ਕਬੱਡੀ ਖਿਡਾਰੀ ਸਰਬੇ ਚੌਂਦੇ ਦਾ 11ਵੀਂ ਵਾਰ ਬੋਲਟ ਮੋਟਰਸਾਈਕਲ ਨਾਲ ਸਨਮਾਨ

ਭਵਾਨੀਗੜ੍ਹ 10 ਅਪ੍ਰੈਲ ਸਵਰਨ ਜਲਾਣ
ਇਥੋਂ ਨੇੜੇ ਪਿੰਡ ਜਲਾਣ ਵਿਖੇ ਸ਼ਿੰਗਾਰਾ ਸੰਧੂ ਈਲਵਾਲ ਦੀ ਨਿੱਘੀ ਯਾਦ ਵਿੱਚ ਪਹਿਲਾਂ ਕਬੱਡੀ ਕੱਪ 10 ਅਪ੍ਰੈਲ ਨੂੰ ਜਲਾਣ ਵਿਖੇ ਕਰਵਾਇਆ ਗਿਆ। ਜਿੱਥੇ ਕਬੱਡੀ ਖਿਡਾਰੀ ਸਰਬਾ ਚੌਂਦਾ ਦਾ ਗੋਲਡੀ ਭਲਵਾਨ, ਚੰਨਾ ਜਲਾਣ, ਬਲਵਿੰਦਰ ਸਿੰਘ ਢੰਡਾ, ਅ੍ਰਮਿਤ ਜਲਾਣ, ਕੇਵਲ ਸਿੰਘ ਸਾਬਕਾ ਸਰਪੰਚ ਜਲਾਣ ਐਮ.ਡੀ ਕੇਟੀ ਰੋਇਲ ਹੋਟਲ ਸੰਗਰੂਰ ਵੱਲੋਂ ਬੋਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ।
ਮਾਂ ਖੇਡ ਕਬੱਡੀ ਦਾ ਉਹ ਖਿਡਾਰੀ ਜੋ ਸਰੀਰ ਭਾਵੇਂ ਨਿੱਕਾ ਰੱਖਦਾ ਪਰ ਕਬੱਡੀਆਂ ਸਿਰੇ ਦੇ ਜਾਫੀਆ ਤੇ ਪਾ ਦਿੰਦਾ,,
ਕਬੱਡੀ ਜਗਤ ਦਾ ਵਧੀਆ ਸੁਭਾਅ ਦੇ ਨਾਲ ਨਾਲ ਪੜ੍ਹਿਆ_ਲਿਖਿਆ ਖਿਡਾਰੀ ਆ ਗੱਭਰੂ,, ਸਰਬੇ ਦਾ ਪੂਰਾ ਨਾਮ
ਸਰਬਜੀਤ ਸਿੰਘ ਆ,, ਜਿਸ ਦਾ ਜਨਮ 23 ਜਨਵਰੀ 1994 ਨੂੰ ਜ਼ਿਲਾ ਸੰਗਰੂਰ ਦੇ ਪਿੰਡ ਚੌਂਦਾ ਵਿੱਚ ਸਰਦਾਰ ਗੁਰਮੇਜ ਸਿੰਘ ਦੇ ਘਰ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ।ਸਕੂਲ ਦੀ ਪੜ੍ਹਾਈ ਕਰਦੇ ਕਰਦੇ ਸਰਬਜੀਤ ਸਿੰਘ ਨੇ ਬਚਪਨ ਤੋਂ ਹੀ ਪੰਜਵੀਂ ਜਮਾਤ ਦੌਰਾਨ ਨੈਸ਼ਨਲ ਸਟਾਈਲ ਕਬੱਡੀ ਅਤੇ 32 ਕਿਲੋ ਭਾਰ ਵਰਗ ਦੇ ਮੁਕਾਬਲੇ ਖੇਡਣੇ ਸ਼ੁਰੂ ਕਰ ਦਿੱਤੇ ਸੀ। ਸਾਲ 2012 ਦੇ ਵਿੱਚ ਗੁਰਮੇਜ ਸਿੰਘ ਦੇ ਪੁੱਤ ਨੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਕਬੱਡੀ ਓਪਨ ਦੇ ਵਿੱਚ ਪੱਕੇ ਤੌਰ ਤੇ ਆਪਣੇ ਪਿੰਡ ਦੀ ਟੀਮ ਵੱਲੋਂ ਰੇਡਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਖੇਡ ਮੇਲਿਆਂ ਤੇ ਸਰਬਜੀਤ ਸਿੰਘ ਨੂੰ ਸਰਬੇ ਚੌਂਦੇ ਵਾਲੇ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ।12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਸ ਗੱਭਰੂ ਨੇ ਅੱਗੇ ਦੀ ਪੜ੍ਹਾਈ ਜਾਰੀ ਰੱਖਦਿਆਂ ਮਸਤੂਆਣਾ ਸਾਹਿਬ ਫਿਜੀਕਲ ਕਾਲਜ ਤੋਂ ਡੀ ਪੀ ਐੱਡ ਦੀ ਪੜਾਈ ਸ਼ੁਰੂ ਕਰ ਦਿੱਤੀ।ਸਾਲ 2014 ਦੇ ਵਿੱਚ ਇਸ ਗੱਭਰੂ ਦੀ ਚੋਣ ਨੌਰਥ ਫੈਡਰੇਸ਼ਨ ਦੀ ਟੀਮ ਜਥੇਦਾਰ ਹਨੂੰਮਾਨ ਕਬੱਡੀ ਕਲੱਬ ਮੋਹਾਲੀ ਵੱਲੋਂ ਕੀਤੀ ਗਈ। ਸਾਲ 2016 ਦੇ ਵਿੱਚ ਇਸ ਗੱਭਰੂ ਨੂੰ ਪਹਿਲੀ ਵਾਰ ਮਲੇਸ਼ੀਆ ਦੀ ਧਰਤੀ ਤੇ ਖੇਡਣ ਦਾ ਮੌਕਾ ਮਿਲਿਆ। ਲਗਾਤਾਰ ਵਧੀਆ ਪ੍ਰਦਰਸ਼ਨ ਤੋਂ ਬਾਅਦ ਇਸ ਗੱਭਰੂ ਨੂੰ ਸਾਲ 2017 ਵਿੱਚ ਫਿਰ ਤੋਂ ਮਲੇਸ਼ੀਆ ਦੀ ਧਰਤੀ ਤੇ ਕਬੱਡੀਆਂ ਪਾਉਣ ਲਈ ਸੱਦਿਆ ਗਿਆ। ਸਾਲ 2018 ਦੇ ਵਿੱਚ ਇਸ ਗੱਭਰੂ ਨੇ ਐਨ ਆਰ ਆਈ ਕਲੱਬ ਨਕੋਦਰ ਵੱਲੋਂ ਵਧੀਆ ਕਬੱਡੀਆਂ ਪਾਈਆਂ ਅਤੇ ਸਾਲ 2019 ਨੂੰ ਇਸ ਗੱਭਰੂ ਨੇ ਫਿਲਪਾਈਨ ਵਰਗੇ ਦੇਸ਼ਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਯੂਰਪ ਦੀ ਧਰਤੀ ਤੇ ਵੀ ਸਰਬੇ ਨੇ ਬੱਲੇ ਬੱਲੇ ਕਰਵਾਈ।