ਥਾਣਾ ਭੋਗਪੁਰ ਦੀ ਪੁਲਿਸ ਵਲੋ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 05 ਕਿਲੋ ਡੋਡੇ ਚੂਰਾ ਪੋਸਤ ਅਤੇ 35 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ

 ਭੋਗਪੁਰ ਜਲੰਧਰ ਦਿਹਾਤੀ (ਜਸਕੀਰਤ ਰਾਜਾ)  ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ /ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼) ਜਲੰਧਰ (ਦਿਹਾਤੀ) ਅਤੇ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਬਲਜੀਤ ਸਿੰਘ ਹੁੰਦਲ ਇੰਸਪੈਕਟਰ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵਲੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 05 ਕਿਲੋ ਡੋਡੇ ਚੂਰਾ ਪੋਸਤ ਅਤੇ 35 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 08.01.24 ਨੂੰ ASI ਪਰਮਜੀਤ ਸਿੰਘ ਚੌਂਕੀ ਇੰਚਾਰਜ ਪਚਰੰਗਾ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਸਪੈਸ਼ਲ ਸਰਚ ਆਪ੍ਰੇਸ਼ਨ ਦੇ ਸਬੰਧ ਵਿੱਚ ਪਿੰਡ ਕਿੰਗਰਾ ਚੋ ਵਾਲਾ ਮੌਜੂਦ ਸੀ ਕਿ ਜਦੋ ਪੁਲਿਸ ਪਾਰਟੀ ਸਰਚ ਕਰਦੀ ਹੋਈ ਪਿੰਡ ਦੇ ਵਿਚਕਾਰ ਲਹਿੰਦੇ ਪਾਸੇ ਜਾਂਦੀ ਗਲੀ ਨੂੰ ਜਾਣ ਲੱਗੀ ਤਾਂ ਸਾਹਮਣੇ ਇੱਕ ਵਿਅਕਤੀ ਆਪਣੇ ਹੱਥ ਵਿੱਚ ਇੱਕ ਛੋਟਾ ਬੋਰਾ ਪਲਾਸਟਿਕ ਫੜ ਕੇ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੜੀ ਆਪਣੀ ਮੋਟਰਸਾਈਕਲ ਰੇਹੜੀ ਨੰਬਰੀ PB-25-B-9210 ਮਾਰਕਾ ਕਾਵਾਸਾਕੀ ਵਿੱਚ ਰਖ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਘਰ ਦੇ ਅੰਦਰ ਨੂੰ ਭੱਜਣ ਲੱਗਾ ਜਿਸ ਤੇ ਸ਼ੱਕ ਦੀ ਬਿਨਾ ਪਰ ASI ਪਰਮਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਸ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਸਤਪਾਲ ਉਰਫ ਸੱਤਾ ਪੁੱਤਰ ਪਰੀਤੂ ਰਾਮ ਵਾਸੀ ਕਿੰਗਰਾ ਚੋ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਦੱਸਿਆ ਜਿਸ ਤੇ ASI ਪਰਮਜੀਤ ਸਿੰਘ ਨੇ ਛੋਟਾ ਬੋਰਾ ਪਲਾਸਟਿਕ ਚੈਕ ਕਰਨ ਤੇ 05 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਮੁਕੱਦਮਾ ਨੰਬਰ 03 ਮਿਤੀ 08.01.2024 U/S 15-B-61-85 NDPS ACT घाटा गयर उन उनिमटर ग्रे ग्रिडत री। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾ ਮਿਤੀ 08.01.24 ਨੂੰ ASI ਮਹੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਬ੍ਰਾਏ ਗਸ਼ਤ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਕਿੰਗਰਾ ਚੋ ਵਾਲਾ ਦੀ ਗਲੀ ਵਿੱਚ ਗਸ਼ਤ ਕਰਦੇ ਜਾ ਰਹੇ ਸੀ ਤਾਂ ਅੱਗੇ ਗਲੀ ਵਿੱਚ ਇੱਕ ਅੋਰਤ ਆਪਣੇ ਸੱਜੇ ਹੱਥ ਵਿੱਚ ਮੋਮੀ ਲਿਫਾਫਾ ਵਜਨਦਾਰ ਫੜੀ ਆਂਉਂਦੀ ਦਿਖਾਈ ਦਿਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਨੂੰ ਮੁੜਨ ਲੱਗੀ ਜਿਸ ਨੂੰ ASI ਮਹੇਸ਼ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਣ ਤੇ ਉਸ ਨੇ ਆਪਣਾ ਨਾਮ ਪ੍ਰਵੀਨ ਪਤਨੀ ਕਮਲ ਕੁਮਾਰ ਵਾਸੀ ਪਿੰਡ ਕਿੰਗਰਾ ਚੋ ਵਾਲਾ ਥਾਣਾ ਭੋਗਪੁਰ ਜਿਲਾ ਜਲੰਧਰ ਦੱਸਿਆ ਜਿਸ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਵਿੱਚੋ 35 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁ:ਨੰ: 04 ਮਿਤੀ 08.01.2024 U/S 22-61-85 NDPS ACT ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸ਼ਟਰ ਕੀਤਾ ਗਿਆ। ਜਿਨਾ ਪਾਸੋ ਪੁਛ ਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਸਨ। ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਬ੍ਰਾਮਦਗੀ :-

1) 05 ਕਿਲੋ ਡੋਡੇ ਚੂਰਾ ਪੋਸਤ

2) 35 ਗ੍ਰਾਮ ਨਸ਼ੀਲਾ ਪਦਾਰਥ

3) ਮੋਟਰਸਾਈਕਲ ਰੇਹੜੀ ਨੰਬਰੀ PB-25-B-9210 ਮਾਰਕਾ ਕਾਵਾਸਾਕੀ