ਜਲੰਧਰ ( ਗੁਰਪ੍ਰੀਤ /ਲਵਜੀਤ /ਪਰਮਜੀਤ ਪੰਮਾ ) ਕੋਰੋਨਾ ਦੀ ਵੱਧ ਰਹੀ ਮਹਾਮਾਰੀ ਦੌਰਾਨ ਪੂਰੇ ਦੇਸ਼ ਵਿੱਚ ਆਕਸੀਜਨ ਸੀਲੈਂਡਰ ਤੇ ਹੋਰ ਵੀ ਜ਼ਰੂਰੀ ਸਮੱਗਰੀ ਜੋ ਕਿ ਕੋਰੋਨਾ ਦੇ ਬਚਾਅ ਲਈ ਵਰਤੀ ਜਾਂਦੀ ਹੈ ਉਸ ਦੀ ਰੱਜ ਕੇ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ । ਇਸੇ ਤਰਾਂ ਬੀਤੇ ਦਿਨੀਂ ਜਲੰਧਰ ਦੇ ਵਿੱਚ ਇੱਕ ਨਿੱਜੀ ਕੰਪਨੀ ਵਲੋਂ ਆਕਸੀਜਨ ਸੀਲੈਂਡਰ ਜਿਆਦਾ ਰੇਟ ਤੇ ਵੇਚੇ ਜਾ ਰਹੇ ਸੀ ਜਿਸ ਤੇ ਹੁਣ ਮਾਮਲਾ ਵੀ ਦਰਜ ਹੋ ਚੁਕਾ ਹੈ । ਜਿਸ ਕਾਰਨ ਜਲੰਧਰ ਦੇ ਡੀਸੀ ਘਨਸ਼ਯਾਮ ਥੋਰੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਇਸੇ ਤਰਾਂ ਦਾ ਕੋਈ ਕੋਰੋਨਾ ਸਮੱਗਰੀ ਸਬੰਧੀ ਦੀ ਕੋਈ ਬਲੈਕ ਮਾਰਕੀਟਿੰਗ ਕਰਦਾ ਹੈ ਤਾਂ ਉਸਦਾ ਸਟਿੰਗ ਕਰ ਸਾਨੂੰ ਭੇਜਿਆ ਜਾਵੇ । ਸਟਿੰਗ ਕਰਨ ਵਾਲੇ ਨੂੰ ਜਲੰਧਰ ਡੀਸੀ ਵਲੋਂ 25 ਹਜ਼ਾਰ ਦਾ ਇਨਾਮ ਐਲਾਨਿਆ ਗਿਆ ਹੈ ।