ਜੱਬੋਵਾਲ ( ਨਵਾਂਸ਼ਹਿਰ ਪਰਮਿੰਦਰ)
ਮਿੰਨੀ ਪੀ.ਐਚ.ਸੀ ਜੱਬੋਵਾਲ ’ਚ ਸਿਹਤ ਵਿਭਾਗ ਵਲੋ ਕੋਵਿਡ-19 ਵੈਕਸੀਨੈਸ਼ਨ ਕੈਂਪ ਲਗਾਇਆ ਗਿਆ ਜਿਸ ਵਿਚ ੫੦ ਤੋਂ ਵੱਧ ਵਿਆਕਤੀਆਂ ਅਤੇ ਬਜੁਰਗਾ ਨੂੰ ਟੀਕੇ ਲਗਾਏ ਗਏ ਪਿੰਡ ਜੱਬੋਵਾਲ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਨੂੰ ਕੋਵਿਡ-19 ਦੇ ਵੈਕਸੀਨੈਸ਼ਨ (ਇੰਜੇਕਸ਼ਨ) ਲਗਾਏ ਗਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾਂ ਰਣਜੀਤ ਹਰੀਸ਼ ਨੇ ਦੱਸਿਆ ਕਿ ਇਹ ਵੈਕਸੀਨੈਸ਼ਨ ਉਨਾਂ ਵਿਆਕਤੀਆਂ ਨੂੰ ਲਗਾਈ ਗਈ ਹੈ। ਜਿਨ੍ਹਾਂ ਦੀ ਉਮਰ ੪੫ ਸਾਲ ਤੋ ਜਿਆਦਾ ਹੈ। ਇਸੇ ਲੜੀ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਬਲਾਕ ਮੁਜੱਫਰਪੁਰ ਦੀ ਮਿੰਨੀ ਪੀ.ਐਚ.ਸੀ ਜੱਬੋਵਾਲ ਵਿਚ ਹੁਣ ਹਫਤੇ ਦੇ ਸਾਰੇ ਦਿਨਾਂ ਵਿਚ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਬਲਾਕ ਵਿਚ ਚੱਲ ਰਹੇ ਟੀਕਾਕਰਨ ਦੇ ਕੰਮ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾ: ਗੀਤਾਂਜਲੀ ਸਿੰਘ ਨੇ ਕਿਹਾ ਕਿ ‘ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਅਕਤੀ ਇਹ ਟੀਕਾ ਲਗਵਾਏ‘ ਕੋਵਿਡ ਦੇ ਫੈਲਾਅ ਨੂੰ ਰੋਕਣ ਤੇ ਸਿਹਤਮੰਦ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਇਨ੍ਹਾਂ ਕੋਸ਼ਿਸਾ ਵਿਚ ਲੋਕਾਂ ਨੂੰ ਵੀ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਸਰਪੰਚ ਜਸਵਿੰਦਰ ਕੌਰ ਨੇ ਸਾਰਿਆਂ ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਅਪੀਲ ਕੀਤੀ। ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਮੌਕੇ ‘ਤੇ ਹੀ ਰਜਿਸਟ੍ਰੇਸਨ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੇਂਦਰਾਂ ‘ਤੇ ਟੀਕਾ ਲਗਵਾ ਸਕਦੇ ਹਨ ਅਤੇ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਖੀਰ ਵਿਚ ਮੈਡੀਕਲ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾਂ ਰਣਜੀਤ ਹਰੀਸ਼ ਵੈਕਸੀਨੈਸ਼ਨ ਕੈਂਪ ਦੀ ਟੀਮ ਇਸ਼ਟਦੀਪ ਕੌਰ ਫਾਰਮੈਸੀ ਅਫਸਰ,ਅੰਮਿ੍ਰਤਪਾਲ ਸਿੰਘ ਐਮ.ਐਲ.ਟੀ,ਹਰਬੰਸ ਕੌਰ ਐੱਲ.ਐਚ.ਵੀ,ਰਾਜਵੀਰ ਕੌਰ ਏ.ਐਨ.ਐਮ ਅਤੇ ਜਗਰੂਪ ਸਿੰਘ ਉਪਵੈਦ,ਸੁਨੰਦਾ ਸੁਰਿੰਦਰ ਕੌਰ ਆਸ਼ਾ ਵਰਕਰ ਅਤੇ ਰਸ਼ਪਾਲ ਸਿੰਘ ਵਾਇਸ ਪ੍ਰਧਾਨ ਅਤੇ ਜੀ ਓ ਜੀ ਬਲਵੀਰ ਸਿੰਘ ਹਾਜਰ ਸਨ।