ਨਵਾਂਸ਼ਹਿਰ 22ਅਪ੍ਰੈਲ ( ਪਰਮਿੰਦਰ ਨਵਾਂਸ਼ਹਿਰ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਮਹਿੰਗੀ ਬਿਜਲੀ ਖਿਲਾਫ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਜੀ ਦੀ ਪ੍ਰਧਾਨਗੀ ਹੇਠ ਜਾਡਲਾ ਦੇ ਮੇਨ ਬਾਜ਼ਾਰ ਵਿੱਚ ਬਿਜਲੀ ਬਿੱਲ ਸਾੜਕੇ ਸੰਕੇਤਕ ਰੂਪ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਇਕੱਠੇ ਹੋਏ ਦੁਕਾਨਦਾਰ ਭਰਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਇਹ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਕਿ ਅਸੀਂ ਸਰਕਾਰ ਬਣਾਉਂਦੇ ਸਾਰ ਹੀ ਅਕਾਲੀ ਦਲ ਵੱਲੋਂ ਜੋ ਬਿਜਲੀ ਕੰਪਨੀਆਂ ਨਾਲ ਸਮਝੌਤੇ ਕੀਤੇ ਹੋਏ ਹਨ ਉਨ੍ਹਾਂ ਨੂੰ ਤੁਰੰਤ ਰੱਦ ਕਰਕੇ ਲੋਕਾਂ ਨੂੰ ਇਸ ਬਿਜਲੀ ਮਾਫ਼ੀਏ ਤੋਂ ਛੁਟਕਾਰਾ ਦਿਵਾਏਗੀ। ਪਰ ਸਾਢੇ ਚਾਰ ਸਾਲ ਸੱਤਾ ਵਿਚ ਰਹਿਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਬਿਜਲੀ ਸਸਤੀ ਤਾਂ ਕੀ ਕਰਨੀ ਸੀ ਉਲਟਾ 13 ਵਾਰ ਬਿਜਲੀ ਦੇ ਰੇਟ ਵਧਾ ਦਿੱਤੇ । ਅੱਜ ਪੰਜਾਬ ਦਾ ਹਰ ਵਰਗ ਇਸ ਮਹਿੰਗੀ ਬਿਜਲੀ ਤੋਂ ਬੇਹੱਦ ਦੁੱਖੀ ਹੈ ਅਤੇ ਕੈਪਟਨ ਸਰਕਾਰ ਵਲੋਂ ਪੰਜਾਬੀਆਂ ਨਾਲ ਧੋਖਾ ਕਰਕੇ ਜਿਸ ਤਰ੍ਹਾਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈਂ ਅਤੇ ਹੁਣ ਕੋਈ ਇਕ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਬਹੁਤ ਗੁੱਸਾ ਹੈ। 2022 ਵਿੱਚ ਪੰਜਾਬ ਦੇ ਲੋਕ ਇਨ੍ਹਾਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬੈਠੇ ਹਨ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਹਰ ਪਾਰਟੀ ਦਾ ਚੋਣ ਮੈਨੀਫੈਸਟੋ ਇਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਤਾਂ ਜੋ ਅਗਰ ਕੋਈ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕਹੀਂ ਗੱਲ ਪੂਰੀ ਨਹੀਂ ਕਰਦੀ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਵੱਲੋਂ ਜਾਡਲੇ ਦੇ ਮੇਨ ਬਾਜ਼ਾਰ ਵਿੱਚ ਮੀਟਿੰਗ ਦਾ ਆਯੋਜਨ ਕਰਨ ਲਈ ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਵਨੀਤ ਰਾਣਾ ਜਾਡਲਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਯੂਥ ਵਿੰਗ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਅਟਵਾਲ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਯੂਥ ਵਿੰਗ ਵਾਇਸ ਪ੍ਰਧਾਨ ਵਨੀਤ ਜਾਡਲਾ, ਸੀਨੀਅਰ ਆਗੂ ਮੁਕੇਸ਼ ਜਾਡਲਾ, ਸੋਨੂੰ ਜਾਡਲਾ, ਬੰਟੀ ਰਾਣਾ ਜਾਡਲਾ, ਰਿੰਚੀ ਰਾਣਾ ਮਝੂਰ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਕਾਲਾ ਚੋਪੜਾ, ਸੰਦੀਪ ਸ਼ੀਲਾ, ਬੌਬੀ ਅਰੋੜਾ, ਰਣਜੀਤ ਸਿੰਘ ਸਿਆਣ, ਸੂਬੇਦਾਰ ਅਮਰੀਕ ਸਿੰਘ, ਦੀਸ਼ਾ ਜਾਡਲਾ, ਲੱਕੀ ਜਾਡਲਾ, ਸੋਨੂੰ ਜੂਸ, ਰਿੱਕੀ ਅਰੌੜਾ, ਸੁਖਵਿੰਦਰ ਸਿੰਘ ਸਿਆਣ, ਰਵੀ ਕੁਮਾਰ, ਆਦਿ ਮੈਂਬਰਾਂ ਨੇ ਇਕੱਠੇ ਹੋਕੇ ਬਿਜਲੀ ਬਿੱਲ ਸਾੜਕੇ ਸੰਕੇਤਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।