ਜਲੰਧਰ (ਪਰਮਜੀਤ ਪੰਮਾ/ਗੌਰਵ)
ਪਰਾਗਪੁਰ ਚੌਕੀ ਵੱਲੋਂ ਇਕ ਵਿਅਕਤੀ ਨੂੰ ਅਧੂਰੀ ਪਈ ਖਾਲੀ ਇਮਾਰਤ ਵਿੱਚ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹੋਏ, ਕੀਤਾ ਗ੍ਰਿਫਤਾਰ, ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਪਰਾਗਪੁਰ ਐੱਸਆਈ ਬਲਜਿੰਦਰ ਸਿੰਘ ਦੀ ਅਗਵਾਈ ‘ਚ ਏਐੱਸਆਈ ਹਰਭਜਨ ਲਾਲ ਪੁਲਸ ਪਾਰਟੀ ਸਮੇਤ ਜੇ ਐੱਨ ਨੇ ਚੌਕ ਚ ਮੌਜੂਦ ਸੀ ਮੁਖਬਰ ਖਾਸ ਦੀ ਇਤਲਾਹ ਤੇ ਦੀਪਨਗਰ ਡਿਫੈਂਸ ਕਾਲੋਨੀ ਚ ਇਕ ਅਧੂਰੀ ਪਈ ਇਮਾਰਤ ਚੋਂ ਵਿਅਕਤੀ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਮੁਲਜ਼ਮ ਦੀ ਪਛਾਣ ਕੁਲਦੀਪ ਵਾਸੀ ਫੈਜ਼ਾਬਾਦ ਯੂਪੀ ਹਾਲ ਵਾਸੀ ਕਿਰਾਏਦਾਰ ਸੋਫੀ ਪਿੰਡ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੌਕੇ ਤੇ ਮੁਲਜ਼ਮ ਕੋਲੋਂ ਰੋਲ ਕੀਤਾ 10 ਰੁਪਏ ਦਾ ਨੋਟ ਸਿਲਵਰ ਪੇਪਰ ਤੇ ਲਾਈਟਰ ਬਰਾਮਦ ਕੀਤਾ ਗਿਆ ਮੁਲਜ਼ਮ ਖ਼ਿਲਾਫ਼ ਥਾਣਾ ਛਾਉਣੀ ਵਿਖੇ ਮੁਕੱਦਮਾ ਨੰਬਰ 35/ 19-4 21/27-61-85 ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ, ਕਿ ਪਰਾਗਪੁਰ ਚੌਕੀ ਪੁਲਸ ਵੱਲੋਂ ਪਾਸਕੋ ਐਕਟ ਤਹਿਤ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ।
ਅਜੈਬ ਸਿੰਘ ਨੇ ਦੱਸਿਆ, ਕਿ ਮੁਲਜ਼ਮ ਦੀ ਪਛਾਣ ਅਜਮੇਰ ਸਿੰਘ, ਉਰਫ ਜੈਮਲ ਵਾਸੀ ਕੋਟ ਕਲਾਂ ਵਜੋਂ ਹੋਈ ਹੈ। ਮੁਲਜ਼ਮ ਖਿਲਾਫ ਥਾਣਾ ਛਾਉਣੀ ਵਿਖੇ 12 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਤੇ ਪਿਓ ਦੀ ਕਾਰਵਾਈ ਚੱਲ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਡਰਦਾ ਫ਼ਰਾਰ ਹੋ ਗਿਆ ਸੀ।