ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਮੰਗ ਪੱਤਰ ਸਾਂਝੇ ਮੋਰਚੇ ਵੱਲੋਂ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੂੰ ਦਿੱਤਾ ਮੰਗ ਪੱਤਰ: ਗੁਰਪ੍ਰੀਤ ਸਿੰਘ ਲਾਲਿਆਵਾਲੀ ਵੱਡੀ ਗਿਣਤੀ ਵਿੱਚ ਸਕੂਲਾਂ ਅਤੇ ਹਸਪਤਾਲਾਂ ਵਿੱਚ ਅਸਾਮੀਆਂ ਖਾਲੀ :ਸੰਦੀਪ ਮੋਫਰ


ਸੰਗਰੂਰ / ਸਵਰਨ ਜਲਾਣ
ਪਿਛਲੇ ਲੰਮੇ ਸਮੇਂ ਤੋਂ ਭਰਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਅਤੇ 31 ਦਸੰਬਰ 2020 ਤੋਂ ਸੰਗਰੂਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ( ਬੇਰੁਜ਼ਗਾਰ ਆਰਟ ਐਂਡ ਕਰਾਫਟ, ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ,ਡੀ.ਪੀ.ਈ. 873, ਪੀ.ਟੀ ਆਈ.646, ਮਲਟੀਪਰਪਜ ਹੈਲਥ ਵਰਕਰ) ਵੱਲੋਂ ਅੱਜ ਇਕ ਵਫ਼ਦ ਗੁਰਪ੍ਰੀਤ ਲਾਲਿਆਂਵਾਲੀ ਅਤੇ ਸੰਦੀਪ ਮੋਫਰ ਦੀ ਅਗਵਾਈ ਵਿਚ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੂੰ ਮਿਲਿਆ। ਅੱਜ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸਰਕਾਰੀ ਸਕੂਲਾਂ ਵਿੱਚ ਖਾਲੀ ਆਰਟ ਐਂਡ ਕਰਾਫਟ ਦੀਆਂ 5000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ ਬਾਰੇ, ਬੀ ਐੱਡ ਟੈੱਟ ਪਾਸ ਲਈ ਪੰਜਾਬੀ, ਹਿੰਦੀ, ਐਸ ਐਸ ਟੀ,ਆਦਿ ਵਿਸ਼ਿਆਂ ਦੀ 15000 ਦੇ ਕਰੀਬ ਭਰਤੀ ਕਰਨ ਬਾਰੇ, ਡੀ.ਪੀ.ਈ 873 ਦੀਆਂ 1000 ਪੋਸਟਾਂ ਵਿੱਚ ਵਾਧਾ ਕਰਨ ਬਾਰੇ, ਪੀ ਟੀ ਆਈ 646 ਦੀ 2012 ਵਾਲੀ ਭਰਤੀ ਲਿਸਟ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਕਰਨ ਸਬੰਧੀ ਅਤੇ ਮਲਟੀਪਰਪਜ ਹੈਲਥ ਵਰਕਰਾਂ ਦੀਆਂ 200 ਪੋਸਟਾਂ ਦੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਨਵੀਆਂ ਪੋਸਟਾਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਨ ਸਬੰਧੀ ਮੰਗ ਕੀਤੀ ਗਈ। ਕਿਉਂਕਿ ਕਾਂਗਰਸ ਸਰਕਾਰ ਦਾ ਵਾਅਦਾ ਸੀ ਘਰ ਘਰ ਰੁਜ਼ਗਾਰ, ਕਾਂਗਰਸ ਸਰਕਾਰ ।ਜਿਸ ਤਹਿਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਭਰਤੀ ਕਰਨੀ ਬਣਦੀ ਹੈ ਇਸ ਸਮੇਂ ਵੱਡੀ ਗਿਣਤੀ ਵਿੱਚ ਸਕੂਲ ਅਤੇ ਹਸਪਤਾਲ ਸਟਾਫ ਦੀ ਕਮੀ ਨਾਲ ਜੂਝ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਤਾਂ 30 ਜੂਨ ਨੂੰ ਵੱਡੀ ਗਿਣਤੀ ਵਿੱਚ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ।

Leave a Reply

Your email address will not be published. Required fields are marked *

error: Content is protected !!