ਨਵਾਂਸ਼ਹਿਰ, (ਪਰਮਿੰਦਰ ਨਵਾਂਸ਼ਹਿਰ)
ਸ਼੍ਰੋਮਣੀ ਅਕਾਲੀਦਲ ਬੀ ਸੀ ਵਿੰਗ ਦੋਆਬਾ ਜੋਨ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਵੱਲੋ ਹਲਕਾ ਨਵਾਂਸ਼ਹਿਰ ਦੇ ਪਿੰਡ ਦੋਪਾਲਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਓਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਕਿਸਾਨ ਦੀ ਮੰਡੀਆਂ ਵਿੱਚੋ ਫ਼ਸਲ ਚੁੱਕਣ ਵਿੱਚ ਬੁਰੀ ਤਰਾਂ ਫੇਲ ਹੋਈ ਹੈ, ਮੰਡੀਆਂ ਵਿੱਚ ਕਣਕ ਦੇ ਅੰਬਾਰ ਲਗੇ ਹੋਏ ਹਨ, ਉਹਨਾਂ ਕਿਹਾ ਕਿ ਕਿਸਾਨਾਂ ਦੀ ਬਣਦੀ ਆਦਿਗੀ ਵੀ ਸਰਕਾਰ ਸਮੇ ਸਿਰ ਨਹੀਂ ਕਰ ਰਹੀ ਹੈ, ਮਜਦੂਰਾਂ ਦਾ ਹਾਲ ਮੰਡੀਆਂ ਚ ਬਹੁਤ ਮਾੜਾ ਹੈ, ਜਾਡਲਾ ਨੇ ਸੂਬਾ ਸਰਕਾਰ ਨੂੰ ਸਖਤੀ ਨਾਲ ਨੋਟਿਸ ਲੈਂਦੇ ਹੋਏ ਕਿਹਾ ਕਿ ਕਿਸਾਨਾਂ ਦੀ ਫ਼ਸਲ ਜਲਦੀ ਹੀ ਮੰਡੀਆਂ ਵਿੱਚੋ ਚੁੱਕ ਕਿ ਕਿਸਾਨਾਂ ਦੀ ਬਣਦੀ ਰਕਮ ਦੀ ਆਦਿਗੀ ਕੀਤੀ ਜਾਵੇ,ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਤਾਰਾ ਸਿੰਘ ਸ਼ੇਖੂਪੁਰ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜਾ ਮਾਫੀ ਦੀ ਝੂਠੀ ਸੋਹੰ ਖਾ ਕਿ ਕਿਸਾਨਾਂ ਨਾਲ ਝੂਠਾ ਵਾਹਦਾ ਕਰਕੇ ਸੂਬੇ ਵਿੱਚ ਸਰਕਾਰ ਬਣਾਈ ਸੀ ਜੋ ਸਰਾਸਰ ਗ਼ਲਤ ਸੀ! ਇਸ ਮੌਕੇ ਤੇ ਅਮਰੀਕ ਸਿੰਘ ਸਰਕਲ ਪ੍ਰਧਾਨ,ਜੋਬਨ ਸਿੰਘ ਮੀਰਪੁਰ ਮੀਤ ਪ੍ਰਧਾਨ ਦੋਆਬਾ ਜੋਨ, ਸਰਪੰਚ ਹਰਦੇਵ ਸਿੰਘ, ਰਾਵਿੰਦਰ ਸਿੰਘ ਪੰਚ, ਮਨੋਹਰ ਸਿੰਘ ਮਨੀ,ਅਮਨਦੀਪ ਸਿੰਘ, ਰਾਜੂ ਸ਼ਾਹਪੁਰ ਪਟੀ,ਆਦਿ ਹਾਜਰ ਸਨ!