ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਦੀ ਪੁਲਿਸ ਟੀਮ ਵਲੋ ਭਾਰਗੋ ਕੈਂਪ ਦੇ ਇੱਕ ਨਸ਼ਾ ਤੱਸਕਰ ਪਾਸੋਂ 96 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਕੀਤਾ ਕਾਬੂ।

ਜਲੰਧਰ(ਪਰਮਜੀਤ ਪੰਮਾ/ਕੂਨਾਲ ਤੇਜੀ/ਲਵਜੀਤ) ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਦੀ ਪੁਲਿਸ ਟੀਮ ਵਲੋ ਭਾਰਗੋ ਕੈਂਪ ਦੇ ਇੱਕ ਨਸ਼ਾ ਤੱਸਕਰ ਪਾਸੋਂ 96 ਬੋਤਲਾਂ ਨਜਾਇਜ ਸ਼ਰਾਬ ਬਾਮਦ ਕਰਕੇ ਕੀਤਾ ਕਾਬੂ ਸ੍ਰੀ ਨਵੀਨ ਸਿੰਗਲਾ ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ( ਦਿਹਾਤੀ ) ਅਤੇ ਸ਼੍ਰੀ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਜਲੰਧਰ ( ਦਿਹਾਤੀ ) ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ( ਦਿਹਾਤੀ ) ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵੱਲੋਂ ਇੱਕ ਕਾਰ ਮਾਰਕਾ ਹਾਂਡਾ ਸਿਵਿਕ ਨੰਬਰੀ PB08 BG – 6607 ਦੀ ਤਲਾਸ਼ੀ ਦੌਰਾਨ 7000 ਐਮ.ਐਲ ਸ਼ਰਾਬ ਮਾਰਕਾ ਪਾਰਟੀ ਸਪੈਸ਼ਲ ਬ੍ਰਾਮਦ ਕਰਕੇ ਨਸ਼ਾ ਤਸਕਰ ਨੂੰ ਕਾਬੂ ( ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਨੇ ਦੱਸਿਆ ਕਿ ਮਿਤੀ 10.05.21 ਨੂੰ ਸੀ.ਆਈ.ਏ ਸਟਾਫ -2 ਜਲੰਧਰ ( ਦਿਹਾਤੀ ) ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾਂ ਮਿਲਣ ਤੇ ਮੁੱਖ ਸਿਪਾਹੀ ਮੋਹਣ ਲਾਲ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਜਿਸਤੇ ਚਿੱਟੀ ਮੋੜ , ਲਾਬੜਾ ਵਿਖੇ ਨਾਕਾਬੰਦੀ ਦੌਰਾਨ ਸੀ.ਆਈ.ਏ. ਸਟਾਫ -2 ਦੀ ਪੁਲਿਸ ਟੀਮ ਵੱਲੋ ਰਕੇਸ਼ ਕੁਮਾਰ ਉਰਫ ਟੋਨੀ ( ਉਮਰ ਕਰੀਬ 42 ਸਾਲ ) ਪੁੱਤਰ ਚੁੰਨੀ ਲਾਲ ਵਾਸੀ ਭਾਰਗੋ ਕੈਂਪ ਜਲੰਧਰ ਪਾਸੋ 96 ਬੋਤਲਾਂ ਸ਼ਰਾਬ ਉਸਦੀ ਕਾਰ ਨੰਬਰੀ PB08 – BG – 6607 ਰੰਗ ਕਾਲਾ ਮਾਰਕਾ ਹੋਡਾਂ ਸਿਵਿਕ ਵਿੱਚੋ ਬਾਮਦ ਕੀਤੀ ਗਈ । ਦੋਸ਼ੀ ਰਕੇਸ਼ ਕੁਮਾਰ ਉਰਫ ਟੋਨੀ ਦੇ ਵਿਰੁੱਧ ਮੁਕੱਦਮਾ ਨੰਬਰ 37 ਮਿਤੀ 10.05.2021 ਅ / ਧ 61 / 78-1-14 ਐਕਸਾਈਜ ਐਕਟ ਥਾਣਾ ਲਾਬੜਾ ਜਲੰਧਰ ( ਦਿਹਾਤੀ ) ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ -2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ । ਆਪਣੀ ਪੁੱਛ – ਗਿੱਛ ਵਿੱਚ ਰਕੇਸ਼ ਕੁਮਾਰ ਉਰਫ ਟੋਨੀ ਨੇ ਮੰਨਿਆ ਕਿ ਉਹ ਸਾਲ 2012 ਤੋਂ ਹੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ । ਪਹਿਲਾ ਵੀ ਉਸ ਪਰ ਜਲੰਧਰ ਸ਼ਹਿਰ ਦੇ ਵੱਖ – ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ । ਉਹ ਇਹ ਸ਼ਰਾਬ ਗੁਰਾਇਆ ਇਲਾਕਾ ਤੋਂ 2900 / – ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਲਿਆ ਕੇ 4200 / – ਦੇ ਹਿਸਾਬ ਨਾਲ ਅੱਗੇ ਵੇਚ ਦਿੰਦਾ ਸੀ । ਕੁੱਲ ਬ੍ਰਾਮਦਗੀ : 1. 96 ਬੋਤਲਾਂ ਸ਼ਰਾਬ ਠੇਕਾ ਮਾਰਕਾ PARTY SPECIAL 2. ਇੱਕ ਕਾਰ ਮਾਰਕਾ ਹੋਡਾ ਸਿਵਿਕ ਨੰਬਰ PB08 – BG – 6607 ਦੋਸ਼ੀ ਰਕੇਸ਼ ਕੁਮਾਰ ਉਰਫ ਟੋਨੀ ਖਿਲਾਫ ਪਹਿਲਾ ਦਰਜ ਹੋਏ ਕੁੱਲ ਮੁੱਕਦਮੇ : 1. ਮੁ ਨੰ : 63 ਮਿਤੀ 04.08.10 ਅ / ਧ 13 ਏ – 3-67 ਜੂਆ ਐਕਟ ਥਾਣਾ ਭਾਰਗੋ ਕੈਂਪ ਜਲੰਧਰ 2. ਮੁ ਨੰ : 204 ਮਿਤੀ 19.10.11 ਅ / ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ 3. ਮੁ ਨੰ : 56 ਮਿਤੀ 18.03.12 ਅ / ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ 4. ਮੁ ਨੰ : 141 ਮਿਤੀ 19.07.16 ਅ / ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ 5. ਮੁ ਨੰ : 96 ਮਿਤੀ 15.06.17 ਅ / ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ 6. ਮੁ ਨੰ : 151 ਮਿਤੀ 07.08.18 ਅ / ਧ 61-1-14 ਐਕਸਾਈਜ ਐਕਟ ਥਾਣਾ ਭਾਰਗੋ ਕੈਂਪ ਜਲੰਧਰ

Leave a Reply

Your email address will not be published. Required fields are marked *

error: Content is protected !!