ਪਿੰਡ ਨਦਾਮਪੁਰ ਚ’ ਮਨਾਇਆ ਤੀਆਂ ਦਾ ਤਿਉਹਾਰ, ਵਿਧਾਇਕ ਨਰਿੰਦਰ ਕੌਰ ਨੇਂ ਕੀਤੀ ਸ਼ਿਰਕਤ।

ਭਵਾਨੀਗੜ੍ਹ (ਬਲਵਿੰਦਰ ਬਾਲੀ)   ਨੇੜਲੇ ਪਿੰਡ ਨਦਾਮਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ‘ਚ ਭੈਣਾਂ ਤੇ ਮਾਤਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜਿਨ੍ਹਾਂ ਨੇ ਪੰਜਾਬੀ ਸੂਟ, ਫੁਲਕਾਰੀ ਤੇ ਲਹਿੰਗੇ ‘ਚ ਸਜੀਆਂ ਮੁਟਿਆਰਾਂ ਨਾਲ ਬੋਲੀਆਂ, ਗਿੱਧਾ ਪਾ ਕੇ ਮੇਲੇ ‘ਚ ਖੂਬ ਰੌਣਕਾਂ ਲਗਾਈਆਂ। ਪ੍ਰਬੰਧਕਾਂ ਵੱਲੋਂ ਨਗਰ ਦੀਆਂ ਧੀਆਂ ਭੈਣਾਂ ਲਈ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕਾ ਭਰਾਜ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸਾਡੇ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਦੇ ਹਨ। ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਭਰਾਜ ਸਮੇਤ ਪਹੁੰਚੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਵਿਕਰਮਜੀਤ ਸਿੰਘ ਨਕਟੇ, ਗੁਰਪ੍ਰੀਤ ਸਿੰਘ ਕੰਧੋਲਾ ਆਦਿ ਹਾਜ਼ਰ ਸਨ।