ਨੌਜਵਾਨ ਸਮਾਜ ਸੇਵਾ ਐਂਡ ਵੈਲਫੇਅਰ ਕਮੇਟੀ ਵੱਲੋਂ ਪਿੰਡ ਕੁਲਾਰਾਂ ਕਲਾਂ ਵਿਖੇ 10 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਕੀਤੇ ਗਿਏ ਵਿਆਹ।

ਸੰਗਰੂਰ (ਬਲਵਿੰਦਰ ਬਾਲੀ/ ਜੋਗਿੰਦਰ ਲਹਿਰੀ )   ਨੋਜਵਾਨ ਸਮਾਜ ਸੇਵਾ ਐਂਡ ਵੈਲਫੇਅਰ ਕਮੇਟੀ (ਰਜਿ਼,ਨੰ 977)ਪਿੰਡ ਕੁਲਾਰਾਂ ਕਲਾ ਵੱਲੋ 10 ਗਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਅਤੇ ਦਿਵਾਨ ਸਮਾਗਮ ਦੇ ਅੱਜ ਪਹਿਲੇ ਦਿਨ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਵਾਲੀਆਂ ਦੀ ਰਹਿਨੁਮਾਈ ਹੇਠ ਸੰਤ ਬਾਬਾ ਭਗਵਾਨ ਸਿੰਘ ਜੀ ਵੱਲੋਂ ਦਿਵਾਨ ਸਜਾਏ ਗਏ। ਉਨ੍ਹਾਂ ਇਲਾਵਾ ਜਥਾ ਭਾਈ ਰੂਪ ਸਿੰਘ ਜੀ ਕੁਲਾਰਾਂ ਵਾਲੀਆਂ ਨੇ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਜੀ ਨੇ ਦੱਸਿਆ ਕਿ ਕੱਲ੍ਹ 6ਅਕਤੂਬ ਦਿਨ ਐਤਵਾਰ ਨੂੰ ਸਮੂਹ ਦਾਨੀ ਸੱਜਣਾਂ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਦਸ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਿਤੇ ਜਾਣਗੇ। ਅਤੇ ਲੋੜੀ ਦਾ ਸਮਾਨ ਦਿੱਤਾ ਜਾਵੇਗਾ ਕਮੇਟੀ ਵੱਲੋਂ ਇਸ ਮੌਕੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਸਮੇਂ ਸਿਰ ਪਹੁੰਚ ਕੇ ਵਿਆਹੁਤਾ ਜੋੜਿਆਂ ਆਸ਼ਿਰਵਾਦ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਬੇਨਤੀ ਕਰਤਾ -ਪ੍ਰਧਾਨ ਜੋਗਿੰਦਰ ਸਿੰਘ, ਕੈਸ਼ੀਅਰ ਰਾਜ ਸਿੰਘ,ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ,ਕਮੇਟੀ ਮੈਂਬਰ ਹੰਸਾਂ ਸਿੰਘ , ਮੈਂਬਰ ਉਮ ਪ੍ਰਕਾਸ਼ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਗੀਤਕਾਰ ਜੁਗਰਾਜ ਕੁਲਾਰਾ ਮਹਿੰਦਰ ਸਿੰਘ ਸਕਾਈਲਾਰਕ ਪ੍ਰੋਡਕਸ਼ਨ ਨੇ ਵੀਡੀਓਗ੍ਰਾਫੀ ਕੀਤੀ ਜੋਗਿੰਦਰ ਲਹਿਰੀ ਜੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਕੁਲਾਰਾਂ ਦੇ ਪਤਵੰਤੇ ਸੱਜਣ ਪਹੁੰਚੇ।
ਆਨਲਾਈਨ ਸੇਵਾ ਲਈ ਖ਼ਾਤਾ ਨੰਬਰ
37842604503(SBIN0003247)