ਜਲੰਧਰ ( ਜਸਕੀਰਤ ਰਾਜਾ / ਲਵਜੀਤ / ਗੁਰਕੀਰਤ ) ਬੀਤੀ ਦੇਰ ਰਾਤ ਜਲੰਧਰ ‘ ਚ ਕਰਫਿਊ ਦੇ ਚਲਦੇ ਗੜਾ ਇਲਾਕੇ ‘ ਚ ਕੁਜ ਨੌਜਵਾਨਾਂ ਵਲੋਂ ਖੂਨੀ ਖੇਲ ਖੇਲਿਆ ਗਿਆ ਜਿਸ ਚ ਸ਼ਹਿਰ ਦੇ ਨਾਮੀ ਰਾਣਾ ਜਿਊਲਰਜ਼ ਤੇ ਜਾਨਲੇਵਾ ਹਮਲਾ ਕੀਤਾ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ , ਜਾਣਕਾਰੀ ਮੁਤਾਬਕ ਗੜ੍ਹ ਇਲਾਕੇ ਚ ਕੁਜ ਨੌਜਵਾਨਾਂ ਵਲੋਂ ਦੇਰ ਰਾਤ ਕਰਫਿਊ ਲਾਗੂ ਹੋਣ ਦੇ ਬਾਵਜੂਦ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਇਕ ਘਰ ਤੇ ਇੱਟਾਂ ਮਾਰ ਕੇ ਹਮਲਾ ਕੀਤਾ ਗਿਆ ਤੇ ਗਲੀ ਚ ਖੜੀ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ । ਜਦ ਇਸ ਸਾਰੀ ਵਾਰਦਾਤ ਦਾ ਕੁਜ ਦੂਰੀ ਤੇ ਘਰ ਚ ਰਹਿੰਦੇ ਰਾਣਾ ਜਿਊਲਰਜ਼ ਬਾਹਰ ਦੇਖਣ ਆਏ ਤਾ ਹਮਲਾ ਕਰਨ ਵਾਲੇ ਨੌਜਵਾਨਾਂ ਵਲੋਂ ਉਹਨਾਂ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਤੇ ਰਾਣਾ ਜਿਊਲਰਜ਼ ਦੇ ਮਾਲਕ ਨੂੰ ਬਚਾਉਣ ਆਏ ਉਹਨਾਂ ਦੇ ਭਰਾ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਰਾਤ ਨੂੰ ਨਿਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ , ਜਿਕਰਯੋਗ ਹੈ ਕੇ ਜਲੰਧਰ ‘ ਚ ਕਰਫ਼ਿਊ ਲਾਗੂ ਹੋਣ ਦੇ ਬਾਵਜੂਦ ਵੀ ਰਾਤ ਨੂੰ ਬੇਖੋਫ ਬਦਮਾਸ਼ਾਂ ਵਲੋਂ ਲੋਕਾਂ ਦੇ ਘਰ ‘ ਚ ਵੜ ਜਾਨਲੇਵਾ ਹਮਲੇ ਕੀਤੇ ਜਾ ਰਹੇ ਨੇ ਤੇ ਇਲਾਕਾ ਪੁਲਿਸ ਇਹਨਾਂ ਬਦਮਾਸ਼ ਦੇ ਸਾਹਮਣੇ ਸੁਸਤ ਨਜ਼ਰ ਆਉਂਦੀ ਜਾਪਦੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕੇ ਕਿੰਨੇ ਸਮੇਂ ‘ ਚ ਇਸ ਸਾਰੀ ਵਾਰਦਾਤ ਤੇ ਪੁਲਿਸ ਕਾਰਵਾਈ ਕਰਦੀ ਹੈ