■ ਪੰਜਾਬ ਦੇ ਸ਼ਹਿਰਾਂ ਵਿੱਚ ਠੱਪ ਹੋਈਆਂ ਸਫਾਈ ਸੇਵਾਵਾਂ, ਭਿਆਨਕ ਬਿਮਾਰੀਆਂ ਨੂੰ ਦੇ ਰਹੀਆਂ ਨੇ ਸੱਦਾ – ਹਰਪਾਲ ਸਿੰਘ ਚੀਮਾ ■ ਪੰਜਾਬ ਦੇ ਮੁਲਾਜਮ ਵਰਗ ਦਾ ਕੈਪਟਨ ਸਰਕਾਰ ਤੋਂ ਭਰੋਸਾ ਉਠਿਆ- ਹਰਪਾਲ ਸਿੰਘ ਚੀਮਾ ■ ਕੈਪਟਨ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੀ ਸਜ਼ਾ ਭੁਗਤ ਰਹੇ ਪੰਜਾਬ ਦੇ ਆਮ ਲੋਕ – ਹਰਪਾਲ ਸਿੰਘ ਚੀਮਾ

ਸੰਗਰੂਰ 22 ਮਈ (ਸਵਰਨ ਜਲਾਣ)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਰ ਦੀ ਜਿੱਦ ਕਾਰਨ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਸਾਫ ਸਫਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ।

ਆਮ ਆਦਮੀ ਪਾਰਟੀ ਪੰਜਾਬ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੇ ਅੰਦਰ ਮਿਊਂਸੀਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਦੇ ਸੱਦੇ ‘ਤੇ ਸਫਾਈ ਕਰਮਚਾਰੀਆਂ ਨੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਲਾਗੂ ਕਰਾਉਣ ਲਈ ਹੜਤਾਲ ਕੀਤੀ ਹੋਈ ਹੈ। ਪੰਜਾਬ ਦੇ ਕਈ ਸਹਿਰਾਂ ਵਿੱਚ ਸਫਾਈ ਕਰਮਚਾਰੀਆਂ ਨੇ ਸਾਫ ਸਫਾਈ ਦਾ ਕੰਮ ਕਰਨਾ ਅਤੇ ਕੂੜਾ ਚੁਕਣਾ ਬੰਦ ਕਰ ਦਿੱਤਾ ਹੈ ਅਤੇ ਬਾਜਾਰਾਂ ਤੇ ਹਸਪਤਾਲਾਂ ਨੇੜੇ ਕੂੜੇ ਦੇ ਢੇਰ ਲੱਗ ਗਏ ਹਨ। ਜਿਸ ਕਾਰਨ ਕੋਰੋਨਾ ਕਾਲ ‘ਚ ਕਈ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ।
ਕੋਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਪਹਿਲਾਂ ਹੀ ਖਤਰਾ ਬਣਿਆ ਹੋਇਆ ਹੈ, ਪਰ ਹੁਣ ਸਾਫ ਸਫਾਈ ਦੀ ਵਿਵਸਥਾ ਠੱਪ ਹੋਣ ਕਾਰਨ ਮਹਾਮਾਰੀ ਦਾ ਖਤਰਾ ਹੋਰ ਜਿਆਦਾ ਵੱਧ ਗਿਆ ਹੈ। ਸਹਿਰਾਂ ਦੇ ਬਾਜਾਰਾਂ ਵਿੱਚ ਅਤੇ ਹਸਪਤਾਲਾਂ ਨੇੜੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ।

ਐਡਵੈਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨਾਂ ਮੁਲਾਜ਼ਮਾਂ ਨੇ ਸਰਕਾਰ ਕੋਲੋਂ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਹੜਤਾਲ ਕੀਤੀ ਹੋਈ ਹੈ, ਪਰ ਕੋਰੋਨਾ ਮਹਾਮਾਰੀ ਦੌਰਾਨ ਸਫਾਈ ਸੇਵਾਵਾਂ ਠੱਪ ਹੋਈਆਂ ਪਈਆਂ ਹਨ। ਕਰੋਨਾ ਅਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦੇ ਬਾਵਜੁਦ ਸਰਕਾਰ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾ ਮੰਨਣ ਲਈ ਗੰਭੀਰ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਰਕਾਰ ਹਰ ਵਰਗ ਨੂੰ ਲਾਲੀਪੋਪ ਦੇ ਕੇ ਸ਼ੰਘਰਸ ਖਤਮ ਕਰਵਾ ਦਿੱਦੀ ਹੈ। ਜਦਕਿ ਇਹ ਮੁਲਾਜ਼ਮ ਸਰਕਾਰ ਦੇ ਲਾਰਿਆਂ ਵਿਚ ਨਹੀਂ ਆ ਰਹੇ, ਕਿਉਂਕਿ ਇਨਾਂ ਮੁਲਾਜਮਾਂ ਦਾ ਹੁਣ ਪੰਜਾਬ ਸਰਕਾਰ ਤੋਂ ਭਰੋਸਾ ਉਠ ਚੁਕਿਆ ਹੈ। ਇਸ ਲਈ ਸਰਕਾਰ ਨੂੰ ਇਨਾਂ ਮੁਲਾਜਮਾਂ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਉਠ ਚੁੱਕਿਆ ਭਰੋਸਾ ਬਹਾਲ ਹੋ ਸਕੇ।

