ਜਲੰਧਰ ਦਿਹਾਤੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਅਹਿਮ ਸਫਲਤਾ ਹਾਸਲ ਹੋਈ।

( ਵਿਵੇਕ/ਗੂਰਪਰੀਤ/ਲਵਜੀਤ)
ਡਾ : ਸੰਦੀਪ ਕੁਮਾਰ ਗਰਗ , ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ , ਜਿਲ੍ਹਾ ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਮੇਰੀ ਬਦਲੀ ਐਸ.ਐਸ.ਪੀ. ਜਲੰਧਰ ( ਦਿਹਾਤੀ ) ਤੋਂ ਬਤੌਰ ਐਸ.ਐਸ.ਪੀ. ਜਿਲਾ ਪਟਿਆਲਾ ਦੀ ਹੋਈ ਹੈ।ਜੋ ਅੱਜ ਜਿਲ੍ਹਾ ਜਲੰਧਰ ਦਾ ਚਾਰਜ ਛੱਡਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਣਾ ਚਹੁੰਦਾ ਹਾਂ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਅਹਿਮ ਸਫਲਤਾ ਹਾਸਲ ਹੋਈ ਜਦੋ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਨਕੋਦਰ ਵਾਲੀ ਸਾਈਡ ਤੋਂ ਆਉਂਦੀ ਇੱਕ ਗੱਡੀ ਸਫਾਰੀ ਪੀ.ਬੀ. 08 ਸੀ.ਡੀ. 9070 ਰੰਗ ਸਿਲਵਰ ਨੂੰ ਰੋਕ ਕੇ ਚੈਕ ਕਰਨ ਦਾ ਇਸ਼ਾਰਾ ਕੀਤਾ ਤਾ ਗੱਡੀ ਵਿਚ ਸਵਾਰ ਜੋਗਰਾਜ਼ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵੀਰ ਸਿੰਘ ਅਤੇ ਰੱਜਤ ਉਰਫ ਜੱਜੀ ਪੁੱਤਰ ਸੁਰਜੀਤ ਸਿੰਘ ਸਾਰੇ ਵਾਸੀਆਨ ਫੋਲੜੀਵਾਲ ਜਲੰਧਰ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਕਰਨ ਤੋਂ ਉਹਨਾਂ ਦੇ ਕਬਜਾ ਵਿਚੋ 12 ਪਿਸਤੋਲ ਦੇਸੀ ਅਤੇ 19 ਹੋਂਦ ਜਿੰਦਾ ਬ੍ਰਾਮਦ ਕੀਤੇ ਗਏ । ਜਿਸ ਤੇ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 92 ਮਿਤੀ 08.05.2021 ਅ / ਧ 25-54-59 Arms Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਹੈ । ਕੁੱਲ ਬਾਮਦਗੀ :- 1 ) ਪਿਸਤੌਲ 315 ਬੋਰ = 02 2 ) ਰੌਂਦ 315 ਬੋਰ ਜਿੰਦਾ 3 ) ਰੱਦ 32 ਬੋਰ ਜਿੰਦਾ = 03 4 ਕਾਰਤੂਸ ਜਿੰਦਾ = 02 = 04 2 . ਡਾ : ਸੰਦੀਪ ਕੁਮਾਰ ਗਰਗ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ ) ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 81/2021 ਅ / ਧ 379 – B392 / 18 ਲ ਭ : ਦ : 25/27 ਅਸਲਾ ਐਕਟ ਥਾਣਾ ਸ਼ਾਹਕੋਟ ਜੋ ਬਰਬਿਆਨ ਪਰਮਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗੱਟੀ ਜੱਟਾ ਦਰਜ ਰਜਿਸਟਰ ਹੋਇਆ ਸੀ ਕਿ ਉਸ ਪਾਸੋਂ ਰਾਤ ਸਮੇਂ 02 ਮੋਟਰਸਾਈਕਲਾਂ ਪਰ ਸਵਾਰ 05 ਨਕਾਬਪੋਸ਼ ਨੌਜਵਾਨਾ ਨੇ ਪਿਸਤੌਲ ਦੀ ਨੋਕ ਤੇ 11,000 ਰੁਪਏ , ਮੋਬਾਇਲ ਫੋਨ ਸੈਮਸੰਗ , ਮੋਟਰਸਾਈਕਲ ਨੰਬਰ PB – 29 – AB – 5007 ਮਾਰਕਾ ਪਲਟੀਨਾ ਦੀ ਖੋਹ ਕੀਤੀ ਸੀ । ਜਿਸਦੀ ਤਫਤੀਸ਼ ਦੌਰਾਨ sI ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਗੈਂਗ ਦੇ ( 12 ਮੈਂਬਰ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਚੱਕ ਪਿੱਪਲੀ ਥਾਣਾ ਲੋਹੀਆ ਜਿਲ੍ਹਾ ਜਲੰਧਰ , ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਸਤਨਾਮ ਸਿੰਘ ਵਾਸੀ ਖੁਰਸ਼ੈਦਪੁਰ ਥਾਣਾ ਸਿਧਵਾ ਬੋਟ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਵੱਖ – ਵੱਖ ਵਾਰਦਾਤਾਂ ਵਿੱਚ ਖੋਹ ਕੀਤੇ ਹੋਏ 03 ਮੋਟਰਸਾਈਕਲ , 01 ਐਕਟਿਵਾ ( ਸਕੂਟਰੀ ) , ਇੱਕ ਮੋਬਾਇਲ ਫੋਨ ਅਤੇ ਇੱਕ ਪਿਸਤੌਲ ਦੋਸੀ ਅਤੇ ਇੱਕ ਰੌਦ 315 ਬੋਰ ਬਾਮਦ ਕੀਤਾ ਗਿਆ । ਦੋਸ਼ੀਆਂ ਦੀ ਮੁੱਢਲੀ ਪੁੱਛ – ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਪਿਸਤੌਲ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ – ਖੋਹਾਂ ਕਰਦੇ ਸਨ । ਇਹਨਾਂ ਵਲੋਂ ਜਿਲਾ ਮੋਗਾ , ਫਿਰੋਜ਼ਪੁਰ ਅਤੇ ਜਲੰਧਰ ਦੇ ਏਰੀਏ ਵਿਚ ਲੁੱਟਾਂ – ਖੋਹਾਂ ਦੀਆਂ 09 ਵੱਖ ਵੱਖ ਵਾਰਦਾਤਾਂ ( ਜਿਵੇਂ ਕਿ ਪੈਟੋਲ ਪੰਪ , ਰਾਹਗੀਰਾ ਦੀ ਪਿਸਤੌਲ ਦੀ ਨੋਕ ਪਰ ਲੁੱਟ ਆਦਿ ) ਕਰਨ ਦਾ ਖੁਲਾਸਾ ਹੋਇਆ ਹੈ । ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀਆ ਹੈ , ਜੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਬਾਮਦਗੀ : 1 ) ਇੱਕ ਪਿਸਤੌਲ ਦੇਸੀ ਸਮੇਤ 31 ਰੌਂਦ 315 ਬੋਰ ਜਿੰਦਾ 2 ) ਮੋਟਰਸਾਈਕਲ ਪਲਟੀਨਾ ਨੰਬਰ PB – 29 – AB – 5007 3 ਮੋਟਰਸਾਈਕਲ ਡਿਸਕਵਰ 4 ) ਐਕਟਿਵਾ ਸਕੂਟਰੀ ) 5 ) ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ 6 ) ਇੱਕ ਮੋਬਾਇਲ ਫੋਨ 3 . ਇਸ ਤੋਂ ਇਲਾਵਾ ਡਾ : ਸੰਦੀਪ ਕੁਮਾਰ ਗਰਗ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ ) ਜੀ ਨੇ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਮੋਰੀ ਬਤੌਰ ਐਸ.ਐਸ.ਪੀ. ਜਲੰਧਰ ( ਦਿਹਾਤੀ ) ਦੀ ਤਾਇਨਤੀ ਦੋਰਾਨ ਆਮ ਪਬਲਿਕ ਅਤੇ ਪ੍ਰੈੱਸ / ਮੀਡੀਆ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ । ਜਿਸ ਸਦਕਾ ਜਿਲ੍ਹੇ ਅੰਦਰ ਪੂਰਨ ਤੌਰ ਤੇ ਅਮਨ ਅਮਾਨ ਰਿਹਾ ਹੈ । ਇਸ ਤੋਂ ਇਲਾਵਾ ਜਿਲਾ ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਪੂਰੀ ਲਗਨ ਤੇ ਮਿਹਨਤ ਨਾਲ ਇੱਕ ਟੀਮ ਦੇ ਤੌਰ ਤੇ ਕੰਮ ਕਰਦੇ ਹੋਏ ਬਹੁਤ ਸਲਾਘਾਯੋਗ ਕੰਮ ਕੀਤੇ ਹਨ , ਜਿਸ ਸਦਕਾ ਮਾੜੇ ਅਨਸਰਾ ਪਰ ਪੁਲਿਸ ਦੀ ਚੰਗੀ ਪਕੜ ਰਹੀ ਹੈ । ਅਖੀਰ ਵਿਚ ਡਾ . ਸੰਦੀਪ ਕੁਮਾਰ ਗਰਗ ਜੀ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ । ਕਿ ਕਰੋਨਾ ਮਹਾਮਾਰੀ ਤੋਂ ਬਚਨ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ , ਜਿਵੇਂ ਕਿ ਮਾਸਕ ਪਹਿਨ ਕੇ ਰੱਖਣਾ , ਵਾਰ ਵਾਰ ਹੱਥ ਧੋਣੇ ਤੇ ਸੈਨੀਟਾਈਜ਼ ਕਰਨੇ , ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਅਤੇ ਬੇਲੋੜੇ ਇੱਕਠ ਨਾ ਕਰਨਾ ਅਤੇ ਬਿਨਾ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਲਈ ਅਪੀਲ ਕੀਤੀ ਹੈ ਅਤੇ ਘਰ ਰਹੋ ਤੇ ਸੁਰੱਖਿਆ ਰਹੋ ਦੋ ਸਲੋਗਨ ਨੂੰ ਹੀ ਤਰਜੀਹ ਦੇਣ ਬਾਰੇ ਕਿਹਾ ਹੈ । ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਜਿਲਾ ਜਲੰਧਰ ( ਦਿਹਾਤੀ ) ਵਿਚ ਜਿੰਨਾ ਵੀ ਸਮਾਂ ਮੈਂ ਰਿਹਾ ਹਾਂ ਇਥੋਂ ਦੀ ਮਮੂਰੀ ਮੇਰੀ ਜਿੰਦਗੀ ਦੀ ਅਭੁੱਲ ਯਾਦ ਦੇ ਤੌਰ ਤੇ ਸਦਾ ਮੋਰੋ ਦਿਲ ਵਿਚ ਰਹੋਗੀ ।

Leave a Reply

Your email address will not be published. Required fields are marked *

error: Content is protected !!