ਜਲੰਧਰ (ਪਲਮਜੀਤ ਪਮਮਾ/ਕੂਨਾਲ ਤੇਜੀ/ਲਵਜੀਤ) ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਲਈ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾਉਣ ਨੂੰ ਨਿੱਤ ਨਵੇਂ ਤਰੀਕੇ ਅਪਣਾਉਂਦੇ ਹਨ। ਤੇ ਸਪਲਾਈ ਕਰਦੇ ਹਨ। ਪਰ ਪੁਲਿਸ ਦੇ ਹੱਥਾਂ ਤੋਂ ਬੱਚ ਨਹੀਂ ਸਕਦੇ। ਪੁਲਿਸ ਦੇ ਹੱਥੇ ਉਸ ਵੇਲੇ ਅਜਿਹਾ ਕਬਾੜੀ ਵਾਲੀ ਰੇਹੜੀ ‘ਚ ਨਾਜਾਇਜ਼ ਸ਼ਰਾਬ ਲੱਦ ਕੇ ਉਹ ਕਾਜ਼ੀ ਮੰਡੀ ਵੱਲ ਜਾ ਰਿਹਾ ਸੀ। ਇਸ ਸੰਬੰਧੀ ਥਾਣਾ 2 ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ, ਨੇ ਦੱਸਿਆ ਕਿ ਏਐਸਆਈ ਕਿਸ਼ਨ ਸਿੰਘ, ਪੁਲਿਸ ਪਾਰਟੀ ਸਮੇਤ ਪਟੇਲ ਚੌਂਕ ‘ਚ ਨਾਕਾਬੰਦੀ ਤੇ ਖੜ੍ਹੇ ਸਨ, ਈ-ਕਬਾੜ ਲੱਦਣ ਵਾਲੀ ਰੇਹੜੀ ਤੇ ਆਉਂਦਾ ਹੈ। ਇੱਕ ਨੌਜਵਾਨ ਪੁਲੀਸ ਨਾਕਾਬੰਦੀ ਦੇਖ ਕੇ ਘਬਰਾ ਗਿਆ ਤੇ ਰੇਹੜੀ ਨੂੰ ਤੇਜ਼ੀ ਨਾਲ ਚਲਾਉਣ ਲੱਗਾ ਪਿਆ। ਜਦ ਪੁਲਸ ਪਾਰਟੀ ਨੇ ਉਸ ਨੂੰ ਰੋਕਿਆ ਤਾਂ ਕਬਾੜ ਹੇਠਾਂ 2 ਪਲਾਸਟਿਕ ਦੀਆਂ ਭਾਰੀ ਬੋਰੀਆਂ ਪਈਆਂ ਸਨ। ਜਦ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਬੋਰੀਆਂ ਨੂੰ ਖੋਲ੍ਹ ਕੇ ਦੇਖਿਆ, ਤਾਂ ਉਨ੍ਹਾਂ ਵਿਚੋਂ ਪੁਲਿਸ ਨੂੰ 120 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।
ਰੇਹੜੀ ਚਲਾ ਰਿਹਾ ਨੌਜਵਾਨ ਜਿਸ ਦੀ ਪਹਿਚਾਣ ਰਾਜਾ ਵਾਸੀ ਕਾਜ਼ੀ ਮੰਡੀ ਦੇ ਰੂਪ ਵਿਚ ਹੋਈ ਹੈ। ਗ੍ਰਿਫਤਾਰ ਕਰਕੇ ਜਦ ਉਸ ਕੋਲੋਂ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਦੱਸਿਆ ਕਿ ਉਹ ਕਪੂਰਥਲਾ ਵਾਲੇ ਪਾਸਿਉਂ ਸਸਤੀ ਸ਼ਰਾਬ ਲਿਆ ਕੇ ਕਾਜ਼ੀ ਮੰਡੀ ‘ਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਪਤਾ ਲੱਗੀ ਕਿ ਰਾਜਾ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ 8 ‘ਤੇ ਰਾਮਾ ਮੰਡੀ ਵਿੱਚ ਨਸ਼ਾ ਤਸਕਰੀ ਅਤੇ ਆਬਕਾਰੀ ਐਕਟ ਦੇ ਅਧੀਨ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ, ਕਿ ਰਾਜਾ ਦੇ ਖਿਲਾਫ਼ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ‘ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?