ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ -ਪਿੰਡ ਲਗਾਏ ਜਾ ਰਹੇ ਕੈਂਪਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ।

ਸੰਗਰੂਰ ( ਜੋਗਿੰਦਰ ਲਹਿਰੀ /ਬਲਵਿੰਦਰ ਸਿੰਘ ਬਾਲੀ) ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਕੈਂਪ। ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਦੀ ਅਗਵਾਈ ਹੇਠ ਪਿੰਡ ਕਾਹਨਗੜ ਭੂਤਨਾ ਵਿੱਚ ਵੀ ਬਹੁਤ ਵੱਡਾ ਇੱਕ ਕੈਂਪ ਲਗਾਇਆ ਗਿਆ । ਜਿਸ ਵਿੱਚ ਸੇਵਾ ਕੇਂਦਰ ਵਾਲੇ, ਤਹਿਸੀਲਦਾਰ , ਬਿਜਲੀ ਮਹਿਕਮਾ , ਆਸਾ ਵਰਕਰ, ਅਤੇ ਹੋਰ ਬਹੁਤ ਸਰਕਾਰੀ ਮੁਲਾਜ਼ਮ ਪਿੰਡ ਕਾਹਨਗੜ੍ਹ ਭੂਤਨਾਂ ਵਿੱਚ ਪਹੁੰਚੇ । ਅਤੇ ਪਿੰਡ ਵਾਲਿਆਂ ਦੀ ਹਰ ਗੱਲ ਬਹੁਤ ਧਿਆਨ ਨਾਲ ਤੇ ਵਿਸਤਾਰ ਨਾਲ ਸਮਝੀ ਜੋ ਪਿੰਡ ਵਾਲਿਆਂ ਦੇ ਕੰਮਕਾਰ ਰਹਿੰਦੇ ਸਨ ਉਹਨਾਂ ਨੂੰ ਸਹੀ ਸਮੇਂ ਠੀਕ ਕੀਤਾ ਗਿਆ ।ਪਿੰਡ ਕਾਹਨਗੜ ਭੂਤਨਾ ਦੀ ਪੰਚਾਇਤ ਨੇ ਪੂਰਾ ਸਹਿਯੋਗ ਦੇ ਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ । ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾਮਾਜਰਾ ਜੀ ਦੇ ਪੀਏ ਗੁਰਦੇਵ ਸਿੰਘ ਟਿਵਾਣਾ ਜੀ , ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਜੀ ਪਟਿਆਲਾ, ਸਰਪੰਚ ਨਛੱਤਰ ਸਿੰਘ ਜੀ ,ਤਰਨਜੀਤ ਸਿੰਘ ਜੀ , ਕਰਮਜੀਤ ਸਿੰਘ ਕਤਰ , ਦਵਿੰਦਰ ਸਿੰਘ ਚੀਮਾ, ਲਖਵੀਰ ਸਿੰਘ ਭੁੱਲਰ , ਕੁਲਵੀਰ ਪੂੱਨ, ਤਰਸੇਮ ਸਿੰਘ ਸੇਮੀ , ਸਵਰਨਜੀਤ, ਜਸਵੀਰ ਸਿੰਘ ਸੋਨੀ , ਬਲਕਾਰ ਸਿੰਘ ਪਾਰੀ ,ਭੁਪਿੰਦਰ ਸਿੰਘ ਹੰਝਰਾ, ਗੁਰਦੀਪ ਸਿੰਘ ਰਾਠੀ, ਭੁਪਿੰਦਰ ਸਿੰਘ ਸੇਖੋਂ, ਸੁਰੇਸ਼ ਕੁਮਾਰ ਸਮਾਣਾ , ਅਤੇ ਬਹੁਤ ਪਤਵੰਤੇ ਸੱਜਣ ਇਸ ਕੈਂਪ ਵਿੱਚ ਪਹੁੰਚੇ ।