ਮੀਂਹ ਅਤੇ ਤੂਫਾਨ ਕਾਰਨ ਦਿੱਲੀ ਦੇ ਕਿਸਾਨੀ ਸੰਘਰਸ਼ ਵਿੱਚ ਬਣਾਏ ਆਰਜ਼ੀ ਘਰ ਅਤੇ ਛੱਤਾਂ ਢਹਿ-ਢੇਰੀ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

ਨਵੀਂ ਦਿੱਲੀ 1ਜੂਨ ( ਸਵਰਨ ਜਲਾਣ )
ਪਿਛਲੇ ਦਿਨਾਂ ਵਾਂਗ ਲੰਘੀ ਰਾਤ ਫੇਰ ਤੋ ਆਏ ਤੂਫਾਨ ਅਤੇ ਮੀਂਹ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਮੋਰਚੇ ‘ਚ ਬੈਠੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿੱਤਾ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸਕੱਤਰ
ਸ਼ਿੰਗਾਰਾ ਸਿੰਘ ਮਾਨ, ਔਰਤ ਵਿੰਗ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤ ਨੂੰ 8 ਕੁ ਵਜੇ ਇਨ੍ਹਾਂ ਭਾਰੀ ਤੂਫਾਨ ਅਤੇ ਮੀਹ ਆਇਆ ਕਿ ਕਿਸਾਨਾਂ ਨੇ ਸਾਰੀ ਰਾਤ ਆਪਣੇ ਆਰਜ਼ੀ ਬਣਾਏ ਹੋਏ ਘਰ ਅਤੇ ਪੰਡਾਲ ਦੀਆਂ ਪਾਈਪਾਂ ਨੂੰ ਫੜ ਕੇ ਰੱਖਿਆ।ਇਸ ਤੂਫ਼ਾਨ ਨਾਲ ਆਰਜ਼ੀ ਘਰ,ਪੰਡਾਲ ਵਿੱਚ ਲੱਗੀਆਂ ਪਾਈਪਾਂ ਟੁੱਟ ਗਈਆਂ ਅਤੇ ਉਨ੍ਹਾਂ ਦੀਆਂ ਛੱਤਾਂ ਨੂੰ ਤੂਫ਼ਾਨ ਉਡਾ ਕੇ ਲੈ ਗਿਆ।ਬਾਥਰੂਮ ਅਤੇ ਪਖ਼ਾਨੇ ਤੋੜ ਦਿੱਤੇ।ਤੂਫਾਨ ਨਾਲ ਕੁੱਝ ਹਿੱਸੇ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਪੰਡਾਲ ਲਈ ਦੂਜੀ ਵਾਰ ਨਵਾਂ ਟੈਂਟ ਮੰਗਵਾ ਲਿਆ ਹੈ ਅਤੇ ਦੂਜੀ ਵਾਰ ਹੀ ਨਵੇਂ ਸਿਰਿਉਂ ਤੇਜ਼ੀ ਦੇ ਨਾਲ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲੰਗੇਰੀ ਦੇ ਐਨ ਆਰ ਆਈ ਵੀਰਾਂ ਨੇ ਅਵਤਾਰ ਸਿੰਘ ਲੰਗੇਰੀ ਅਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਰਾਂਹੀ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਅਤੇ ਨੌਜਵਾਨ ਭਾਰਤ ਸਭਾ ਦੇ ਨੌਜਵਾਨ ਆਗੂ ਅਸ਼ਵਨੀ ਘੱਦਾ ਦੀ ਹਾਜ਼ਰੀ ਵਿੱਚ 10000 ਰੁਪਏ,150 ਕਿਲੋਗ੍ਰਾਮ ਸੁੱਕਾ ਦੁੱਧ ਅਤੇ 50 ਕਿਲੋਗ੍ਰਾਮ ਖੰਡ ਦੀ ਸੇਵਾ ਕੀਤੀ ਗਈ।ਅੱਜ ਦੇ ਪ੍ਰਬੰਧਾ ਵਿੱਚ ਜਗਰਾਜ ਸਿੰਘ ਦੱਦਾਹੁਰ,ਪ੍ਰੀਤ ਸਮਾਲਸਰ ਅਤੇ ਅਜੈਬ ਸਿੰਘ ਮੱਲਣ ਨੇ ਬਹੁਤ ਮਿਹਨਤ ਕਰਕੇ ਸਟੇਜ ਨੂੰ ਸਜਾਇਆ ਗਿਆ।

2 thoughts on “ਮੀਂਹ ਅਤੇ ਤੂਫਾਨ ਕਾਰਨ ਦਿੱਲੀ ਦੇ ਕਿਸਾਨੀ ਸੰਘਰਸ਼ ਵਿੱਚ ਬਣਾਏ ਆਰਜ਼ੀ ਘਰ ਅਤੇ ਛੱਤਾਂ ਢਹਿ-ਢੇਰੀ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

  1. I am a website designer. Recently, I am designing a website template about gate.io. The boss’s requirements are very strange, which makes me very difficult. I have consulted many websites, and later I discovered your blog, which is the style I hope to need. thank you very much. Would you allow me to use your blog style as a reference? thank you!

Leave a Reply

Your email address will not be published. Required fields are marked *

error: Content is protected !!