ਭਵਾਨੀਗੜ੍ਹ 8ਅਪ੍ਰੈਲ (ਸਵਰਨ ਜਲਾਣ)
ਹਲਕਾ ਸੰਗਰੂਰ ਦੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਰੇਨ ਵਾਟਰ ਹਾਰਵੇਸਟਿੰਗ ਛੱਪੜ ਪਹਿਲੇ ਦਿਨ ਹੀ ਪਾਣੀ ਛੱਡਣ ਨਾਲ ਢਹਿਢੇਰੀ ਹੋ ਗਿਆ। ਛੱਪੜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਦ ਪਹਿਲੀ ਵਾਰ ਛੱਪੜ ਦੇ ਖੂਹਾਂ ਵਿੱਚ ਪਾਣੀ ਛੱਡਿਆ ਗਿਆ ਤਾਂ ਆਲੇ ਦੁਆਲੇ ਦੀ ਸਾਰੀ ਜਗਾ ਜਮੀਨ ਵਿੱਚ ਧਸ ਗਈ ਅਤੇ ਖੂਹਾਂ ਦੀਆਂ ਕੰਧਾਂ ਤਰੇੜਾਂ ਖਾ ਗਈਆਂ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਤੇ ਸਵਾਲ ਚੁੱਕ ਦੀਆਂ ਕਿਹਾ ਕਿ ਇਹ ਸਭ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਾਲ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਵਿਧਾਇਕ ਵਿਜੇਇੰਦਰ ਸਿੰਗਲਾ ਸਭ ਕੁਝ ਜਾਣਦਿਆ ਵੀ ਅਣਜਾਣ ਬਣ ਰਹੇ ਹਨ ਅਤੇ ਸੰਗਰੂਰ ਵਿੱਚ ਚੱਲ ਰਹੇ ਹਰ ਇੱਕ ਕੰਮ ਵਿੱਚ ਵੱਡੇ ਪੱਧਰ ਤੇ ਘੁਟਾਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਦਾ ਹਰ ਪਿੰਡ ਇਹੋ ਹਾਲ ਹੈ ਘਟੀਆ ਸਮੱਗਰੀ ਦੀ ਵਰਤੋਂ ਨਾਲ ਬਣਾਏ ਜਾ ਰਹੇ ਇਹ ਛੱਪੜ ਜਿੱਥੇ ਜਨਤਾ ਦੇ ਪੈਸੇ ਦੀ ਲੁੱਟ ਹਨ ਉੱਥੇ ਹੀ ਇਹ ਫੇਲ ਹੋਏ ਛੱਪੜ ਬੱਚਿਆਂ,ਪਸ਼ੂਆ ਲਈ ਖਤਰਨਾਕ ਹਨ ਅਤੇ ਬਿਮਾਰੀਆਂ ਦਾ ਘਰ ਵੀ ਬਣ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਛੱਪੜ ਨੂੰ ਬਣਾਉਣ ਵਾਲੇ ਵਿਅਕਤੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਨਹੀ ਤਾਂ ਇਸ ਤਰ੍ਹਾਂ ਜਨਤਾ ਦੇ ਪੈਸੇ ਦੀ ਬਰਬਾਦੀ ਕਰਨ ਵਾਲੇ ਵਿਅਕਤੀਆਂ ਅਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਤੂਰ,ਮਨਦੀਪ ਲੱਖੇਵਾਲ,ਪਰਮਿੰਦਰ ਸਿੰਘ,ਹਰਜੀਤ ਸਿੰਘ,ਜਗਜੀਤ ਸਿੰਘ,ਨੈਬ ਸਿੰਘ,ਰਾਜਵੀਰ ਸਿੰਘ,ਪਰਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਰਹੇ।