ਸੰਗਰੂਰ (ਬਲਵਿੰਦਰ ਬਾਲੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਸੰਗਰੂਰ ਬਲਾਕ ਦੀ ਮੀਟਿੰਗ ਮਸਤੂਆਣਾ ਸਾਹਿਬ ਵਿਖੇ ਹੋਈ। ਸੰਯੁਕਤ ਮੋਰਚੇ ਵਲੋਂ ਭਾਜਪਾ ਉਮੀਦਵਾਰਾਂ ਦਾ ਜੋ ਥਾਂ-ਥਾਂ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ, ਉਸ ਨੂੰ ਹਰ ਥਾਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਪੀ. ਐੱਮ. ਮੋਦੀ 23/5/24 ਨੂੰ ਪਟਿਆਲੇ ਰੈਲੀ ਕਰਨ ਪਹੁੰਚ ਰਹੇ ਹਨ, ਉਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿਰੋਧ ਕੀਤਾ ਜਾਵੇਗਾ ਤੇ ਕਾਲੀਆਂ ਝੰਡੀਆਂ ਦਿਖਾਉਣ ਲਈ ਲਗਭਗ 4 ਜ਼ਿਲ੍ਹਿਆਂ ਦੇ ਕਿਸਾਨ ਪਟਿਆਲਾ ਵਿਖੇ ਜਾਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਦੇ ਪਿੰਡ ਕਿਲਾ ਭਰੀਆਂ ਦੀ ਟੀਮ ’ਚ ਵਾਧਾ ਕੀਤਾ ਗਿਆ ਹੈ, ਜਿਸ ’ਚ ਘੋਲਾ ਸਿੰਘ ਤੇ ਮਨਦੀਪ ਸਿੰਘ ਆਜ਼ਾਦ ਜਥੇਬੰਦੀ ਛੱਡ ਕੇ ਉਗਰਾਹਾਂ ਜਥੇਬੰਦੀ ’ਚ ਸ਼ਾਮਲ ਹੋਏ ਹਨ। ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਵਲੋਂ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਜਥੇਬੰਦੀ ’ਚ ਸਵਾਗਤ ਕੀਤਾ ਗਿਆ। ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ 23 ਮਈ ਪ੍ਰੋਗਰਾਮ ਦੇ ਵਿਰੋਧ ਤੇ ਪਿੰਡਾਂ ’ਚੋਂ ਫੰਡ ਦੀ ਰਿਪੋਰਟ ਲਈ ਗਈ ਹੈ। ਇਸ ਮੌਕੇ ਬਲਾਕ ਆਗੂ ਚਮਕੌਰ ਸਿੰਘ ਲੱਡੀ, ਹਾਕਮ ਸਿੰਘ ਖੇੜੀ ਤੇ ਸੁਖਦੇਵ ਸਿੰਘ ਛੰਨਾ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ ਵੀ ਹਾਜ਼ਰ ਹੋਏ।