ਲਹਿਰਾਗਾਗਾ 16 ਅਪ੍ਰੈਲ ( ਸਵਰਨ ਜਲਾਣ )
ਇਸ ਗੱਲ ਦਾ ਪ੍ਰਗਟਾਵਾ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ 196 ਵੇ ਦਿਨ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਨੇ ਕੀਤਾ।
ਉਹਨਾਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਮੰਡੀਆਂ ਵਿੱਚ 90% ਤੋਂ ਵੱਧ ਆ ਚੁੱਕੀ ਹੈ। ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ ।ਪਰ ਮੰਡੀਆਂ ਚ ਸਰਕਾਰੀ ਖਰੀਦ ਨਾਂ ਮਾਤਰ ਹੋ ਰਹੀ ਹੈ ਜੇ ਕਿਤੇ ਥੋੜੀ ਬਹੁਤੀ ਬੋਲੀ ਲੱਗੀ ਵੀ ਹੈ ,ਉਥੇ ਬਾਰਦਾਨੇ ਦਾ ਕੋਈ ਪ੍ਰਬੰਧ ਨਹੀਂ ਹੈ। ਬਹੁਤ ਸਾਰੀਆਂ ਮੰਡੀਆਂ ਵਿੱਚ ਤਾਂ ਲਾਇਟਾ ਦਾ ਪੁਖਤਾ ਪ੍ਰਬੰਧ ਵੀ ਨਹੀਂ ਕੀਤਾ ਗਿਆ। ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਖੂਨ ਪਸੀਨੇ ਦੀ ਫ਼ਸਲ ਨੂੰ ਬਿਨਾਂ ਕਿਸੇ ਸਰਕਾਰੀ ਪ੍ਰਬੰਧ ਤੋਂ ਰੁਲਦੀ ਵੇਖ ਬਹੁਤ ਪ੍ਰੇਸ਼ਾਨ ਹੈ। ਬਹੁਤਿਆਂ ਕਿਸਾਨਾਂ ਨੂੰ ਤਾਂ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਮੰਡੀਆਂ ਵਿੱਚ ਰੁਲ ਦਿਆਂ ਨੂੰ ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਥੇ ਜਾ ਕੇ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ।ਉਪਰੋ ਮੋਸਮ ਖ਼ਰਾਬ ਹੋਣ ਦੇ ਖਦਸੇ ਜਿਤਾਏ ਜਾ ਰਹੇ ਹਨ। ਖੁਲ੍ਹੇ ਅਸਮਾਨ ਹੇਠ ਪਈ ਫਸਲ ਖ਼ਰਾਬ ਹੋਣ ਦਾ ਡਰ ਕਿਸਾਨਾਂ ਨੂੰ ਦਿਨ ਰਾਤ ਸਤਾ ਰਿਹਾ ਹੈ। ਉਹਨਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਮੁਸ਼ਕਲਾਂ ਦਾ ਨਿਪਟਾਰਾ ਕਰਾਉਣ ਲਈ 17 ਅਪ੍ਰੈਲ ਨੂੰ ਐਸ਼. ਡੀ. ਐਮ ਦਫਤਰ ਚ ਲੋਕਾਂ ਵੱਡਾ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਵਲੋਂ ਧਰਨਾ ਦਿੱਤਾ ਜਾਵੇਗਾ। ਕਿਉਂਕਿ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਐਸ਼ .ਡੀ.ਐਮ ਦੇ ਹੱਥਾਂ ਵਿਚ ਹੈ।
ਕਣਕ ਦੀ ਸਰਕਾਰੀ ਖਰੀਦ ਜਲਦ ਤੋਂ ਜਲਦ ਕਰਵਾਈ ਜਾਵੇ।
ਮੰਡੀਆਂ ਵਿੱਚ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਵੇ।
ਲਾਇਟਾ ਸੰਬਧੀ ਆ ਰਹੀਆਂ ਮੁਸਕਲਾਂ ਨੂੰ ਦੂਰ ਕੀਤਾ ਜਾਵੇ।
ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਕਿਲਤ ਨੂੰ ਦੂਰ ਕੀਤਾ ਜਾਵੇ। ਕਿਸਾਨਾਂ ਨੂੰ ਫਸਲ ਦੀ ਬਣਦੀ ਪੂਰੀ ਰਕਮ ਕਣਕ ਵਿਕਣ ਦੇ ਤੁਰੰਤ ਹੀ ਰਕਮ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਜਾਵੇ। ਉਹਨਾਂ ਕਿਹਾ ਜ਼ੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਜਾ ਕਿਸੇ ਕਿਸੇ ਕਿਸਮ ਦੀ ਢਿਲ ਜਾ ਦੇਰੀ ਕੀਤੀ ਤਾਂ ਧਰਨਾਂ ਪੱਕੇ ਤੌਰ ਤੇ ਲਗਾ ਦਿੱਤਾ ਜਾਵੇਗਾ।
ਇਸ ਮੌਕੇ ਧਰਮਿੰਦਰ ਸਿੰਘ ਪਸੋਰ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਕਰਨੈਲ ਗਨੋਟਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਰਾਮਚੰਦ ਸਿੰਘ ਚੋਟੀਆਂ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ,ਰਾਮ ਸਿੰਘ ਨੰਗਲਾ, ਜਸ਼ਨਦੀਪ ਕੋਰ ਪਸੋਰ, ਕਰਮਜੀਤ ਕੌਰ ਭੁਟਾਲ ਕਲਾ ਅਤੇ ਹੋਰ ਆਗੂ ਹਾਜ਼ਰ ਸਨ।