ਭਵਾਨੀਗੜ੍ਹ 12 ਅਪ੍ਰੈਲ (ਸਵਰਨ ਜਲਾਣ)
ਅੱਜ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਪਿੰਡ ਜਲਾਣ ਵਿਖੇ ਬਿਜਲੀ ਬਿੱਲਾਂ ਨੂੰ ਸਾੜਿਆ ਗਿਆ ਅਤੇ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਦੀ ਮਹਿੰਗੀ ਬਿਜਲੀ ਤੋ ਅੱਜ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ ਅਤੇ ਦੂਸਰੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਬਿਜਲੀ ਮੁੱਲ ਖਰੀਦ ਕੇ ਵੀ ਜਨਤਾ ਨੂੰ ਮੁਫਤ ਅਤੇ ਸਸਤੀ ਬਿਜਲੀ ਦੇ ਰਹੀ ਹੈ। ਪਰ ਪੰਜਾਬ ਸਰਕਾਰ ਖੁਦ ਬਿਜਲੀ ਪੈਦਾ ਕਰਨ ਦੇ ਬਾਵਜੂਦ ਵੀ ਸਭ ਤੋਂ ਮਹਿੰਗੀ ਬਿਜਲੀ ਦੇ ਰਹੀ ਹੈ। ਜਦੋਂ ਦਿੱਲੀ ਸਰਕਾਰ ਜਨਤਾ ਨੂੰ ਮੁਫਤ ਅਤੇ ਸਸਤੀ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਸਸਤੀ ਅਤੇ ਮੁਫਤ ਬਿਜਲੀ ਕਿਉ ਨਹੀ ਦੇ ਸਕਦੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿੰਡ ਪਿੰਡ ਜਾ ਕੇ ਪੰਜਾਬ ਸਰਕਾਰ ਦੇ ਮਹਿੰਗੇ ਬਿਜਲੀ ਬਿੱਲਾਂ ਨੂੰ ਸਾੜੇਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ :- ਆਪ ਆਗੂ ਅਵਤਾਰ ਸਿੰਘ ਤਾਰੀ ਭਵਾਨੀਗੜ੍ਹ , ਰਜਿੰਦਰ ਸਿੰਘ ਗੋਗੀ, ਤੇਜਵਿੰਦਰ ਸਿੰਘ ਸੰਤੋਖਪੁਰਾ, ਸਵਰਨਜੀਤ ਸਿੰਘ ਜਲਾਣ, ਸੁਖਵਿੰਦਰ ਸਿੰਘ ਜਲਾਣ, ਪ੍ਰਮੇਲ ਸਿੰਘ ਜਲਾਣ, ਭਰਪੂਰ ਸਿੰਘ, ਮਨਦੀਪ ਲੱਖੇਵਾਲ ਮੌਜੂਦ ਰਹੇ।