(ਪਰਮਿੰਦਰ) ਭਾਰਤ ਰਤਨ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 130ਵਾ ਜਨਮ ਦਿਨ ਐਨ ਆਰ ਆਈ ਵੀਰਾ ਦੇ ਸਹਿਯੋਗ ਸਦਕਾ ਅੰਬੇਡਕਰ ਸੋਚ ਵੈਲਫੇਅਰ ਸੁਸਾੲਿਟੀ ਵਲੋ ਪਿੰਡ ਪੱਲੀ ੳੁੱਚੀ ਵਿਖੇ ਮਨਾਇਗਿਆ ।
ੲਿਸ ਮੌਕੇ ਸਟਾਰ ਪਰਚਾਰਕ ਮਾਸਟਰ ਲਖਵਿੰਦਰ ਭੌਰਾ ਜੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲ ਭੇਟ ਕੀਤੇ ਤੇ ਬਾਵਾ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ ।
ੲਿਸ ਮੌਕੇ ਪਰਗਤੀ ਕਲਾ ਮੰਚ ਲਾਂਦੜਾ ਵਲੋ ਸਾਨਦਾਰ ਕੋਰੋਗਰਾਫੀ ਪੇਸ਼ ਕੀਤੀ ਗਈ ਅਤੇ ਸਕੂਲੀ ਬੱਚਿਆ ਵਲੋ ਭੰਗੜਾ ,ਕੋਰੋਗਰਾਫੀ ਤੇ ਭਾਸਣ ਅਾਦਿ ਦੀ ਪੇਸ਼ਕਾਰੀ ਕੀਤੀ ਗਈ। ਪਿੰਡ ਵਾਸੀਆ ਵਲੋ.ਬਾਵਾ ਸਾਹਿਬ ਜੀ ਨੂੰ ਫੁਲ ਮਲਾਵਾਂ ਭੇਟ ਕੀਤੀਆ ਗਈਆ ।
ਸਟੇਜ ਸਕੱਤਰ ਦੀ ਅਹਿਮ ਭੂਮਿਕਾ ਲਖਵੀਰ ਸਰੋੲੇ ਨੇ ਬਾਖੂਬੀ ਨਿਭਾਈ ਅਤੇ ਸਮੂਹ ਸੰਗਤ ਨੂੰ ਬਾਵਾਂ ਸਾਹਿਬ ਜੀ ਦੇ ਜਨਮ ਦਿਨ ਤੇ ਵਧਾਈ ਦਿੱਤੀ ।
ਸੁਸਾੲਿਟੀ ਵਲੋ ਮਾਸਟਰ ਲਖਵਿੰਦਰ ਭੌਰਾ,ਸੋਢੀ ਰਾਣਾ, ਬੱਚਿਅਾ ਤੇ ਹੋਰ ਦਾਨੀ ਸੱਜਣਾ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਲਖਵੀਰ ਸਰੋਏ ,ਮਲਕੀਤ ਸਰੋਏ,ਮਾਸਟਰ ਪਰਮਜੀਤ ਸਰੋਏ ,ਸੁੱਚਾ ਰਾਮ,ਬਾਬੂ ਹੰਸ ਰਾਜ,ਰਾਜਾ ਗਰੀਸ,ਮਿਸਤਰੀ ਦਰਸ਼ਨ ਰਾਮ,ਹੁਸਨ ਲਾਲ,ਬਿੰਦਰ ਮਿਸਤਰੀ,ਮਨੀਸ਼ ਕੁਮਾਰ,ਸੁਰਿੰਦਰ ਸਿੰਘ,ਬਲਵੀਰ ਕੌਰ ਪੰਚ,ਸਿਮਰੂ ਰਾਮ,ਮਹਿੰਦਰ ਪਾਲ,ਪਟਵਾਰੀ ਮੋਹਣ ਲਾਲ,ਪਰਸ ਲਾਲ ਚੌਕੀਦਾਰ ਆਦਿ ਹਾਜਰ ਸਨ ।