ਐਡਵੈਕੇਟ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਾ ਤਾਂ ਆਮ ਲੋਕਾਂ ਦੇ ਜੀਵਨ ਦੀ ਸੁਰੱਖਿਆ ਵੱਲ ਧਿਆਨ ਦੇ ਰਹੀ ਹੈ ਅਤੇ ਨਾ ਹੀ ਸੂਬੇ ਦੇ ਮੁਲਾਜਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਲਈ ਸ਼ੰਘਰਸ ਕਰ ਰਹੇ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਆਪੋ ਆਪਣੀ ਕੁਰਸੀ ਬਚਾਉਣ ਲਈ ਲੜ ਰਹੇ ਹਨ। ਕੈਪਟਨ ਸਰਕਾਰ ਵੱਲੋਂ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸਜਾ ਪੰਜਾਬ ਦੀ ਆਮ ਜਨਤਾ ਭੁਗਤ ਰਹੀ ਹੈ।

ਐਡਵੈਕੇਟ ਹਰਪਾਲ ਸਿੰਘ ਚੀਮਾ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਸਫਾਈ ਕਰਚਮਾਰੀਆਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਹਨਾਂ ਨੂੰ ਲਾਗੂ ਕਰੇ ਤਾਂ ਜੋ ਸਫਾਈ ਕਰਮਚਾਰੀ ਆਪਣੀ ਹੜਤਾਲ ਖਤਮ ਕਰ ਸਕਣ ਅਤੇ ਪੰਜਾਬ ਦੇ ਸਹਿਰਾਂ ਵਿੱਚ ਸਾਫ਼ ਸਫਾਈ ਰੱਖੀ ਜਾ ਸਕੇ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਢੇ 4 ਸਾਲ ਝੂਠੀਆਂ ਕਸਮਾਂ ਖਾਕੇ ਲੋਕਾਂ ਨੂੰ ਸਿਰਫ ਲਾਰੇ ਹੀ ਲਾਏ ਹਨ ਅਤੇ ਕਿਸੇ ਵੀ ਵਰਗ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਇਸ ਦਾ ਖਮਿਆਜਾ ਕਾਂਗਰਸ ਨੂੰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਭੁਗਤਣਾ ਪਏਗਾ ਅਤੇ ਲੋਕ ਇਨਾਂ ਨੂੰ ਸ਼ਹਿਰਾਂ ਦੇ ਮੁਹੱਲਿਆਂ ਅਤੇ ਪਿੰਡਾਂ ਵਿਚ ਵੜਨ ਨਹੀਂ ਦੇਣਗੇ। ਲੋਕ ਪਹਿਲਾਂ ਹੀ ਅਕਾਲੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਕਾਂਗਰਸ ਤੋਂ ਵੀ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਲੋਕ ਮੁੜ ਇਨਾਂ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਵਿਚ ਨਹੀਂ ਆਉਣਗੇ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਆਮ ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਚੁਣ ਕੇ ਪੰਜਾਬ ਦੀ ਸੱਤਾ ਤੇ ਆਪਣਾ ਰਾਜ ਕਾਇਮ ਕਰਨਗੇ।

2 thoughts on “■ ਪੰਜਾਬ ਦੇ ਸ਼ਹਿਰਾਂ ਵਿੱਚ ਠੱਪ ਹੋਈਆਂ ਸਫਾਈ ਸੇਵਾਵਾਂ, ਭਿਆਨਕ ਬਿਮਾਰੀਆਂ ਨੂੰ ਦੇ ਰਹੀਆਂ ਨੇ ਸੱਦਾ – ਹਰਪਾਲ ਸਿੰਘ ਚੀਮਾ ■ ਪੰਜਾਬ ਦੇ ਮੁਲਾਜਮ ਵਰਗ ਦਾ ਕੈਪਟਨ ਸਰਕਾਰ ਤੋਂ ਭਰੋਸਾ ਉਠਿਆ- ਹਰਪਾਲ ਸਿੰਘ ਚੀਮਾ ■ ਕੈਪਟਨ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੀ ਸਜ਼ਾ ਭੁਗਤ ਰਹੇ ਪੰਜਾਬ ਦੇ ਆਮ ਲੋਕ – ਹਰਪਾਲ ਸਿੰਘ ਚੀਮਾ

Leave a Reply

Your email address will not be published. Required fields are marked *

error: Content is protected !!