ਪਟਿਆਲਾ 7 ਅਪ੍ਰੈਲ (ਸਵਰਨ ਜਲਾਣ/ਗੁਰਪ੍ਰੀਤ ਬਰਸਟ)
ਅੱਜ ਗ੍ਰਾਮ ਪੰਚਾਇਤ ਪਿੰਡ ਬਰਸਟ ਵੱਲੋਂ ਸਰਪੰਚ ਮੀਨਾ ਗੁਪਤਾ ਪਤਨੀ ਅਨਿਲ ਕੁਮਾਰ ਬਰਸਟ ਦੀ ਅਗਵਾਹੀ ਹੇਠ ਮਤਾ ਪਾਇਆ ਗਿਆ ਕਿ ਪਿੰਡ ਬਰਸਟ ਵਿੱਚ ਕਿਸੇ ਤਰ੍ਹਾਂ ਦਾ ਵੀ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ ਨਾ ਹੀ ਕਿਸੇ ਵਿਅਕਤੀ ਦੀ ਮਦਦ ਕੀਤੀ ਜਾਵੇਗੀ । ਇਹ ਮਤਾ A.S.I. ਸ਼ੇਰ ਸਿੰਘ ਨਾਭਾ ਪਸਿਆਨਾ ਨੂੰ ਸੌਪਿਆ ਗਿਆ ਹੈ । ਇਸ ਮੌਕੇ ਮੌਜੂਦਾ ਸਰਪੰਚ ਮੀਨਾ ਗੁਪਤਾ ਪਤਨੀ ਅਨਿਲ ਕੁਮਾਰ , ਮੈਂਬਰ ਨਾਇਬ ਸਿੰਘ , ਸੂਬਾ ਸਿੰਘ , ਕੁਲਵਿੰਦਰ ਸਿੰਘ , ਜਸਵੀਰ ਕੌਰ ਪਤਨੀ ਅਮਰ ਸਿੰਘ , ਗਿਆਨ ਕੌਰ ਪਤਨੀ ਜਸਵਿੰਦਰ ਸਿੰਘ , ਦਲਵੀਰ ਸਿੰਘ ਨੰਬਰਦਾਰ , ਗੁਰਮੇਲ ਸਿੰਘ , ਗੁਰਮੁਖ ਸਿੰਘ , ਚੌਂਕੀਦਾਰ ਹਰਚੰਦ ਸਿੰਘ ਮੌਕੇ ਤੇ ਮੌਜੂਦ ਸਨ । ਇਨ੍ਹਾਂ ਵਿਅਕਤੀਆਂ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਨਸ਼ਾ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ਨਾਲ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਜਾ ਮਦਦ ਨਹੀਂ ਕੀਤੀ ਜਾਵੇਗੀ।