਾਹ ਨੂੰ ਵਧਾਇਆ ਜਾ ਸਕੇ ਇਸ ਕੈਂਪ ਵਿੱਚ ਕਰੀਬ 150 ਨੌਜਵਾਨ ਲੜਕੇ ਤੇ ਲੜਕੀਆਂ ਵੱਲੋਂ ਹਿੱਸਾ ਲਿਆ ਗਿਆ ।
Thanks for sharing. I read many of your blog posts, cool, your blog is very good.