(ਪਰਮਿੰਦਰ)ਸਟੇਟ ਪੱਧਰ ਤੇ ਪਾਵਰ ਲਿਫਟਿੰਗ ਵਿੱਚੋ ਨਵਾਂ ਰਿਕਾਰਡ ਕਾਇਮ ਕਰ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੀ ਹਲਕਾ ਨਵਾਂਸ਼ਹਿਰ ਦੇ ਪੁਰਾਤਨ ਤੇ ਇਤਿਹਾਸਿਕ ਸ਼ਹਿਰ ਰਾਹੋਂ, ਸ਼ਹੀਦ ਭਗਤ ਸਿੰਘ ਨਗਰ ਦੀ ਚੈਂਪੀਅਨ ਕੋਮਲਪ੍ਰੀਤ ਕੌਰ ਨੂੰ ਬਹੁਤ ਬਹੁਤ ਵਧਾਈਆਂ। ਸਾਡੇ ਹਲਕੇ ਦੀ ਇਸ ਧੀ ਨੇ ਪਾਵਰ ਲਿਫਟਿੰਗ ‘ਚ 72 ਕਿਲੋ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ ਹੈ ‘ਤੇ ਆਪਣੇ ਪਰਿਵਾਰ ਅਤੇ ਪੂਰੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਕੋਮਲਪ੍ਰੀਤ, ਇੰਟਰਨੈਸ਼ਨਲ ਪੱਧਰ (ਓਲੰਪਿਕ) ਤੇ ਵੀ ਸਾਡੇ ਸਾਰਿਆਂ ਦਾ ਨਾਮ ਰੌਸ਼ਨ ਕਰੇਗੀ।