rhrp news- ਕੋਰੋਨਾ ਵਾਇਰਸ ਦੀ ਲੜਾਈ ਦੌਰਾਨ ਫਰੰਟ ਲਾਈਨ ਵੈਰੀਅਰ ਅਧਿਆਪਕ ਵੀ ਹਨ — ਬੀ.ਐੱਡ. ਅਧਿਆਪਕ ਫਰੰਟ ਜਲੰਧਰ

 

ਜਲੰਧਰ(ਬਲਜਿੰਦਰ ਕੁਮਾਰ / ਭਗਵਾਨ ਦਾਸ)
ਬੀ. ਐੱਡ. ਅਧਿਆਪਕ ਫਰੰਟ ਜਲੰਧਰ ਦੀ ਜ਼ਰੂਰੀ ਆਨਲਾਈਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਅਤੇ ਚੰਦਰ ਸ਼ੇਖਰ ਉਪ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਪ੍ਰਧਾਨ ਰਵਿੰਦਰ ਸਿੰਘ ਅਤੇ ਚੰਦਰ ਸ਼ੇਖਰ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕੋਰੋਨਾ ਬਿਮਾਰੀ ਦੇ ਇਸ ਔਖੇ ਸਮੇਂ ਦੌਰਾਨ ਅਧਿਆਪਕ ਵੀ ਫੀਲਡ ਵਿੱਚ ਡਿਊਟੀ ਕਰ ਰਹੇ ਹਨ। ਅਧਿਆਪਕ ਰੋਜ਼ਾਨਾ ਸਕੂਲਾਂ ਵਿੱਚ ਜਾ ਰਹੇ ਰਹੇ ਹਨ ਅਤੇ ਆਨਲਾਈਨ ਟੀਚਿੰਗ ਕਰਵਾ ਰਹੇ ਹਨ। ਘਰ ਘਰ ਵਿੱਚ ਜਾ ਕੇ ਟੀਚਰਾਂ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਰਿਕਾਰਡ ਤੋੜ ਗਿਣਤੀ ਵਧਾਈ ਹੈ। ਕੁਝ ਅਧਿਆਪਕ ਦੀ ਕੋਰੋਨਾ ਡਿਊਟੀ ਵੀ ਲੱਗੀ ਹੋਈ ਹੈ। ਸਕੂਲਾਂ ਵਿੱਚ ਭਾਂਵੇ ਅਧਿਆਪਕਾਂ ਦੀ ਪਹਿਲਾਂ ਹੀ ਕਾਫੀ ਕਮੀ ਹੈ, ਪਰ ਫਿਰ ਵੀ ਅਧਿਆਪਕ ਵਿਦਿਅਕ ਡਿਊਟੀ ਦੇ ਨਾਲ ਨਾਲ ਗੈਰ ਵਿਦਿਅਕ ਡਿਊਟੀਆਂ – ਕੋਰੋਨਾ , ਬੀ.ਐਲ.ਓ ਅਤੇ ਇਮਾਰਤ ਨਿਰਮਾਣ ਕਰਵਾਉਣ ਦੀ ਡਿਊਟੀਆਂ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਸਿਹਤ ਤੇ ਪੁਲਿਸ ਕਰਮਚਾਰੀਆਂ ਵਾਂਗ ਅਧਿਆਪਕਾਂ ਨੂੰ ਫਰੰਟਲਾਈਨ ਯੋਧੇ ਐਲਾਨੇ ਅਤੇ ਕੋਰੋਨਾ ਕਰਕੇ ਆਪਣੀ ਜਾਨ ਗਵਾਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ ਦਿੱਤੀ ਜਾਵੇ। ਇਸ ਮੌਕੇ ਉਹਨਾਂ ਨੇ ਅਧਿਆਪਕ ਸਾਥੀ ਸੱਜਣ ਸਿੰਘ ਸਮੇਤ ਹੋਰ ਵੀ ਅਧਿਆਪਕਾਂ ਦਾ ਡਿਊਟੀ ਦੌਰਾਨ ਕੋਰੋਨਾ ਪੀੜਤ ਹੋਣ ‘ਤੇ ਮੌਤ ਹੋਣ ਤੇ ਅਫਸੋਸ ਪ੍ਰਗਟ ਕੀਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ ਹੈ। ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਰਕੇ ਸ਼ਨੀਵਾਰ, ਐਤਵਾਰ ਨੂੰ ਪੂਰਣ ਲਾਕਡਾਊਨ ਐਲਾਨਿਆ ਗਿਆ ਹੈ। ਜਿਸ ਕਰਕੇ ਸਭ ਦਫਤਰਾਂ ਨੂੰ ਬੰਦ ਰੱਖਣ ਅਤੇ ਘਰ ਤੋਂ ਕੰਮ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਜ਼ਿਲ੍ਹਾ ਜਲੰਧਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿਚ ਸ਼ਨੀਵਾਰ ਸਕੂਲ ਖੋਲ ਕੇ ਸਰਕਾਰ ਦੇ ਲਾਕਡਾਊਨ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜੇਕਰ ਸ਼ਨੀਵਾਰ ਸਕੂਲ ਖੋਲਣੇ ਹਨ ਫਿਰ ਬਾਕੀ ਵਿਭਾਗਾਂ ਦੇ ਦਫਤਰ ਕਿਉਂ ਬੰਦ ਰੱਖਣੇ ਹਨ। ਜੇਕਰ ਅਧਿਆਪਕਾਂ ਨੂੰ ਸਕੂਲ ਜਾਣ ‘ਤੇ ਕੋਰੋਨਾ ਹੋ ਜਾਂਦਾ ਜਾਂ ਇਸ ਬੀਮਾਰੀ ਕਰਕੇ ਮੌਤ ਹੋ ਜਾਂਦੀ ਹੈ ਤਾਂ ਇਸਦੇ ਸਿੱਧੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਸਣੇ ਜ਼ਿਲ੍ਹਾ ਸਿੱਖਿਆ ਅਫਸਰਾਂ, ਸਿੱਖਿਆ ਸਕੱਤਰ ਪੰਜਾਬ ਦੀ ਬਣਦੀ ਹੈ। ਕਿਉਂਕਿ ਸਰਕਾਰੀ ਸਕੂਲਾਂ (ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ) ਵਿੱਚ ਸਟਾਫ ਪਹਿਲਾਂ ਹੀ ਘੱਟ ਗਿਣਤੀ ਵਿੱਚ ਹੈ। ਸਭ ਸਕੂਲਾਂ ਵਿੱਚ 50% ਸਟਾਫ ਸ਼ਰਤ ਸਭ ਸਕੂਲਾਂ ਵਿੱਚ ਪੂਰੀ ਨਹੀਂ ਹੋ ਸਕਦੀ, ਕਿਉਂਕਿ ਜ਼ਿਆਦਾਤਰ ਸਕੂਲਾਂ ਵਿੱਚ ਸਟਾਫ ਦੀ ਗਿਣਤੀ 10 ਤੋਂ ਘੱਟ ਹੈ। ਜੋ ਸਰਕਾਰ ਦੀ ਸਿੱਖਿਆ ਲਈ ਸੌੜੀਆਂ ਨੀਤੀਆਂ ਕਰਕੇ ਹੈ। ਇਸ ਲਈ ਸਕੂਲਾਂ ਅੰਦਰ 10 ਤੋਂ ਘੱਟ ਸਟਾਫ ਦੀ 50% ਵਾਲੀ ਸ਼ਰਤ ਖਤਮ ਕੀਤੀ ਜਾਵੇ ਅਤੇ ਮੌਜੂਦਾ ਸਟਾਫ ਗਿਣਤੀ ਵਿੱਚੋਂ ਹੀ 50% ਸਟਾਫ ਨੂੰ ਸਕੂਲਾਂ, ਦਫਤਰਾਂ ਵਿਚ ਸੱਦ ਕੇ ਕੰਮ ਕਰਵਾਇਆ ਜਾਵੇ। ਇਸ ਮੌਕੇ ਬਲਾਕ ਸ਼ਾਹਕੋਟ ਪ੍ਰਧਾਨ ਅਮਰਪ੍ਰੀਤ ਸਿੰਘ ਝੀਤਾ ਨੇ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਅੱਗੇ ਮੰਗ ਰੱਖੀ ਕਿ ਕੋਰੋਨਾ ਬਿਮਾਰੀ ਕਰਕੇ ਸਭ ਸਕੂਲਾਂ ਦਾ ਸਮਾਂ 8:00 – 11:00 ਵਜੇ ਕੀਤਾ ਜਾਵੇ, ਕਿਉਂਕਿ ਬੱਚਿਆਂ ਨੂੰ ਕੰਮ ਰੋਜ਼ਾਨਾ ਆਨਲਾਈਨ ਭੇਜਿਆ ਤੇ ਪੜ੍ਹਾਇਆ ਜਾ ਰਿਹਾ ਹੈ। ਬਹੁਤ ਸਾਰੇ ਅਧਿਆਪਕ ਰੋਜ਼ਾਨਾ 50 km ਤੋਂ 100 km ਦੀ ਦੂਰੀ ਬੱਸਾਂ ਜਾਂ ਆਪਣੇ ਨਿੱਜੀ ਸਾਧਨਾਂ ਵਿੱਚ ਤੈਅ ਕਰਕੇ ਸਕੂਲਾਂ ਤੱਕ ਪੁੱਜਦੇ ਹਨ। ਜਿਸ ਕਰਕੇ ਬਹੁਤ ਸਾਰੇ ਅਧਿਆਪਕ ਕੋਰੋਨਾ ਪੀੜਤ ਹੋ ਰਹੇ ਹਨ ਅਤੇ ਕੁਝ ਟੀਚਰਾਂ ਦੀ ਕੋਰੋਨਾ ਕਰਕੇ ਬੇਵਕਤੀ ਮੌਤ ਹੋ ਗਈ ਹੈ। ਇਸ ਸਭ ਲਈ ਸਰਕਾਰ ਦੇ ਨਾਕਸ ਪ੍ਰਬੰਧ ਜਿੰਮੇਵਾਰ ਹਨ। ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਸਪਸ਼ੱਟ ਹਦਾਇਤਾਂ ਜਾਰੀ ਕਰੇ ਅਤੇ ਸ਼ਨੀਵਾਰ ਨੂੰ ਸਭ ਸਕੂਲ ਬੰਦ ਰੱਖੇ ਜਾਣ।
ਇਸ ਮੌਕੇ ਗੋਰਾਇਆ ਤੋਂ ਆਗੂ ਪ੍ਰੇਮਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਟੀਚਰਾਂ ਤੇ ਡਾਕਟਰਾਂ ਦੀਆਂ ਖਾਲੀ ਆਸਾਮੀਆਂ ‘ਤੇ ਜਲਦੀ ਭਰਤੀ ਕਰਨ ਲਈ ਕਿਹਾ। ਪਵਿੱਤਰ ਗੁੱਟਕਾ ਸਾਹਿਬ ਜੀ ਦੀ ਸੌਂਹ ਖਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣਾ ਵਾਅਦਾ ਪੂਰਾ ਕਰੇ। ਇਸ ਮੌਕੇ ਸਕੱਤਰ ਕਮਲਜੀਤ ਸਿੰਘ ਨੇ ਬਕਾਇਦਾ ਮਹਿੰਗਾਈ ਭੱਤਾ ਜਾਰੀ ਕਰਨ, ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਕਰਨ ਅਤੇ ਹਰੇਕ ਕਲੱਸਟਰ ਪੱਧਰ ‘ਤੇ ਇੱਕ ਕਲਰਕ, ਪੀਟੀਆਈ ਟੀਚਰ ਅਤੇ ਏਸੀਟੀ ਟੀਚਰ ਦੀ ਨਵੀਂ ਆਸਾਮੀ ਦੇਣ ਲਈ ਆਖਿਆ ਨਾ ਕਿ ਡੰਗ ਟਪਾਊ ਨੀਤੀ ਬਣਾ ਕੇ ਮਿਡਲ ਸਕੂਲਾਂ ਦੀਆਂ ਪੋਸਟਾਂ ਦਾ ਭੋਗ ਪਾਇਆ ਜਾਵੇ। ਇਸ ਮੌਕੇ ਉਹਨਾਂ ਸਮੇਂ ਸਿਰ ਪੰਜਾਬੀ, ਅੰਗਰੇਜ਼ੀ ਮੀਡੀਅਮ ਵਿੱਚ ਕਿਤਾਬਾਂ ਸਕੂਲਾਂ ਤੱਕ ਪਹੁੰਚਾਉਣ ਲਈ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਕਿਹਾ। ਕਿਉਂਕਿ ਅਧਿਆਪਕਾਂ ਨੂੰ ਕਿਤਾਬਾਂ ਆਪਣੇ ਪੱਧਰ ਉੱਤੇ ਲਿਆਉਣ ਲਈ ਬਹੁਤ ਖੱਜਲ ਖੁਆਰ ਹੋਣਾ ਪੈ ਰਿਹਾ। ਜਦੋਂ ਕਿ ਬੱਚਿਆਂ ਦੀ ਗਿਣਤੀ ਈ-ਪੰਜਾਬ ਪੋਰਟਲ ਉੱਤੇ ਸਮੇਂ ਸਿਰ ਅਪਡੇਟ ਹੁੰਦੀ ਹੈ, ਫਿਰ ਸਕੂਲਾਂ ਤੱਕ ਕਿਤਾਬਾਂ ਕਿਉਂ ਨਹੀਂ ਪੁੱਜ ਰਹੀਆਂ। ਉਹਨਾਂ ਨੇ ਸਕੂਲ ਅੰਦਰ ਨਿਰਮਾਣ ਕਾਰਜ ਕਰਵਾਉਣ ਲਈ ਹਰੇਕ ਕਲੱਸਟਰ ਜਾਂ ਬਲਾਕ ਪੱਧਰ ‘ਤੇ ਸਿਵਲ ਵਰਕਸ ਲਈ ਇੰਜਨੀਅਰ ਦੀ ਆਸਾਮੀ ਭਰੀ ਜਾਵੇ। ਪਰ ਇਹ ਸਾਰੇ ਕੰਮ ਅਧਿਆਪਕਾਂ ਕੋਲੋਂ ਜਬਰਦਸਤੀ ਕਰਵਾਏ ਜਾ ਰਹੇ ਹਨ। ਇਸ ਮੌਕੇ ਫਰੰਟ ਦੀ ਸਟੇਟ ਕਮੇਟੀ ਆਗੂ ਚੰਦਰ ਸ਼ੇਖਰ, ਅਮਰਪ੍ਰੀਤ ਸਿੰਘ ਝੀਤਾ,ਵਿਜੇ ਕੁਮਾਰ ਭੋਗਪੁਰ ਬਲਵਿੰਦਰ ਸਿੰਘ, ਵਸ਼ਿਸ਼ਟ ਕੁਮਾਰ, ਰੁਪੇਸ਼ ਕੁਮਾਰ, ਮੁਨੀਸ਼ ਕੁਮਾਰ, ਹਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਭੋਗਪੁਰ, ਕਸ਼ਮੀਰੀ ਲਾਲ, ਹਰਪ੍ਰੀਤ ਸਿੰਘ , ਗੌਰਵ ਕੁਮਾਰ, ਅਜੈ ਕੁਮਾਰ ਅਧਿਆਪਕ ਆਗੂ ਹਾਜ਼ਰ ਰਹੇ।

One thought on “rhrp news- ਕੋਰੋਨਾ ਵਾਇਰਸ ਦੀ ਲੜਾਈ ਦੌਰਾਨ ਫਰੰਟ ਲਾਈਨ ਵੈਰੀਅਰ ਅਧਿਆਪਕ ਵੀ ਹਨ — ਬੀ.ਐੱਡ. ਅਧਿਆਪਕ ਫਰੰਟ ਜਲੰਧਰ

Leave a Reply

Your email address will not be published. Required fields are marked *

error: Content is protected !!