ਵਿਜੀਲੈਂਸ ਦੀ ਟੀਮ ਨੇ ਸਮਾਣਾ ਸਿਟੀ ਥਾਣਾ ਮੁਖੀ, ਮੁਨੀਸ਼ ਤੇ ਹੋਮਗਾਰਡ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਹਿਰਾਸਤ ਵਿਚ ਲਿਆ

 

(ਵਿਵੇਕ/ਗੌਰਵ/ਕੂਨਾਲ ਤੇਜੀ)
ਵਿਜੀਲੈਂਸ ਦੀ ਟੀਮ ਨੇ ਸਮਾਣਾ ਸਿਟੀ ਥਾਣਾ ਮੁਖੀ, ਮੁਨੀਸ਼ ਤੇ ਹੋਮਗਾਰਡ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਹਿਰਾਸਤ ਵਿਚ ਲਿਆ ਹੈ। ਥਾਣਾ ਵਿਜੀਲੈਂਸ ਬਿਓਰੋ ਪਟਿਆਲਾ ਵਿਚ ਥਾਣਾ ਮੁਖੀ ਕਰਨਵੀਰ ਸਿੰਘ, ਮੁਨਸ਼ੀ ਮੱਖਣ ਸਿੰਘ ਤੇ ਹੋਮਗਾਰਡ ਮੁਲਾਜ਼ਮ ਵਿਰਸਾ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਜਤਿੰਦਰਪਾਲ ਸਿੰਘ ਨੇ ਇਸ ਸੰਗੀਨ ਮਾਮਲੇ ਬਾਰੇ ਦੱਸਿਆ ਕਿ ਸਮਾਣਾ ਸਿਟੀ ਥਾਣਾ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਸਬੰਧੀ ਉਸ ਦੇ ਪਤੀ ‘ਤੇ ਮੁਕੱਦਮਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਇਸ ਮਾਮਲੇ ਵਿਚ ਮਦਦ ਕਰਨ ਲਈ ਥਾਣੇ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਰਿਸ਼ਵਤ ਦੀ ਮੰਗ ਕੀਤੀ ਤੇ ਮਜਬੂਰਨ ਇਸ ਮੰਗ ਦੇ ਤਹਿਤ ਬੀਤੇ ਦਿਨੀ ਉਨ੍ਹਾਂ ਨੇ 10 ਹਜ਼ਾਰ ਰੁਪਏ ਦਿੱਤੇ ਸਨ।

One thought on “ਵਿਜੀਲੈਂਸ ਦੀ ਟੀਮ ਨੇ ਸਮਾਣਾ ਸਿਟੀ ਥਾਣਾ ਮੁਖੀ, ਮੁਨੀਸ਼ ਤੇ ਹੋਮਗਾਰਡ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਹਿਰਾਸਤ ਵਿਚ ਲਿਆ

Leave a Reply

Your email address will not be published. Required fields are marked *

error: Content is protected !!