ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ 02 ਚੋਰ ਸਮੇਤ ਚੋਰੀਸ਼ੁਦਾ ਸਮਾਨ ਅਤੇ 02 ਚੋਰੀਸ਼ੁਦਾ ਮੋਟਰਸਾਈਕਲ ਦੇ ਗ੍ਰਿਫਤਾਰ ।

ਜਲੰਧਰ ਦਿਹਾਤੀ ਲਾਂਬੜਾ (ਜਸਕੀਰਤ ਰਾਜਾ)  ਡਾ:ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਭਗੌੜਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਟੀਮ ਵੱਲੋਂ 02 ਚੋਰ ਸਮੇਤ ਚੋਰੀਸ਼ੁਦਾ ਸਮਾਨ ਅਤੇ 02 ਚੋਰੀਸ਼ੁਦਾ ਮੋਟਰਸਾਈਕਲ ਦੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਟੀਮ ਦੇ ਏ.ਐਸ.ਆਈ ਕਰਨੈਲ ਸਮੇਤ ਸਾਥੀ ਕਰਮਚਾਰੀਆਂ ਦੇ ਬਾਸਵਾਰੀ ਸਰਕਾਰੀ ਗੱਡੀ ਬਾਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਲਾਂਬੜਾ ਤੋਂ ਤਾਜਪੁਰ ਬਾਜੜਾ ਵਗੈਰਾ ਤੋਂ ਹੁੰਦੇ ਹੋਏ ਵਡਾਲਾ ਚੌਂਕ ਤੋਂ ਪਿੰਡ ਵਡਾਲਾ ਵੱਲ ਨੂੰ ਮੁੜੇ ਤਾਂ ਇੱਕ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਦੋ ਮੋਨੇ ਨੌਜਵਾਨ ਇੱਕ ਲਾਲ ਰੰਗ ਦੇ ਈ-ਰਿਕਸ਼ਾ ਬੈਟਰੀਆਂ ਵਾਲਾ ਨੰਬਰੀ PB08-FG-7257 ਤੇ ਇੱਕ ਲੋਹੇ ਦੀ ਵੱਡੀ ਗਰਿੱਲ ਚੋਰੀ ਕਰਕੇ ਵਡਾਲਾ ਵੱਲੋਂ ਆ ਰਹੇ ਹਨ ਜੇਕਰ AS ਫਾਰਮ ਵਡਾਲਾ ਤੋਂ ਥੋੜਾ ਪਿੱਛੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਦੋਨੋ ਨੌਜਵਾਨ ਈ ਰਿਕਸ਼ਾ ਸਮੇਤ ਚੋਰੀ ਕੀਤੀ ਹੋਈ ਗਰਿੱਲ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾ ਨੰ 29 ਮਿਤੀ 20.04.24 ਅ/ਧ-379 IPC ਥਾਣਾ ਲਾਂਬੜਾ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਮੇ ਤਫਤੀਸ਼ ਉਕਤ ਮੁਕੱਦਮਾ ਵਿੱਚ ਸਨੀ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰ 323 ਟੈਗੋਰ ਇਨਕਲੇਵ ਘਾਹ ਮੰਡੀ ਥਾਣਾ ਡਵੀਜਨ ਨੰ 05 ਜਲੰਧਰ ਅਤੇ ਗੌਰਵ ਕੁਮਾਰ ਉਰਫ ਗੋਰਾ ਉਰਫ ਲੱਡੂ ਪੁੱਤਰ ਪ੍ਰੇਮ ਕੁਮਾਰ ਵਾਸੀ ES 104 ਮਹੱਲਾ ਮਕਦੂਮਪੁਰਾ ਥਾਣਾ ਡਵੀਜਨ ਨੰ 04 ਜਲੰਧਰ ਨੂੰ ਉਕਤ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਈ-ਰਿਕਸ਼ਾ ਬੈਟਰੀਆਂ ਵਾਲਾ ਨੰਬਰੀ PB08-FG-7257 ਸਮੇਤ ਚੋਰੀਸ਼ੁਦਾ ਲੋਹੇ ਦੀ ਗਰਿੱਲ ਅਤੇ 02 ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਪੈਸ਼ਨ ਅਤੇ ਸਪਲੈਂਡਰ ਬ੍ਰਾਮਦ ਕੀਤੇ ਗਏ। ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. ਈ-ਰਿਕਸ਼ਾ ਬੈਟਰੀਆਂ ਵਾਲਾ ਨੰਬਰੀ PB08-FG-7257 ਸਮੇਤ ਚੋਰੀਸ਼ੁਦਾ ਲੋਹੇ ਦੀ ਗਰਿੱਲ

2. ਮੋਟਰਸਾਈਕਲ ਸਪਲੈਂਡਰ ਪਲੱਸ ਬਿਨਾਂ ਨੰਬਰੀ (ਰੰਗ ਕਾਲਾ)

3. ਮੋਟਰਸਾਈਕਲ ਹੀਰੋ ਪੈਸ਼ਨ ਬਿਨਾਂ ਨੰਬਰੀ (ਰੰਗ ਨੀਲਾ ਕਾਲਾ ਧਾਰੀਦਾਰ)

error: Content is protected !!