ਸੁਨਾਮ (ਬਲਵਿੰਦਰ ਬਾਲੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਨਾਮ ਪਹੁੰਚੇ। ਜਿਥੇ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਪ੍ਰੋਗਰਾਮ ‘ਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਇਸ ਜਗ੍ਹਾ ‘ਤੇ ਹੀ ਬਚਪਨ, ਜਵਾਨੀ ਅਤੇ ਆਪਣਾ ਕਰੀਅਰ ਬਣਾਇਆ ਹੈ। ਜਿਹੜੀਆਂ ਕੌਮਾਂ ਆਪਣੇ ਵਿਰਸਾ ਅਤੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਕੌਮਾਂ ਹੀ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਦੇ ਸੋਚਿਆ ਨਹੀਂ ਸੀ ਕਿ ਮੁੱਖ ਮੰਤਰੀ ਦੇ ਤੌਰ ‘ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਵਾਂਗਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਸੀਣੇ ‘ਚ 22 ਸਾਲ ਅੱਗ ਬਾਲ ਕੇ ਰੱਖੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬਦਲਾ ਲਿਆ ਸੀ। ਉਨ੍ਹਾਂ ਕਿਹਾ ਸ਼ਹੀਦ ਊਧਮ ਸਿੰਘ ਨੇ ਗੋਲੀ ਮਾਰ ਕੇ ਕਿਹਾ ਸੀ ਕਿ ਮੇਰਾ ਕੰਮ ਹੋ ਗਿਆ ਮੈਨੂੰ ਹੁਣ ਗ੍ਰਿਫ਼ਤਾਰ ਕਰ ਲਿਓ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਘੱਟ ਮਿਲਦੇ ਹਨ ਅਸੀਂ ਤਾਂ ਕਿਸਮਤ ਵਾਲੇ ਹਾਂ ਕਿ ਸ਼ਹੀਦਾਂ ਦੀ ਧਰਤੀ ਦੇ ਪੈਦਾ ਹੋਏ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਤੁਹਾਡਾ ਲੋਕਾਂ ਦਾ ਇੱਥੇ ਆਉਣਾ ਉਨ੍ਹਾਂ ਦੀ ਆਤਮਾ ਨੂੰ ਸਕੂਨ ਦੇਵੇਗਾਂ। ਇਹ ਕੋਈ ਰਾਜਨੀਤੀ ਦੀ ਰੈਲੀ ਨਹੀਂ ਸਗੋਂ ਸ਼ਹੀਦਾਂ ਲਈ ਇੱਥੇ ਆਏ ਹੋ। ਉਨ੍ਹਾਂ ਕਿਹਾ ਸਾਡੀਆਂ ਸ਼ਹੀਦੀਆਂ ਗੁਰੂ ਤੇਗ ਬਹਾਦਰ ਜੀ ਤੋਂ ਸ਼ੁਰੂ ਹੋਈਆਂ ਹਨ ਅਤੇ ਇੱਥੇ ਹੀ ਸਾਹਿਬਜ਼ਾਦਿਆਂ ਨੇ ਵੀ ਸ਼ਹੀਦੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਐੱਮ. ਪੀ. ਸੀ ਤਾਂ ਭਾਰਤ ਦੀ ਪਾਰਲੀਮੈਂਟ ‘ਚ ਪਹਿਲੀ ਵਾਰ 27 ਦਸੰਬਰ 2018 ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੀ ਮੰਗ ਕੀਤੀ ਸੀ ਅਤੇ 500 ਸਾਲ ਬਾਅਦ ਵੀ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਜਾਵੇਗੀ। ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਇਕ ਪਾਜੈਕਟ ਸੀ-ਪਾਈਟ ਖੇੜੇ ਤੋਂ ਸ਼ੁਰੂ ਗਿਆ ਹੈ। ਜਿਸ ‘ਚ 1200 ਬੱਚੇ ਭਾਰਤੀ ਫੋਰਸ ‘ਚ ਭਰਤੀ ਹੋਣ ਲਈ ਟ੍ਰੇਨਿੰਗ ਲੈਣ ਗਏ। ਇੱਥੇ ਉਨ੍ਹਾਂ ਦੀ ਸਹੁਲਤ ‘ਚ ਹੋਸਟਲ, ਗਰਾਉਂਣ ਅਤੇ ਹੋਰ ਵੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਆਜ਼ਾਦੀ ਤੋਂ ਬਾਅਦ ਪਹਿਲੀ ਮਾਲਵਾ ਨਹਿਰ ਬਣੀ ਹੈ ਜਿਸ ਨਾਲ 2 ਦੋ ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪਾਣੀ ਨੂੰ ਲੈ ਕੇ ਇਕ ਹੋਰ ਖੁਸ਼ਖਬਰੀ ਦੇਣ ਜਾ ਰਹੇ ਹਾਂ। ਉਨ੍ਹਾਂ ਕਿਹਾ 206 ਮੈਗਾਵਾਟ ਦਾ ਡੈਮ ਬਣਾਇਆ ਹੈ, ਜਿਸ ਦੀ ਨਹਿਰ ਦੋਆਬਾ ਨਹਿਰ ਜਾਵੇਗੀ।