ਸਾਲ 2020 ਦੇ ਵਿੱਚ ਬਣੀ ਮੇਜਰ ਲੀਗ ਫੈਡਰੇਸ਼ਨ ਦੀ ਟੀਮ ਰੁੜਕਾ ਕਲਾਂ ਵਲੋਂ ਸਰਬੇ ਦੀ ਚੋਣ ਕੀਤੀ ਗਈ ਅਤੇ ਗੱਭਰੂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਹੁਣ ਤੱਕ ਸਰਬੇ ਨੇ ਡੀ ਪੀ ਐੱਡ ਤੋਂ ਬਾਅਦ ਬੀ ਪੀ ਐੱਡ ਦੀ ਪੜ੍ਹਾਈ ਕੀਤੀ ਅਤੇ ਹੁਣ ਐਮ ਪੀ ਐੱਡ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਟੀਚਿੰਗ ਟਰੇਨਿੰਗ ਵੀ ਦਿੰਦਾ ਹੈ। ਸਰਬੇ ਨੇ ਹੁਣ ਤੱਕ 10 ਮੋਟਰਸਾਈਕਲ,6 ਕੂਲਰ,ਨਕਦ ਰਾਸ਼ੀਆਂ,ਕੱਪ,ਸੋਨੇ ਦੀਆਂ ਮੁੰਦਰੀਆਂ,ਐੱਲਸੀਡੀਆਂ ਅਤੇ ਅਨੇਕਾਂ ਇਨਾਮ ਮਾਂ ਖੇਡ ਕਬੱਡੀ ਤੋਂ ਜਿੱਤੇ ਹਨ।ਇਸ ਤੋਂ ਇਲਾਵਾ ਸਰਬਾ ਪੜ੍ਹਾਈ ਦੌਰਾਨ ਕਾਲਜਾਂ ਦੇ ਯੂਨੀਵਰਸਿਟੀ ਮੁਕਾਬਲਿਆਂ ਵਿੱਚੋਂ ਸਟੇਟ ਪੱਧਰ ਤੇ 8 ਵਾਰ ਗੋਲਡਮੈਡਲਿਸਟ ਅਤੇ ਵੱਡੇ ਪੱਧਰ ਤੇ ਵੀ ਕਬੱਡੀ ਖੇਡਦਿਆਂ ਕੲੀ ਵਾਰ ਗੋਲਡ ਮੈਡਲਿਸਟ ਬਣਿਆ ਹੈ।ਹੁਣ ਤੱਕ ਸਰਬੇ ਨੂੰ ਬੁਲਟ ਮੋਟਰਸਾਈਕਲ ਮਹਿੰਦਰ ਸੋਹਾਣਾ,1 ਸੋਨੇ ਦੀ ਚੈਨ ਜਗਜੀਤ ਬਰਾੜ,ਇੱਕ ਐਪਲ ਦਾ ਇਲੈਵਨ ਮੋਬਾਈਲ ਸੁਖਵਿੰਦਰ ਨਾਰਵੇ ਵੱਲੋ ਅਤੇ ਹੋਰ ਕਈ ਵਸਤੂਆਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਕ ਮੈਚ ਦਾ ਜ਼ਿਕਰ ਮੈਂ ਜ਼ਰੂਰ ਕਰੂ ਜੋ ਮੈਂ ਅੱਖੀਂ ਦੇਖਿਆ ਕੁਝ ਸਾਲ ਪਹਿਲਾਂ ਮਲੇਰਕੋਟਲਾ ਦੀ ਧਰਤੀ ਤੇ ਨੋਰਥ ਫੈਡਰੇਸ਼ਨ ਦੇ ਮੈਚ ਚ ਸ਼ਾਹਕੋਟ ਦੇ ਜਾਫੀਆ ਤੇ ਮੋਹਾਲੀ ਕਲੱਬ ਵੱਲੋਂ ਸਿਰੇ ਦੀਆਂ ਕਬੱਡੀਆਂ ਪਾ ਕੇ ਮੇਲਾ ਲੁੱਟ ਲਿਆ ਸੀ ਸ਼ਾਹਕੋਟ ਦੇ ਟਾਪ ਦੇ ਜਾਫ਼ੀ ਵਾਰੋ ਵਾਰੀ ਜੱਫਾ ਲਾਉਣ ਦੀ ਪੂਰੀ ਜੀਦਾਰੀ ਨਾਲ ਕੋਸ਼ਿਸ਼ ਕਰ ਰਹੇ ਸੀ ਪਰ ਸਰਬਾ ਦਰਸ਼ਕਾਂ ਦੇ ਖਚਾ ਖੱਚ ਭਰੇ ਇਕੱਠ ਵਾਲੇ ਮੈਦਾਨ ਚ ਨੱਚਦਾ ਫਿਰਦਾ ਸੀ ਉਸ ਮੈਚ ਨੇ ਸਰਬੇ ਦੀ ਖੇਡ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ,, ਮੈਂ ਮੇਲਿਆਂ ਤੇ ਜਾਂਦਾ ਰਹਿੰਦਾ ਸੀ ਦਰਸ਼ਕ ਕਈ ਦਿਨ ਗੱਲਾਂ ਕਰਦੇ ਰਹੇ ਸੀ ਬਾਅਦ ਚ ਵੀ ਸਰਬੇ ਨੇ ਆਮ ਜਿਹੇ ਸਰੀਰ ਨਾਲ ਝੋਟਿਆ ਵਰਗੇ ਉਚੇ ਲੰਬੇ ਚੌੜੇ ਜਾਫੀਆ ਤੋਂ ਹੱਥ ਨੀ ਧਰਾਇਆ ਤੇ ਜਿਸਨੂੰ ਰੱਬ ਰੂਪ ਦਰਸ਼ਕ ਤਾਰੀਫ ਦੇ ਦੇਣ ਉਹਨੂੰ ਸਟਾਰ ਬਣਨੋ ਕੋਈ ਨੀ ਰੋਕ ਸਕਦਾ,,ਇਹ ਗੱਲ ਦਾ ਮੈਨੂੰ ਉਹਨਾਂ ਦਿਨਾਂ ਚ ਅਹਿਸਾਸ ਹੋਇਆ,, ਉਹਨਾਂ ਦਿਨਾਂ ਚ ਮਲੇਰਕੋਟਲਾ ਏਰੀਆ ਦੇ ਖੇਡ ਮੇਲਿਆਂ ਤੇ ਸਰਬੇ ਦੀ ਵੀ ਕਾਫੀ ਡਿਮਾਂਡ ਰਹੀ ਸੀ,,,
ਸਰਬੇ ਦਾ ਕਹਿਣਾ ਹੈ ਕਿ ਉਹ ਵੱਡੇ ਭਰਾ ਕਬੱਡੀ ਖਿਡਾਰੀ ਅੱਛਰੇ ਵੱਲ ਦੇਖ ਕੇ ਹੀ ਕਬੱਡੀ ਖੇਡਣ ਲੱਗਾ ਸੀ ਅਤੇ ਉਸਦੇ ਅਤੇ ਆਪਣੇ ਪਿਤਾ ਜੀ ਦੇ ਸਹਿਯੋਗ ਨਾਲ ਹੀ ਉਹ ਇਥੋਂ ਤੱਕ ਪਹੁੰਚਿਆ ਹੈ। ਮਨਦੀਪ ਸਿੰਘ ਸਾਈਪ੍ਰਸ ਵਾਲੇ ਨੂੰ ਸਰਬਾ ਆਪਣੀ ਜ਼ਿੰਦਗੀ ਦਾ ਮਾਣ ਸਮਝਦਾ ਹੈ ਕਿਉਂਕਿ ਮਨਦੀਪ ਨੇ ਸਰਬੇ ਨੂੰ ਬਹੁਤ ਸਹਿਯੋਗ ਦਿੱਤਾ ਹੈ। ਸਰਬਾ ਅਛਰੇ ਚੌਂਦੇ ਵਾਲੇ ਨੂੰ ਆਪਣਾ ੳਸਤਾਦ ਮੰਨਦਾ ਹੈ ਕਿਉਂਕਿ ਕਬੱਡੀ ਦੀਆਂ ਬਾਰੀਕੀਆਂ ਬਚਪਨ ਤੋਂ ਹੀ ਕਬੱਡੀ ਕੋਚ ਅੱਛਰੇ ਤੋਂ ਸਿੱਖੀਆਂ ਹਨ।ਆਉਣ ਵਾਲੇ ਸਮੇਂ ਵਿੱਚ ਸਰਬਾ ਫਿਰ ਤੋਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਿੱਚ ਤਕੜੀਆਂ ਰੇਡਾਂ ਪਾਉਂਦਾ ਨਜ਼ਰ ਆਵੇਗਾ ।

Leave a Reply

Your email address will not be published. Required fields are marked *

error: Content is protected !!